*ਡਾਇਟ ਅਹਿਮਦਪੁਰ ਮਾਨਸਾ ਵਿਖੇ ਮਨਾਇਆ ਗਿਆ ਵਾਤਾਵਰਨ ਦਿਵਸ*

0
35

ਬੁਢਲਾਡਾ 06 ਜੂਨ 2024(ਸਾਰਾ ਯਹਾਂ/ਅਮਨ ਮਹਿਤਾ)

ਪ੍ਰਿੰਸੀਪਲ ਡਾ. ਬੂਟਾ ਸਿੰਘ ਸੇਖੋਂ  ਦੀ ਅਗਵਾਈ ਹੇਠ ਡਾਇਟ ਅਹਿਮਦਪੁਰ (ਮਾਨਸਾ) ਵਿਖੇ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ। ਪ੍ਰੋਗਰਾਮ ਦੇ ਸ਼ੁਰੂ ਵਿਚ ਪ੍ਰੋਗਰਾਮ ਕੋਆਰਡੀਨੇਟਰ ਡਾ. ਅੰਗਰੇਜ ਸਿੰਘ ਵਿਰਕ ਨੇ ਪ੍ਰਿੰਸੀਪਲ ਸਾਹਿਬ, ਸਮੂਹ ਸਟਾਫ਼ ਅਤੇ ਸਾਰੇ ਵਿਦਿਆਰਥੀਆਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਪ੍ਰੋਗਰਾਮ ਦੀ ਰਸਮੀ ਸ਼ੁਰੂਆਤ ਕੀਤੀ | ਇਸ ਮੌਕੇ ਡਾ. ਗੁਰਪ੍ਰੀਤ ਕੌਰ , ਹਰਵਿੰਦਰ ਕੌਰ ਅਤੇ ਜਗਸੀਰ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਅੱਜ ਦੇ ਪ੍ਰੋਗਰਾਮ ਦੌਰਾਨ ਡਾਇਟ ਦੇ ਸਾਰੇ ਸਿਖਿਆਰਥੀਆਂ ਵਲੋਂ ਵਾਤਾਵਰਨ ਸੰਭਾਲ ਨਾਲ ਸੰਬੰਧਿਤ ਇੱਕ ਇੱਕ ਪੋਸਟਰ ਤਿਆਰ ਕੀਤਾ ਗਿਆ ਅਤੇ ਸਭ ਦੇ ਸਹਿਯੋਗ ਨਾਲ ਪੌਦੇ ਵੀ ਲਗਾਏ ਗਏ। ਪੰਕਜ ਕੁਮਾਰ , ਰਮਨਦੀਪ ਕੌਰ, ਰਾਮ ਸਿੰਘ ਨੇ ਪੀ.ਪੀ.ਟੀ. ਪ੍ਰੈਜ਼ਨਟੇਸ਼ਨਜ਼ ਪੇਸ਼ ਕੀਤੀਆਂ | ਅਨੀਤਾ ਰਾਣੀ, ਮਨਜੀਤ ਕੌਰ , ਜਗਸੀਰ ਸਿੰਘ, ਸੋਨੀ ਸਿੰਘ ਨੇ ਆਪਣੇ ਲੈਕਚਰ ਰਾਹੀਂ ਵਾਤਾਵਰਨ ਸੰਬੰਧੀ ਬਹੁਤ ਹੀ ਸਟੀਕ ਅਤੇ ਵਡਮੁੱਲੀ ਜਾਣਕਾਰੀ ਪ੍ਰਦਾਨ  ਕੀਤੀ | ਇਸ ਮੌਕੇ ਅਮਨਦੀਪ ਕੌਰ (ਹਿੰਦੀ), ਜਸਪ੍ਰੀਤ ਕੌਰ, ਲਛਮਣ ਸਿੰਘ (ਪੰਜਾਬੀ), ਸ਼ਾਇਨਾ ਬਾਨੋ (ਅੰਗਰੇਜ਼ੀ ) ਆਦਿ ਵਿਦਿਆਰਥੀਆਂ ਵੱਲੋਂ ਵਾਤਾਵਰਨ ਵਿਸ਼ੇ ਨਾਲ ਸੰਬੰਧਿਤ ਵਾਲ ਮੈਗਜ਼ੀਨ (ਕੰਧ ਪੱਤ੍ਰਿਕਾ) ਤਿਆਰ ਕੀਤੀ ਗਈ। ਪ੍ਰੋਗਰਾਮ ਦੌਰਾਨ ਇੱਕ ਪੋਸਟਰ ਪ੍ਰੇਜੈਨਟੇਸ਼ਨ ਮਮਤਾ ਦੇਵੀ ਵੱਲੋਂ ਪੇਸ਼ ਕੀਤੀ ਗਈ ਜੋ ਕਿ ਕਾਬਿਲ-ਏ-ਤਾਰੀਫ ਸੀ| ਸੁਨੀਤਾ ਰਾਣੀ, ਦੀਪਕ ਕੁਮਾਰ , ਹਰਜੀਵਨ ਕੁਮਾਰ , ਰਵੀ ਸਿੰਘ , ਦਿਲਜੀਤ ਸਿੰਘ , ਮਨਪ੍ਰੀਤ ਕੌਰ, ਇੰਦਰਜੀਤ ਕੌਰ, ਮਨਪ੍ਰੀਤ ਕੌਰ ਨੇ ਪੋਸਟਰ ਮੇਕਿੰਗ ਵਿੱਚ ਯੋਗਦਾਨ ਪਾਇਆ| ਡਾਇਟ ਪ੍ਰਿੰਸੀਪਲ ਅਤੇ ਸਹਾਇਕ ਡਾਇਰੈਕਟਰ ਐੱਸ ਸੀ ਈ ਆਰ ਟੀ ਡਾ. ਬੂਟਾ ਸਿੰਘ ਸੇਖੋਂ ਨੇ ਵਾਤਾਵਰਨ ਸੰਬੰਧੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰਿਆਂ ਨੂੰ ਆਪਣਾ ਆਪਣਾ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਇਸ ਸਮੇਂ ਸਮੂਹ ਸਟਾਫ਼ ਮੈਂਬਰਜ ਸ. ਗਿਆਨਦੀਪ ਸਿੰਘ, ਸ. ਸਤਨਾਮ ਸਿੰਘ, ਸ਼੍ਰੀ ਬਲਦੇਵ ਸਿੰਗਲਾ, ਸ. ਪਪਿੰਦਰ ਸਿੰਘ, ਸ੍ਰੀਮਤੀ ਸਰੋਜ ਰਾਣੀ, ਸ੍ਰੀਮਤੀ ਨਵਦੀਪ ਕੌਰ, ਡਾ.ਕਰਨੈਲ ਸਿੰਘ  ਵੈਰਾਗੀ,  ਸ. ਬਲਤੇਜ ਸਿੰਘ, ਸ. ਅਮਨਦੀਪ ਸਿੰਘ, ਸ. ਹਰਦੀਪ ਸਿੰਘ, ਸ. ਧਰਮਪਾਲ ਸ਼ਰਮਾ ਅਤੇ ਸ. ਮਗਿੰਦਰਜੀਤ ਸਿੰਘ ਵੀ ਮੌਜੂਦ ਰਹੇ।

LEAVE A REPLY

Please enter your comment!
Please enter your name here