
ਮਾਨਸਾ 8 ਦਸੰਬਰ (ਸਾਰਾ ਯਹਾਂ/ ਮੁੱਖ ਸੰਪਾਦਕ ): ਸਿਹਤ ਮੰਤਰੀ ਮਾਨਯੋਗ ਚੇਤਨ ਸਿੰਘ ਜੌੜਾਮਾਜਰਾ ਦੀਆਂ ਹਦਾਇਤਾਂ ਅਨੁਸਾਰ ਸਿਹਤ ਬਲਾਕ ਖਿਆਲਾ ਕਲਾਂ ਵੱਲੋਂ ਲੋਕਾਂ ਨੂੰ ਨਿਰੰਤਰ ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਸਿਹਤ ਸੇਵਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਮੈਡੀਕਲ ਕਮਿਸ਼ਨਰ ਡਾਕਟਰ ਰਣਜੀਤ ਰਾਏ ਵੱਲੋਂ ਸਮੂਦਾਇਕ ਸਿਹਤ ਕੇਂਦਰ ਖਿਆਲਾ ਕਲਾਂ ਦਾ ਦੌਰਾ ਕੀਤਾ ਗਿਆ। ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਪਬਲਿਕ ਪ੍ਰਾਈਵੇਟ ਭਾਗੀਦਾਰੀ ਤਹਿਤ ਕ੍ਰਸਨਾ ਲੈਬ ਦਾ ਮੁਆਇਨਾ ਕਰਦਿਆਂ ਦੱਸਿਆ ਕਿ ਹਸਪਤਾਲ ਵਿੱਚ ਜੋ ਟੈਸਟ ਉਪਲਬਧ ਨਹੀਂ ਹੁੰਦੇ ਉਹ ਇਸ ਸਥਾਪਤ ਲੈਬਾਰਟਰੀ ਵਿਚ ਬਹੁਤ ਹੀ ਕੰਟਰੋਲ ਕੀਮਤ ਤੇ ਕੀਤੇ ਜਾਂਦੇ ਹਨ। ਉਨ੍ਹਾਂ ਗਰਭਵਤੀ ਔਰਤਾਂ ਦੇ ਥਾਇਰਾਇਡ ਪ੍ਰੋਫਾਈਲ ਐਨ ਐਚ ਐਮ ਦੇ ਫੰਡ ਵਿੱਚੋਂ ਮੁਫਤ ਟੈਸਟ ਕਰਨ ਦੀ ਹਦਾਇਤ ਕੀਤੀ। ਮੁਫ਼ਤ ਜਾਂਚ ਸੰਬੰਧੀ ਲੈਬ ਵਿਚ ਤਾਇਨਾਤ ਸ੍ਰੀ ਸੁਨੀਲ ਕੁਮਾਰ ਨੇ ਦੱਸਿਆ ਕਿ ਗਰਭਵਤੀ ਔਰਤਾਂ ਦੇ ਥਾਇਰਾਇਡ ਪ੍ਰੋਫਾਈਲ ਸੰਬੰਧੀ ਉਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਸੇਵਾਵਾਂ ਮੁਫਤ ਕੀਤੀਆਂ ਜਾਣਗੀਆਂ। ਇਸ ਮੌਕੇ ਹਸਪਤਾਲ ਵਿੱਚ ਆਏ ਮਰੀਜ਼ਾਂ ਨਾਲ ਸਿਹਤ ਵਿਭਾਗ ਵੱਲੋਂ ਦਿੱਤੀਆਂ ਸੇਵਾਵਾਂ ਦੀ ਜਾਣਕਾਰੀ ਲਈ ਗਈ। ਸਿਹਤ ਤੰਦਰੁਸਤੀ ਕੇਂਦਰ ਖਿਆਲਾ ਕਲਾਂ ਵਿਖੇ ਮੀਜਲ ਰੁਬੈਲਾ ਟੀਕਾਕਰਨ ਕੈਂਪ ਅਤੇ 30 ਸਾਲ ਤੋਂ ਉੱਪਰ ਉਮਰ ਦੇ ਵਿਅਕਤੀਆਂ ਦੇ ਸਲਾਨਾ ਜਾਂਚ ਤਹਿਤ ਸ਼ੂਗਰ,ਉਚ ਤਾਪਮਾਨ ਅਤੇ ਕੈਂਸਰ ਦੀ ਸਕਰੀਨਿੰਗ ਕਰਕੇ ਮੁਫ਼ਤ ਦਵਾਈਆਂ ਮੁਹਈਆ ਕਰਵਾਉਣ ਦੀ ਹਦਾਇਤ ਕੀਤੀ।ਇਸ ਮੌਕੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਅਵਤਾਰ ਸਿੰਘ , ਡਿਪਟੀ ਮਾਸ ਮੀਡੀਆ ਅਫ਼ਸਰ ਕ੍ਰਿਸ਼ਨ ਚੰਦ, ਬਲਾਕ ਐਜੂਕੇਟਰ ਕੇਵਲ ਸਿੰਘ ਹਾਜ਼ਰ ਸਨ।ਕੈਪਸ਼ਨ : ਡਾਕਟਰ ਰਣਜੀਤ ਰਾਏ ਕ੍ਰਸਨਾ ਲੈਬ ਦਾ ਮੁਆਇਨਾ ਕਰਦੇ ਹੋਏ।
