*ਡਰੱਗ ਰੈਕੇਟ ‘ਚ ਬਿਕਰਮ ਮਜੀਠੀਆ ਖਿਲਾਫ ਕਾਰਵਾਈ ‘ਤੇ ਨਵਜੋਤ ਸਿੱਧੂ ਦਾ ਵੱਡਾ ਦਾਅਵਾ*

0
116

ਚੰਡੀਗੜ੍ਹ 21,ਦਸੰਬਰ (ਸਾਰਾ ਯਹਾਂ/ਬਿਊਰੋ ਨਿਊਜ਼): : ਪੰਜਾਬ ਦੇ ਹਜ਼ਾਰਾਂ ਕਰੋੜੀ ਡਰੱਗ ਰੈਕੇਟ ‘ਚ ਅਕਾਲੀ ਲੀਡਰ ਬਿਕਰਮ ਮਜੀਠੀਆ (Bikram Majithia) ਖਿਲਾਫ ਮਾਮਲਾ ਦਰਜ ਹੋਣ ਮਗਰੋਂ ਪੰਜਾਬ ਦੀ ਸਿਆਸਤ ਗਰਮਾ ਗਈ ਹੈ। ਅਕਾਲੀ ਦਲ (Shiromani Akali dal) ਨੇ ਇਸ ਨੂੰ ਬਦਲਾਖੋਰੀ ਦੀ ਕਾਰਵਾਈ ਕਰਾਰ ਦਿੱਤਾ ਹੈ ਪਰ ਇਸ ‘ਤੇ ਪੰਜਾਬ ਕਾਂਗਰਸ (Punjab Congress) ਦੇ ਪ੍ਰਧਾਨ ਨਵਜੋਤ ਸਿੱਧੂ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਨਵਜੋਤ ਸਿੱਧੂ ਨੇ ਕਿਹਾ ਕਿ ਜਦੋਂ ਤੱਕ ਡਰੱਗ ਮਾਫੀਆ ਦੇ ਮੁੱਖ ਦੋਸ਼ੀਆਂ ਨੂੰ ਮਿਸਾਲੀ ਸਜ਼ਾ ਨਹੀਂ ਦਿੱਤੀ ਜਾਂਦੀ, ਉਦੋਂ ਤੱਕ ਇਨਸਾਫ਼ ਨਹੀਂ ਹੋਵੇਗਾ। ਇਹ ਪਹਿਲਾ ਕਦਮ ਹੈ, ਜਦੋਂ ਤੱਕ ਸਜ਼ਾ ਨਹੀਂ ਮਿਲਦੀ ਉਦੋਂ ਤੱਕ ਲੜਾਂਗੇ। ਸਾਨੂੰ ਇਮਾਨਦਾਰ ਲੋਕਾਂ ਦੀ ਚੋਣ ਕਰਨੀ ਚਾਹੀਦੀ ਹੈ ਤੇ ਨਸ਼ਾ ਤਸਕਰਾਂ ਤੇ ਉਨ੍ਹਾਂ ਦੇ ਸਰਪ੍ਰਸਤਾਂ ਤੋਂ ਦੂਰ ਰਹਿਣਾ ਚਾਹੀਦਾ ਹੈ।

ਸਿੱਧੂ ਨੇ ਟਵੀਟ ਵਿੱਚ ਲਿਖਿਆ ਕਿ ਫਰਵਰੀ 2018 ਦੀ ਐਸਟੀਐਫ ਰਿਪੋਰਟ ਦੇ ਆਧਾਰ ‘ਤੇ ਨਸ਼ਿਆਂ ਦੇ ਕਾਰੋਬਾਰ ਦੇ ਮੁੱਖ ਦੋਸ਼ੀਆਂ ਖਿਲਾਫ ਪੰਜਾਬ ਪੁਲਿਸ ਦੀ ਕ੍ਰਾਈਮ ਬ੍ਰਾਂਚ ‘ਚ ਐਫਆਈਆਰ ਦਰਜ ਕੀਤੀ ਗਆ ਹੈ। ਮੈਂ ਇਹ ਮੰਗ 4 ਸਾਲ ਪਹਿਲਾਂ ਕੀਤੀ ਸੀ। ਇਹ ਉਨ੍ਹਾਂ ਸਾਰੇ ਤਾਕਤਵਰ ਲੋਕਾਂ ਦੇ ਮੂੰਹ ‘ਤੇ ਚਪੇੜ ਹੈ ਜੋ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਕਾਰਵਾਈ ਕਰਨ ਤੋਂ ਟਾਲਾ ਵੱਟ ਰਹੇ ਹਨ।ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਤੇ ਕੈਪਟਨ ਵੱਲੋਂ ਚਲਾਏ ਜਾ ਰਹੇ ਭ੍ਰਿਸ਼ਟ ਸਿਸਟਮ ਵਿਰੁੱਧ ਸਾਢੇ ਪੰਜ ਸਾਲ ਦੀ ਲੜਾਈ ਲੜੀ ਗਈ ਹੈ। ਮਜੀਠੀਆ ਖਿਲਾਫ ਈਡੀ ਤੇ ਐਸਟੀਐਫ ਦੀ ਰਿਪੋਰਟ ‘ਤੇ ਕਾਰਵਾਈ ‘ਚ 4 ਸਾਲ ਦੀ ਦੇਰੀ ਹੋਈ। ਆਖਰਕਾਰ ਹੁਣ ਸੱਤਾ ਤੇ ਪ੍ਰਭਾਵੀ ਅਹੁਦਿਆਂ ਤੋਂ ਭਰੋਸੇਯੋਗ ਅਧਿਕਾਰੀਆਂ ਨੂੰ ਧੱਕਣ ਮਗਰੋਂ ਪਹਿਲਾ ਕਦਮ ਚੁੱਕਿਆ ਗਿਆ ਹੈ।

LEAVE A REPLY

Please enter your comment!
Please enter your name here