ਮਾਨਸਾ 20,ਅਕਤੂਬਰ (ਸਾਰਾ ਯਹਾਂ/ਜੋਨੀ ਜਿੰਦਲ) : ਡਾਈਟ ਅਹਿਮਦਪੁਰ ਦੇ ਅਧਿਆਪਕਾਂ ਵੱਲੋ ਬੱਚਿਆਂ ਦੇ ਸਰਬ-ਪੱਖੀ ਵਿਕਾਸ ਦੇ ਨਾਲ ਨਾਲ ਸੰਸਥਾ ਨੂੰ ਅਤਿ ਸੁੰਦਰ ਅਤੇ ਸਾਫ ਸੁੱਥਰਾ ਅਤੇ ਹਰਿਆ ਭਰਿਆ ਰੱਖਣ ਦੇ ਨਾਲ ਨਾਲ ਪਾਣੀ ਦੀ ਬੱਚਤ ਅਤੇ ਮੀਹ ਦੇ ਪਾਣੀ ਦੀ ਸਾਂਭ ਸੰਭਾਲ ਬਾਰੇ ਵੀ ਕੰਮ ਕਰ ਰਹੀ ਹੈ ।ਇਹ ਇੱਕ ਸ਼ਲਾਘਾਯੋਗ ਉਪਰਾਲਾ ਹੈ।ਇਸ ਗੱਲ ਦਾ ਪ੍ਰਗਟਾਵਾ ਸ਼੍ਰੀ ਕਾਲਾ ਰਾਮ ਕਾਂਸਲ ਸਬ-ਡਵੀਜਨਲ ਮਜਿਸਟਰੈਟ ਬੁਢਲਾਡਾ ਨੇ ਜਿਲ੍ਹਾ ਸਿਖਿਆ ਅਤੇ ਸਿਖਲਾਈ ਸੰਸਥਾ ਵਿਖੇ ਆਈ.ਸੀ.ਆਈ.ਸੀ.ਆਈ ਫਾਊਡੇਸ਼ਨ ਦੇ ਸਹਿਯੋਗ ਨਾਲ ਲਾਏ ਜਾ ਰਹੇ ਪੋਦੇ ਲਾਉਣ ਦੀ ਮੁਹਿੰਮ ਨੂੰ ਸ਼ੁਰੂ ਕਰਦਿਆਂ ਕੀਤਾ।ਉਹਨਾਂ ਡਾਈਟ ਦੇ ਸੁੰਦਰੀਕਰਣ ਵਿੱਚ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਪਾਏ ਜਾ ਰਹੇ ਸਹਿਯੋਗ ਦੀ ਪ੍ਰਸੰਸਾ ਕੀਤੀ।
ਐਸ.ਡੀ.ਐਮ.ਬੁਢਲਾਡਾ ਨੇ ਕਿਹਾ ਕਿ ਭਾਰਤ ਦੇ ਚੋਣ ਕਮਿਸ਼ਨਰ ਦੀਆਂ ਹਦਾਇੰਤਾਂ ਅੁਨਸਾਰ ਮਿੱਤੀ 1 ਜਨਵਰੀ 2022 ਨੂੰ 18 ਸਾਲ ਦੀ ਉਮਰ ਪੁਰੀ ਕਰਨ ਵਾਲੇ ਨੋਜਵਾਨਾਂ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ।ਜਿਸ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਜਾ ਰਹੀ ਹੈ ਇਸ ਲਈ ਉਹਨਾਂ ਸਮੂਹ ਸਟਾਫ ਨੂੰ ਕਿਹਾ ਕਿ ਉਹਨਾਂ ਦੀ ਸੰਸਥਾ ਦਾ ਕੋਈ ਵੀ ਲੜਕਾ ਜਾਂ ਲੜਕੀ ਜੋ ਨਿਯਮਾਂ ਮੁਤਾਬਿਕ ਵੋਟਰ ਬਣਨ ਦੇ ਯੋਗ ਹੈ ਉਹ ਵੋਟ ਬਣਾਉਣ ਤੋਂ ਵਾਝਾਂ ਨਾ ਰਹਿ ਜਾਵੇ।
ਇਸ ਤੋ ਪਹਿਲਾਂ ਡਾਈਟ ਅਹਿਮਦਪੁਰ ਦੇ ਪ੍ਰਿਸੀਪਲ ਡਾ.ਬੂਟਾ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਸੰਸਥਾ ਵੱਲੋਂ ਪਹਿਲਾਂ ਵੀ ਕਈ ਤਰਾਂ ਦੇ ਫੁੱਲਾਂ ਅਤੇ ਛਾਂਦਾਰ ਬੁੱਟੇ ਲਗਾਏ ਗਏ ਹਨ ਅਤੇ ਹੁਣ ਫਾਊਡੇਸ਼ਨ ਦੇ ਸਹਿਯੋਗ ਨਾਲ 200 ਦੇ ਕਰੀਬ ਕੀਮਤੀ ਪੋਦੇ ਲਗਾਏ ਜਾ ਰਹੇ ਹਨ।ਉਹਨਾਂ ਇਹ ਵੀ ਕਿਹਾ ਕਿ ਮੀਹ ਦੇ ਪਾਣੀ ਦੀ ਬੱਚਤ ਉਸ ਨੂੰ ਦੁਆਰਾ ਰੀਚਾਰਜ ਕਰਨ ਹਿੱਤ ਸਿਸਟਮ ਵੀ ਫਾਊਡੇਸ਼ਨ ਦੇ ਸਹਿਯੋਗ ਨਾਲ ਲਾੲiਆ ਜਾ ਰਿਹਾ ਹੈ।ਉਹਨਾਂ ਇਸ ਸਹਿਯੋਗ ਲਈ ਆਈਸੀਆਈਸੀਆਈ ਫਾਊਡੇਸ਼ਨ ਦਾ ਧੰਨਵਾਦ ਕੀਤਾ।
ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਡਾ.ਸੰਦੀਪ ਘੰਡ ਨੇ ਦੱਸਿਆ ਕਿ ਚਲ ਰਹੀ ਕਲੀਨ ਇੰਡੀਆ ਮੁਹਿੰਮ ਵਿੱਚ ਵੀ ਡਾਈਟ ਵੱਲੋਂ ਸਹਿਯੋਗ ਦਿੱਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਆਉਣ ਵਾਲੇ ਸਮੇ ਵਿੱਚ ਡਾਈਟ ਦੇ ਬੱਚਿਆਂ ਵਿੱਚ ਦੇਸ਼ ਭਗਤੀ ਦੇ ਨਿਰਮਾਣ ਵਿੱਚ ਨੋਜਵਾਨਾਂ ਦਾ ਯੋਗਦਾਨ ਅਤੇ ਸਵੀਪ ਮੁਹਿੰਮ ਦੀ ਜਾਗ੍ਰਤੀ ਲਈ ਭਾਸ਼ਣ ਅਤੇ ਕਵਿਤਾ ਮੁਕਾਬਲੇ ਕਰਵਾਏ ਜਾਣਗੇ।
ਆਈ.ਸੀ.ਆਈ.ਸੀ ਆਈ ਫਾਊਡੇਸ਼ਨ ਦੇ ਵਿਕਾਸ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਹਨਾਂ ਦੀ ਫਾਊਡੇਸ਼ਨ ਵੱਲੋ ਸਿਖਲਾਈ ਦੇਣ ਤੋ ਇਲਾਵਾ ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਕੰਮ ਕੀਤਾਂ ਜਾਂਦਾ ਹੈ ।ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੀ ਸੰਸਥਾ ਵੱਲੋਂ ਕਿੱਤਾ ਮੁੱਖੀ ਕੋਰਸ ਕਰਵਾਏ ਜਾਂਦੇ ਹਨ ਅਤੇ ਕੋਰਸ ਤੋਂ ਬਾਅਦ ਉਹਨਾਂ ਦੀ ਪਲੇਸਮੈਂਟ ਵੀ ਕਰਵਾਈ ਜਾਂਦੀ ਹੈ।ਇਸ ਤੋਂ ਪਹਿਲਾਂ ਵੀ ਉਹਨਾਂ ਦੀ ਸੰਸਥਾ ਵੱਲੋ 1200 ਦੇ ਕਰੀਬ ਫੱਲਾਂ ਅਤੇ ਫੁੱਲਾਂ ਦੇ ਪੋਦੇ ਸੁਧਾਰ ਘਰ (ਸਬ-ਜੇਲ) ਮਾਨਸਾ ਵਿਖੇ ਲਗਾਏ ਗਏ ਹਨ।
ਇਸ ਮੋਕੇ ਸਿਖਿਆ ਵਿਭਾਗ ਦੇ ਸਟੇਟ ਮੀਡੀਆ ਕੋਆਰਡੀਨੇਟਰ ਹਰਦੀਪ ਸਿਧੂ ਆਸ਼ਾ ਰਾਣੀ ਆਈ.ਸੀ.ਆਈ.ਸੀ.ਆਈ ਫਾਊਡੇਸ਼ਨ ਮੋਹਾਲੀ,ਸਰੋਜ ਰਾਣੀ ਲੇਕਚਰਾਰ ਇੰਗਲਸ਼,ਸਤਨਾਮ ਸਿੰਘ ਡੀ.ਪੀ.ਆਈ.ਬਲਦੇਵ ਸਿੰਘ ਆਰਟ ਟੀਚਰ ਡਾਈਟ ਅਹਿਮਦਪੁਰ ਵਲੰਟੀਅਰ ਮਨੋਜ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ ਅਤੇ ਸੰਸਥਾ ਨੂੰ ਹਰ ਕਿਸਮ ਦੀ ਮਦਦ ਦਾ ਭਰੋਸਾ ਦਿੱਤਾ।
ਇਸ ਮੋਕੇ ਫਾਊਡੇਸ਼ਨ ਵੱਲੋਂ ਸਨਮਾਨ ਚਿੰਨ ਦੀ ਥਾਂ ਤੇ ਮੁੱਖ ਮਹਿਮਾਨ ਅਤੇ ਹੋਰ ਸਹਿਯੋਗੀ ਸੰਸਥਾਵਾਂ ਨੂੰ ਪੋਦੇ ਦੇ ਕੇ ਸਨਮਾਨਿਤ ਕੀਤਾ ਗਿਆ।