ਡਵੀਜਨ ਸਰਦੁਲਗੜ੍ਹ ਵਿੱਚ ਵੀ ਕੋਰੋਨਾ ਨੇ ਦਿੱਤੀ ਦਸ਼ਤਕ

0
269

ਮਾਨਸਾ ,6 ਮਈ (ਬਪਸ):ਕੋਰੋਨਾ ਵਾਇਰਸ ਨੇ ਸਬ ਡਵੀਜਨ ਸਰਦੂਲਗੜ੍ਹ ਵਿੱਚ ਵੀ
ਆਪਣੇ ਪੈਰ ਪਸਾਰ ਲਏ ਹਨ।ਪਿੰਡ ਰਨਜੀਤਗੜ੍ਹ ਬਾਦਰਾ ਦੀ 40 ਸਾਲ ਦੀ ਇੱਕ ਅੋਰਤ ਕਰੋਨਾ
ਪਾਜ਼ਿਟਿਵ ਪਾਈ ਗਈ ਹੈ।ਇਸ ਸੰਬੰਧ ਵਿੱਚ ਜਾਣਕਾਰੀ ਦਿੰਦਿਆ ਸਿਵਲ ਹਸਪਤਾਲ ਸਰਦੂਲਗੜ੍ਹ
ਦੇ ਐਸ.ਐਮ.ਉ ਡਾ. ਸੋਹਣ ਲਾਲ ਅਰੋੜਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸਬ ਡਵੀਜਨ
ਸਰਦੂਲਗੜ੍ਹ ਦੇ ਪਿੰਡ ਰਨਜੀਤ ਗੜ੍ਹ ਬਾਦਰਾ ਦੀ ਅੋਰਤ ਲਖਵਿੰਦਰ ਕੋਰ ਲੈਕੇ ਪਟਿਆਲਾ
ਭੇਜਿਆ ਗਿਆ ਸੀ ਜਿਸ ਦੀ ਰਿਪੋਰਟ 5 ਮਈ ਨੂੰ ਪਾਜ਼ਿਟਿਵ ਪਾਈ ਗਈ ਹੈ ਉਨ੍ਹਾ ਨੇ ਕਿਹਾ ਕਿ
ਉਸ ਦੇ ਪਤੀ ਦੀ ਰਿਪੋਰਟ ਨੈਗਟਿਵ ਆਈ ਹੈ ਉਸ ਦੇ 10 ਮਹੀਨੇ ਦੇ ਬੱਚੇ ਦਾ ਅਜੇ ਸੈਂਪਲ
ਲੈਣਾ ਹੈ।ਉਨ੍ਹਾ ਨੇ ਕਿਹਾ ਕਿ ਸਾਰੇ ਪਿੰਡ ਅਤੇ ਢਾਣੀ ਨੂੰ ਸਾਈਨੀਟਾਇਜ਼ ਕਰ ਦਿੱਤਾ ਗਿਆ
ਹੈ ਅਤੇ ਇਸ ਦਾ ਟੀਮਾਂ ਸਰਵੇ ਕਰ ਰਹੀਆ ਹਨ ਕਿ ਉਕਤ ਅੋਰਤ ਕਿਸ ਕਿਸ ਦੇ ਸੰਪਰਕ ਵਿੱਚ
ਆਈ ਹੈ।ਜਿਕਰਯੋਗ ਹੈ ਕਿ ਉਕਤ ਅੋਰਤ ਪਿਛਲੇ ਦਿਨੀ ਸਰਦੂਲਗੜ੍ਹ ਪਤਨੀ ਲਾਭ ਸਿੰਘ ਜੋੋ ਕਿ
ਰਾਜਸਥਾਨ ਤੋ ਲੇਬਰ ਦਾ ਕੰਮ ਕਰਕੇ ਆਈ ਸੀ ਜਿਸ ਦਾ ਸੋਮਵਾਰ ਨੂੰ ਸੈਂਪਲ ਸ਼ਹਿਰ ਵਿੱਚ
ਦਵਾਈ ਲੈਣ ਲਈ ਆਈ ਸੀ ਪਤਾ ਚੱਲਿਆ ਹੈ ਕਿ ਇਸ ਅੋਰਤ ਨੇ ਕੁਝ ਦੁਕਾਨਾ ਤੋ ਖਰੀਦਦਾਰੀ ਵੀ
ਕੀਤੀ ਗਈ ਸੀ ਜਿਸ ਕਾਰਨ ਸ਼ਹਿਰ ਵਿੱਚ ਵੀ ਦਹਿਸ਼ਤ ਦਾ ਮਾਹੋਲ ਹੈ।ਇਸ ਸੰਬੰਧ ਵਿੱਚ
ਡੀ.ਐਸ.ਪੀ ਸਰਦੂਲਗੜ੍ਹ ਸੰਜੀਵ ਗੋਇਲ ਨੇ ਦੱਸਿਆ ਕਿ ਇਹ ਅੋਰਤ ਢਾਣੀ ਵਿੱਚ ਰਹਿੰਦੀ ਸੀ
ਉਸ ਢਾਣੀ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਪਿੰਡ ਵਿੱਚ ਵੀ ਚੋਕਸੀ ਵਧਾ ਦਿੱਤੀ ਗਈ
ਹੈ।

LEAVE A REPLY

Please enter your comment!
Please enter your name here