ਮਾਨਸਾ, 15 ਮਈ:(ਸਾਰਾ ਯਹਾਂ/ਮੁੱਖ ਸੰਪਾਦਕ)
ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀਮਤੀ ਸ਼ੈਲਿੰਦਰ ਕੌਰ ਆਈ.ਐਫ.ਐਸ ਅਤੇ ਵਧੀਕ ਡਿਪਟੀ ਕਮਿਸ਼ਨਰ ਮਾਨਸਾ (ਜ) ਸ੍ਰੀ ਨਿਰਮਲ ਓਸੇਪਚਨ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਐਫ.ਪੀ.ਓ ਦੀ ਕਾਰਜੁਗਾਰੀ ਸਬੰਧੀ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ/ਨੁਮਾਇੰਦਿਆ ਅਤੇ ਐਫ.ਪੀ.ਓ ਦੇ ਮੈਂਬਰਾਂ ਨਾਲ ਸਮੀਖਿਆ ਮੀਟਿੰਗ ਕੀਤੀ।
ਇਸ ਮੌਕੇ ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀਮਤੀ ਸ਼ੈÇਲੰਦਰ ਕੌਰ ਨੇ ਕਿਹਾ ਕਿ ਜ਼ਿਲ੍ਹੇ ਵਿਚ ਚੱਲ ਰਹੇ ਐਫ.ਪੀ.ਓਜ/ਸੈਲਫ ਹੈਲਪ ਗਰੁੱਪਾਂ ਨੂੰ ਵੱਖ-ਵੱਖ ਫਲਾਂ, ਸਬਜ਼ੀਆਂ ਆਦਿ ਉੱਪਰ ਸਿਖਲਾਈ ਦਿਵਾਈ ਜਾਵੇ ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਕਰਤਾਰਪੁਰ (ਜਲੰਧਰ) ਦਾ ਦੌਰਾ ਵੀ ਕਰਵਾਇਆ ਜਾਵੇ।
ਉਨ੍ਹਾਂ ਐਫ.ਪੀ.ਓਜ ਦੁਆਰਾ ਫਸਲਾਂ ਦੀ ਪੈਦਾਵਾਰ ਨੂੰ ਖੁਦ ਮੰਡੀਕਰਨ ਅਤੇ ਬਰੈਂਡਿੰਗ, ਐਫ.ਪੀ.ਓ ਅਧੀਨ ਕੋਲਡ ਸਟੋਰ ਸਥਾਪਿਤ ਕਰਨ ਲਈ ਸਬਸਿਡੀ ਦੀ ਪ੍ਰਤੀਸ਼ਤਤਾ ਵਧਾਉਣ, ਹਲਦੀ ਪ੍ਰੋਸੈਸਿੰਗ ਪਲਾਂਟ/ਯੂਨਿਟ ਲਗਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਜ਼ਿਲ੍ਹਾ ਮਾਨਸਾ ਵਿਚ ਧਰਤੀ ਹੇਠਲਾ ਪਾਣੀ ਖਰਾਬ ਹੋਣ ਕਰਕੇ ਕਰੌਂਦਾ, ਲਸੂੜਾ ਅਤੇ ਚਿੱਬੜਾਂ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਵਿੱਚ ਪ੍ਰਚਾਰ ਕਰਨ ਲਈ ਬਾਗਬਾਨੀ ਵਿਭਾਗ ਮਾਨਸਾ ਦੇ ਤਕਨੀਕੀ ਸਟਾਫ ਅਤੇ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ ਦੇ ਮਾਹਿਰਾਂ ਨੂੰ ਚਿੱਬੜਾਂ ਵਿਚ ਪਾਏ ਜਾਣ ਵਾਲੇ ਖੁਰਾਕੀ ਤੱਤਾਂ ਦੀ ਜਾਣਕਾਰੀ ਅਤੇ ਫਲ ਨੂੰ ਪ੍ਰੋਸੈਸ ਕਰਨ ਦੀ ਵਿਧੀ ਅਤੇ ਮੰਡੀਕਰਨ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਅਤੇ ਖੇਤੀਬਾੜੀ ਵਿਭਾਗ ਮਾਨਸਾ ਦੇ ਅਧਿਕਾਰੀਆਂ ਨੂੰ ਨਰਮੇ ਹੇਠ ਰਕਬਾ ਵਧਾਉਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰਨ ਲਈ ਕਿਹਾ।
ਉਨ੍ਹਾਂ ਮਧੂ ਮੱਖੀ ਪਾਲਣ ਦੇ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ ਬੀ-ਕੀਪਰਾਂ ਨੂੰ ਜਾਗੂਰਕ ਕਰਨ ਅਤੇ ਉਨ੍ਹਾਂ ਨੂੰ ਆਪਣੇ ਉਤਪਾਦ ਦੀ ਬਰੈਡਿੰਗ ਜਾ ਮਾਰਕਾ ਆਦਿ ਰਜਿਸਟਰਡ ਕਰਨ ਦੀ ਸਲਾਹ ਦਿੱਤੀ । ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਆਰਗੈਨਿਕ ਫਸਲਾਂ ਦੀ ਮੰਗ ਜਿਆਦਾ ਹੈ, ਇਸ ਲਈ ਕਿਸਾਨ ਵੱਧ ਤੋਂ ਵੱਧ ਆਰਗੈਨਿਕ ਫਸਲਾਂ ਲਗਾਉਣ ਅਤੇ ਖੁਦ ਮੰਡੀਕਰਨ ਕਰਨ।
ਇਸ ਮੌਕੇ ਜੁਆਇੰਟ ਡਾਇਰੈਕਟਰ ਬਾਗਬਾਨੀ ਪੰਜਾਬ, ਸ੍ਰੀ ਤਜਿੰਦਰ ਸਿੰਘ ਬਾਜਵਾ, ਸਹਾਇਕ ਡਾਇਰੈਕਟਰ ਬਾਗਬਾਨੀ ਮਾਨਸਾ ਸ੍ਰੀ ਬਲਬੀਰ ਸਿੰਘ, ਡਾ. ਦਪਿੰਦਰ ਕੌਰ ਅਤੇ ਡਾ. ਅਕਿਲੇਸ ਕਦੋਰੀਆ ਪੰਜਾਬ ਸਟੇਟ ਕਾਊਂਸਲ ਫਾਰ ਸਾਇੰਸ ਐਡ ਟੈਕਨਾਲੋਜੀ, ਸ੍ਰੀਮਤੀ ਰਬਦੀਪ ਕੌਰ, ਇੰਚਾਰਜ ਐਗਰੀਕਲਚਰ ਇਨਫਰਾਸਟਰਚਰ ਫੰਡ ਸਕੀਮ ਪੰਜਾਬ, ਡਾ. ਹਰਵਿੰਦਰ ਸਿੰਘ ਖੇਤੀਬਾੜੀ ਅਫ਼ਸਰ, ਸ੍ਰੀ ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫਸਰ ਮਾਨਸਾ, ਸ੍ਰੀ ਵਿਪੇਸ਼ ਕੁਮਾਰ ਬਾਗ਼ਬਾਨੀ ਵਿਕਾਸ ਅਫ਼ਸਰ ਬੁਢਲਾਡਾ ਹਾਜ਼ਰ ਸਨ।