
ਬੁਢਲਾਡਾ 1 ਜੁਲਾਈ(ਸਾਰਾ ਯਹਾਂ/ਅਮਨ ਮਹਿਤਾ): ਅੱਜ ਰਾਸ਼ਟਰੀ ਡਾਕਟਰ ਦਿਵਸ ਦੇ ਮੌਕੇ ਤੇ ਰੋਟਰੀ ਕਲੱਬ ਵੱਲੋਂ ਡਾਕਟਰਾਂ, ਚਾਰਟਡ ਅਕਾਊਟੈਟਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਡਾ ਯਸ਼ਪਾਲ ਗਰਗ ਨੇ ਕਿਹਾ ਕਿ ਮਨੁੱਖੀ ਸਿਹਤ ਸੰਭਾਲ ਲਈ ਡਾਕਟਰ ਪ੍ਰਮਾਤਮਾ ਦਾ ਦੂਸਰਾ ਰੂਪ ਹੁੰਦੇ ਹਨ ਜਿਨ੍ਹਾਂ ਨੇ ਕਰੋਨਾ ਮਹਾਮਾਰੀ ਦੌਰਾਨ ਪਹਿਲੀ ਕਤਾਰ ਵਿੱਚ ਖੜ੍ਹੇ ਹੋ ਕੇ ਕਰੋਨਾ ਯੋਧਿਆ ਵਾਂਗ ਕੰਮ ਕਰਕੇ ਮਾਨਵਤਾ ਦੀ ਸੇਵਾ ਕੀਤੀ ਹੈ। ਇਸ ਮੌਕੇ ਤੇ ਕਲੱਬ ਵੱਲੋਂ ਸਿਵਲ ਹਸਪਤਾਲ ਦੇ ਡਾ ਸੁਮਿਤ ਸ਼ਰਮਾਂ (ਐਮ ਡੀ), ਰਾਹੁਲ ਸਿੰਗਲਾ (ਚਾਰਟਡ ਅਕਾਊਟੈਟ) ਦਾ ਸਨਮਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਡਾਕਟਰ ਦਿਵਸ ਦੇ ਨਾਲ ਨਾਲ ਚਾਰਟਡ ਅਕਾਊਟੈਟ ਦਿਵਸ ਵੀ ਹੈ। ਇਹ ਦਿਵਸ ਅੱਜ ਅਸੀਂ ਵਪਾਰ ਨੂੰ ਸਮਰਪਿਤ ਕਰਦੇ ਹਾਂ ਜਿਨ੍ਹਾਂ ਦਾ ਲੇਖਾ ਜ਼ੋਖਾ ਕਰਨ ਲਈ ਚਾਰਟਡ ਅਕਾਊਟੈਟ ਦੀ ਮੁੱਖ ਭੂਮਿਕਾ ਹੈ। ਜਿਸ ਦੇ ਵਜੋਂ ਸਾਡੇ ਮਨੁੱਖੀ ਜੀਵਨ ਵਿੱਚ ਗਣਿਤ ਦੀ ਮਹੱਤਤਾ ਪ੍ਰਮੁੱਖ ਮੰਨੀ ਗਈ ਹੈ ਜ਼ੋ ਵਪਾਰ ਦਾ ਲੇਖਾ ਜ਼ੋਖਾ ਕਰਨ ਵਿੱਚ ਸਹਾਈ ਸਿੱਧ ਹੁੰਦੀ ਹੈ। ਜਿਸ ਕਰਕੇ ਇਹ ਦਿਵਸ ਵੀ ਮਨਾ ਰਹੇ ਹਾਂ। ਉਨ੍ਹਾਂ ਕਿਹਾ ਕਿ ਰੋਟਰੀ ਕਲੱਬ ਮਾਨਵਤਾ ਦੀ ਭਲਾਈ ਦੇ ਨਾਲ ਨਾਲ ਸਿੱਖਿਆ ਦੇ ਸੁਧਾਰ ਲਈ ਲੋੜਵੰਦ ਲੋਕਾਂ ਦੀ ਮਦਦ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਲੜੀ ਵਜੋਂ ਕਲੱਬ ਦੇ ਸਹਿਯੋਗ ਸਦਕਾ ਵਿਿਦਆਰਥੀਆਂ ਦੀ ਸਿਹਤ ਸਹੂਲਤ ਨੂੰ ਮੱਦੇਨਜ਼ਰ ਰੱਖਦਿਆਂ 879 ਵਿਿਦਆਰਥੀਆਂ ਦਾ ਇੱਕ ਸਾਲ ਲਈ ਗਰੁੱਪ ਓਰੀਐਟਲ ਮੈਡੀਕਲ ਇਨਸ਼ਾਰੈਸ਼ ਵੀ ਕਰਵਾਏ ਗਏ। ਇਸ ਮੌਕੇ ਵਿਜੈ ਕੁਮਾਰ ਸਿੰਗਲਾ, ਡਾ ਲਲਿਤ ਕੁਮਾਰ, ਜੈ ਭਗਵਾਨ ਸੈਣੀ, ਡਾ ਪਵਨ ਗਰਗ ,ਕੈਲਾਸ਼ ਗਰਗ ਹਰਜੀਤ ਸੈਣੀ, ਆਦਿ ਹਾਜ਼ਰ ਸਨ।
