*ਡਾਕਟਰ ਤੇ ਵਿਸ਼ਵਾਸ ਕਰਕੇ ਹੀ ਇਲਾਜ਼ ਕਰਵਾਉਣ ਤਾਂ ਜੋ ਡਾਕਟਰ ਦਾ ਵੀ ਆਪਣੇ ਮਰੀਜ਼ਾਂ ਪ੍ਰਤੀ ਉਤਸ਼ਾਹ ਬਣਿਆ ਰਹੇ*

0
52
Oplus_0

ਮਾਨਸਾ, 30 ਜੂਨ:-(ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) ਡਾਕਟਰ ਦਿਵਸ ਤੇ ਮਾਨਸਾ ਦੇ ਡਾਕਟਰ ਜਨਕ ਰਾਜ ਸਿੰਗਲਾ ਐਮ ਡੀ (ਮੈਡੀਸਿਨ) ਮੈਂਬਰ ਪੰਜਾਬ ਮੈਡੀਕਲ ਕੌਂਸਲ ਮੁਹਾਲੀ, ਜ਼ਿਲ੍ਹਾ ਪ੍ਰਧਾਨ ਆਈ ਐੱਮ ਏ ਮਾਨਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਭਾਰਤ ਦੇਸ਼ ਵਿੱਚ 01 ਜੁਲਾਈ ਨੂੰ ਡਾਕਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ, ਕਿਉਂਕਿ ਇਸ ਦਿਨ ਭਾਰਤ ਦੇ ਮਸ਼ਹੂਰ ਡਾਕਟਰ ਵਿਧਾਨ ਚੰਦਰਾ ਰਾਏ ਜੋ ਕਿ ਪੱਛਮੀ ਬੰਗਾਲ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਦਾ ਜਨਮ ਅਤੇ ਮੌਤ ਦੀ ਮਿਤੀ ਦੋਨੋਂ ਹੀ ਹੁੰਦੇ ਹਨ। ਇਸ ਲਈ 1991 ਤੋਂ ਭਾਰਤ ਸਰਕਾਰ ਵੱਲੋਂ ਉਨ੍ਹਾਂ ਦੇ ਸਤਿਕਾਰ ਵਜੋਂ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ ਸੀ। 

ਬਾਕੀ ਦੇਸ਼ਾਂ ਵਿੱਚ ਇਹ ਦਿਨ ਅਲੱਗ ਅਲੱਗ ਤਰੀਕਾਂ ਤੇ ਮਨਾਇਆ ਜਾਂਦਾ ਹੈ। 

ਸਹੀ ਅਰਥਾਂ ਵਿੱਚ ਇਸ ਦਿਨ ਨੂੰ ਮਨਾਉਣ ਦਾ ਕੀ ਮਤਲਬ ਹੈ? 

ਇਹ ਦਿਨ ਮਰੀਜ਼ਾਂ ਅਤੇ ਆਮ ਪਬਲਿਕ ਵੱਲੋਂ ਡਾਕਟਰਾਂ ਦੁਆਰਾ ਕਠਿਨ ਹਲਾਤਾਂ ਵਿੱਚ ਦਿੱਤੀਆਂ ਸੇਵਾਵਾਂ ਬਦਲੇ ਉਹਨਾਂ ਦਾ ਧੰਨਵਾਦ ਕਰਨ ਲਈ ਇੱਕ ਮੌਕਾ ਹੈ ਤਾਂ ਜੋ ਕਿ ਡਾਕਟਰਾਂ ਦੇ ਮਨੋਬਲ ਵਿੱਚ ਵਾਧਾ ਹੋ ਸਕੇ। ਇਸ ਦੇ ਨਾਲ ਹੀ ਡਾਕਟਰਾਂ ਵੱਲੋਂ ਵੀ ਇਸ ਦਿਨ ਮਰੀਜ਼ਾਂ ਅਤੇ ਮਨੁੱਖਤਾ ਦੀ ਨਿਰਵਿਘਨ ਸੇਵਾ, ਪਿਆਰ- ਭਾਵ, ਮਾਨ ਸਤਿਕਾਰ ਕਰਨ ਦਾ ਸੰਕਲਪ ਦੁਹਰਾਇਆ ਜਾਂਦਾ ਹੈ। ਡਾਕਟਰਾਂ ਅਤੇ ਮਰੀਜ਼ਾਂ ਵਿਚਕਾਰ ਦਾ ਰਿਸ਼ਤਾ ਇੱਕ ਬਹੁਤ ਹੀ ਪਵਿੱਤਰ ਅਤੇ ਵਿਸ਼ਵਾਸ ਭਰਿਆ ਹੁੰਦਾ ਹੈ। ਕਈ ਲੋਕ ਪੈਸੇ ਦੇ ਲਾਲਚ ਜਾਂ ਅਫਵਾਹਾਂ ਦੇ ਚਲਦਿਆਂ ਡਾਕਟਰਾਂ ਨਾਲ ਦੁਰਵਿਹਾਰ ਕਰਦੇ ਹਨ ਜਿਸ ਤੋਂ ਡਾਕਟਰ ਦਾ ਇਲਾਜ ਕਰਨ ਲਈ ਹੌਸਲਾ ਨਹੀਂ ਬਣਦਾ। 

ਡਾਕਟਰ ਬਣਨ ਲਈ ਕਈ ਹਲਾਤਾਂ ਵਿੱਚੋਂ ਲੰਘਣਾਂ ਪੈਂਦਾ ਹੈ। ਜਿੰਨੀਂ ਮੁਸ਼ਕਿਲ ਨਾਲ ਪੜ੍ਹਾਈ ਕਰਨੀ ਪੈਂਦੀ ਹੈ ਅਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਦਾ ਉਹਨਾਂ ਦੇ ਕੰਮ ਦਾ ਸੁਭਾਅ ਹੈ ਇਹ ਹੀ ਸਭ ਤੋਂ ਵੱਧ ਤਪੱਸਿਆ ਵਾਲਾ ਹੁੰਦਾ ਹੈ। ਹਰ ਰੋਜ਼ ਵੱਖ ਵੱਖ ਭਿਆਨਕ ਬਿਮਾਰੀਆਂ ਵਾਲੇ ਮਰੀਜ਼ਾਂ ਨਾਲ ਜੂਝਣਾ ਪੈਂਦਾ ਹੈ। 

ਇੱਕ ਡਾਕਟਰ ਜਦੋਂ ਕਿਸੇ ਵੀ ਮਰੀਜ਼ ਦਾ ਇਲਾਜ ਕਰਦਾ ਹੈ ਤਾਂ ਡਾਕਟਰ ਇਹ ਸੋਚਕੇ ਇਲਾਜ ਕਰਦਾ ਹੈ ਕਿ ਮੇਰੇ ਹਸਪਤਾਲ ਵਿੱਚੋਂ ਮਰੀਜ਼ ਠੀਕ ਹੋ ਕੇ ਹੀ ਜਾਵੇ, ਪਰ ਕਈ ਵਾਰੀ ਮਰੀਜ਼ ਦੇ ਨਾਜ਼ੁਕ ਹਾਲਤ ਕਰਕੇ ਮਰੀਜ ਦੀ ਜਾਨ ਚਲੀ ਜਾਂਦੀ ਹੈ ਤਾਂ ਉਸ ਦੇ ਜ਼ਿੰਮੇਵਾਰ ਡਾਕਟਰ ਨੂੰ ਹੀ ਬਣਾ ਦਿੱਤਾ ਜਾਂਦਾ ਹੈ। ਜਿਵੇਂ ਕਿ ਪਿਛਲੇ ਕੁੱਝ ਸਮੇਂ ਵਿੱਚ ਹਸਪਤਾਲਾਂ ਵਿੱਚ ਹੋਈਆਂ ਹਿੰਸਕ ਵਾਰਦਾਤਾਂ ਕਾਰਨ ਇਸ ਵਾਰ ਇੰਡੀਅਨ ਮੈਡੀਕਲ ਐਸੋਸੀਏਸ਼ਨ ਵੱਲੋਂ ਇਸ ਦਿਨ ਨੂੰ ‘ਅਹਿੰਸਾ ਦਿਵਸ’ ਦੇ ਰੂਪ ਵਜੋਂ ਮਨਾਉਣ ਦਾ ਫੈਸਲਾ ਕੀਤਾ ਗਿਆ ਹੈ। ਮੈਂ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਨੂੰ ਇਹ ਬੇਨਤੀ ਕਰਦਾ ਹਾਂ ਕਿ ਇਸ ਤਰ੍ਹਾਂ ਦੀਆਂ ਹਿੰਸਾ ਸਾਰੇ ਸਮਾਜ ਅਤੇ ਸਰਕਾਰਾਂ ਵਾਸਤੇ ਚਿੰਤਾ ਦਾ ਵਿਸ਼ਾ ਹੋਣੀਆਂ ਚਾਹੀਦੀਆਂ ਹਨ। ਅਗਰ ਕੋਈ ਡਾਕਟਰ ਆਪਣੇ ਕੰਮ ਵਿੱਚ ਲਾਪਰਵਾਹੀ ਕਰਦਾ ਹੈ ਤਾਂ ਉਸ ਲਈ ਕਈ ਤਰ੍ਹਾਂ ਦੇ ਕਾਨੂੰਨ ਹਨ। ਅਜਿਹੀਆਂ ਹਿੰਸਕ ਘਟਨਾਵਾਂ ਕਰਕੇ ਇੱਕ ਡਾਕਟਰ ਨੂੰ ਮਰੀਜ਼ ਦਾ ਇਲਾਜ਼ ਵਿੱਚ ਇੱਕ ਡਰ ਪੈਦਾ ਕਰਦਾ ਹੈ। ਸੋ ਮੈਂ ਮਰੀਜ਼ ਅਤੇ ਆਮ ਲੋਕਾਂ ਨੂੰ ਬੇਨਤੀ ਕਰਦਾ ਹਾਂ ਜੇਕਰ ਸਹੀ ਇਲਾਜ ਕਰਵਾਉਣਾ ਹੈ ਤਾਂ ਡਾਕਟਰ ਤੇ ਵਿਸ਼ਵਾਸ ਕਰਕੇ ਹੀ ਇਲਾਜ ਕਰਵਾਉਣ ਤਾਂ ਜੋ ਡਾਕਟਰ ਦਾ ਵੀ ਆਪਣੇ ਮਰੀਜ਼ਾਂ ਪ੍ਰਤੀ ਉਤਸ਼ਾਹ ਬਣਿਆ ਰਹੇ। 

LEAVE A REPLY

Please enter your comment!
Please enter your name here