*ਡਾਕਟਰਜ ਡੇ ਤੇ ਸੀਨੀਅਰ ਡਾਕਟਰਾਂ ਦਾ ਸਨਮਾਨ ਕਰਕੇ ਲੋਕਾਂ ਦੇ ਚੰਗੇ ਇਲਾਜ ਲਈ ਆਪਣੀ ਵਚਨਵੱਧਤਾ ਦੁਹਰਾਈ- IMA ਮਾਨਸਾ*

0
127

ਮਾਨਸਾ 01 ਜੁਲਾਈ(ਸਾਰਾ ਯਹਾਂ/ਮੁੱਖ ਸੰਪਾਦਕ)ਅੱਜ 1 ਜੁਲਾਈ ਨੂੰ ਨੈਸ਼ਨਲ ਡਾਕਟਰਜ ਡੇ ਡਾਕਟਰ ਕੇ ਪੀ ਹਸਪਤਾਲ ਵਿਖੇ ਆਈ ਐਮ ਏ ਮਾਨਸਾ ਵੱਲੋਂ ਮਨਾਇਆ ਗਿਆ। ਇਸ ਸਮੇਂ ਸ਼ਹਿਰ ਦੇ ਸੀਨੀਅਰ ਡਾਕਟਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾ ਵਿੱਚ ਡਾਕਟਰ ਕੇ ਪੀ ਸਿੰਗਲਾ, ਡਾਕਟਰ ਰਮੇਸ਼ ਕਟੌਦੀਆ, ਡਾਕਟਰ ਰਮੇਸ਼ ਸਿੰਗਲਾ, ਡਾਕਟਰ ਸਤਪਾਲ ਬਾਸਲ , ਡਾਕਟਰ ਪੁਸ਼ਪਾ ਬਾਂਸਲ, ਡਾਕਟਰ ਰਾਏਪੁਰੀ, ਡਾਕਟਰ ਪੁਰਸ਼ੋਤਮ ਗੋਇਲ, ਡਾਕਟਰ ਸਤਪਾਲ ਜਿੰਦਲ, ਡਾਕਟਰ ਸ਼ਾਮ ਲਾਲ ਮੰਗਲਾ ਅਤੇ ਡਾਕਟਰ ਰੁਪਿੰਦਰ ਸਿੰਗਲਾ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦੇ ਡਾਕਟਰ ਕੇ ਪੀ ਸਿੰਗਲਾ ਨੇ ਕਿਹਾ ਕਿ ਜਦੋਂ ਉਹਨਾਂ ਪ੍ਰੈਕਟਿਸ ਸ਼ੁਰੂ ਕੀਤੀ ਸੀ ਉਹਦੋ ਤੇ ਹੁਣ ਦੇ ਜਮਾਨੇ ਵਿੱਚ ਬਹੁਤ ਫਰਕ ਪਿਆ ਹੈ। ਉਨਾਂ ਸਮਾਜ ਵਿੱਚ ਵੱਧ ਰਹੀ ਅਸਹਿਣਸ਼ੀਲਤਾ ਤੇ ਚਿੰਤਾ ਪ੍ਰਗਟ ਕੀਤੀ। ਇਸ ਮੌਕੇ ਪ੍ਰਧਾਨ ਡਾਕਟਰ ਜਨਕ ਰਾਜ ਸਿੰਗਲਾ, ਜਰਨਲ ਸਕੱਤਰ ਡਾਕਟਰ ਸ਼ੇਰ ਜੰਗ ਸਿੰਘ ਸਿੱਧੂ ਅਤੇ ਵਿੱਤ ਸਕੱਤਰ ਡਾਕਟਰ ਸੁਰੇਸ਼ ਸਿੰਗਲਾ ਨੇ ਕਿਹਾ ਕਿ ਸਾਰੇ ਡਾਕਟਰਾਂ ਨੂੰ ਪੂਰੇ ਪਿਆਰ ਸਤਿਕਾਰ ਅਤੇ ਧਿਆਨ ਨਾਲ ਮਰੀਜ਼ਾਂ ਦਾ ਇਲਾਜ ਕਰਨਾ ਚਾਹੀਦਾ ਹੈ ਅਤੇ ਮਰੀਜ਼ਾਂ ਨੂੰ ਵੀ ਡਾਕਟਰੀ ਕਿੱਤੇ ਦੀਆਂ ਸਮੱਸਿਆਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਜੋ ਕਿ ਇਸ ਪਵਿੱਤਰ ਰਿਸ਼ਤੇ ਵਿੱਚ ਪਿਆਰ ਅਤੇ ਵਿਸ਼ਵਾਸ ਦੀ ਭਾਵਨਾ ਕਾਇਮ ਰਹਿ ਸਕੇ। ਡਾਕਟਰ ਅਤੇ ਮਰੀਜ਼ਾਂ ਵਿਚਕਾਰ ਨੌਹ ਅਤੇ ਮਾਸ ਦੇ ਰਿਸ਼ਤੇ ਨੂੰ ਕੋਈ ਠੇਸ ਨਾ ਪਹੁੰਚੇ। ਡਾਕਟਰ ਇਕ ਸਿਹਤਮੰਦ ਵਾਤਾਵਰਣ ਵਿੱਚ ਇਲਾਜ ਕਰ ਸਕਣ ਅਤੇ ਮਰੀਜ ਪੂਰੇ ਵਿਸ਼ਵਾਸ ਨਾਲ ਇਲਾਜ ਕਰਾ ਸਕਣ।


ਇਸ ਦਿਨ ਪੱਛਮੀ ਬੰਗਾਲ ਦੇ ਡਾਕਟਰ ਬਿਧਾਨ ਚੰਦਰਾ ਰਾਏ ਜਿਨ੍ਹਾ ਦਾ ਜਨਮ ਅਤੇ ਮੌਤ ਦਾ ਦਿਨ ਦੋਨੋਂ ਹੀ 1 ਜੁਲਾਈ ਹੈ ਦੀ ਯਾਦ ਵਿੱਚ 1991 ਤੋਂ ਲਗਾਤਾਰ 1 ਜੁਲਾਈ ਨੂੰ ਨੈਸ਼ਨਲ ਡਾਕਟਰ ਡੇ ਵਜੋਂ ਮਨਾਇਆ ਜਾਂਦਾ ਹੈ। ਇਸ ਦਿਨ ਮਰੀਜ਼ ਆਪਣੇ ਡਾਕਟਰ ਦਾ ਇਸ ਲਈ ਧੰਨਵਾਦ ਕਰਦੇ ਹਨ ਅਤੇ ਉਹਨਾਂ ਨੂੰ ਸ਼ੁਭ ਇਛਾਵਾਂ ਦਿੰਦੇ ਹਨ ਕਿਉਂਕਿ ਡਾਕਟਰ ਕਠਿਨ ਹਾਲਾਤਾਂ ਵਿੱਚ ਵਿਚਰ ਕੇ ਮਰੀਜ਼ ਨੂੰ ਜ਼ਿੰਦਗੀ ਵਿੱਚ ਸੁੱਖ ਸ਼ਾਂਤੀ ਬਹਾਲ ਕਰਨ ਵਿੱਚ ਮਦਦ ਕਰਦੇ ਹਨ।


ਇਸ ਮੌਕੇ ਡਾਕਟਰ ਸੁਨੀਤ ਜਿੰਦਲ, ਡਾਕਟਰ ਤਰਲੋਕ ਸਿੰਘ, ਡਾਕਟਰ ਰਾਜ ਜਿੰਦਲ, ਡਾਕਟਰ ਕੁਲਵੰਤ ਸਿੰਘ, ਡਾਕਟਰ ਰਜੀਵ ਸਿੰਗਲਾ, ਡਾਕਟਰ ਮੋਨੀਕਾ ਸਿੰਗਲਾ, ਡਾਕਟਰ ਰਜਨੀਸ਼ ਸਿੱਧੂ, ਡਾਕਟਰ ਵਿਵੇਕ ਜਿੰਦਲ ਹਾਜ਼ਰ ਸਨ।
ਅੰਤ ਵਿੱਚ ਡਾਕਟਰ ਕੇ ਪੀ ਸਿੰਗਲਾ ਜੀ ਨੇ ਸਾਰੇ ਡਾਕਟਰ ਸਾਹਿਬਾਨਾਂ ਅਤੇ ਹਾਜ਼ਰ ਮਰੀਜ਼ਾਂ ਅਤੇ ਸਟਾਫ ਦਾ ਧੰਨਵਾਦ ਕੀਤਾ।

LEAVE A REPLY

Please enter your comment!
Please enter your name here