ਠੰਢ ‘ਚ ਡੱਟੇ ਕਿਸਾਨਾਂ ਲਈ ਬਟਾਲਾ ਤੋਂ ਕਿਸਾਨਾਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਭੇਜੀਆਂ ਜਾਣਗੀਆਂ ਅਲਸੀ ਦੀਆਂ ਪਿੰਨੀਆਂ, ਇੰਜ ਹੋ ਰਹੀਆਂ ਤਿਆਰ

0
32

ਗੁਰਦਾਸਪੁਰ 26 ਦਸੰਬਰ (ਸਾਰਾ ਯਹਾ /ਬਿਓਰੋ ਰਿਪੋਰਟ) : ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨ ਲਗਾਤਾਰ ਦਿੱਲੀ ਵਿੱਚ ਕੇਂਦਰ ਸਰਕਾਰ ਖਿਲਾਫ ਪ੍ਰਦਰਸ਼ਨ ਕਰ ਰਹੇ ਹਨ। ਉੱਥੇ ਹੀ ਪੰਜਾਬ ਦੇ ਲੋਕ ਕਿਸੇ ਨਾ ਕਿਸੇ ਤਰੀਕੇ ਉਨ੍ਹਾਂ ਦੀ ਮਦਦ ਕਰਦੇ ਵਿਖਾਈ ਦੇ ਰਹੇ ਹਨ। ਗੱਲ ਕੀਤੀ ਜਾਵੇ ਬਟਾਲੇ ਦੇ ਅਰਬਨ ਏਸਟੇਟ ਦੇ ਲੋਕਾਂ ਦੀ ਤਾਂ ਉਨ੍ਹਾਂ ਵਲੋਂ ਖਾਸ ਦੇਸੀ ਘੀ ਦੀ ਅਲਸੀ ਦੀਆਂ ਪਿੰਨੀਆਂ ਬਣਾ ਕੇ ਕਿਸਾਨਾਂ ਲਈ ਤਿਆਰ ਕੀਤੀ ਗਈਆਂ ਹਨ।

ਦੱਸ ਦਈਏ ਕਿ ਅਰਬਨ ਇਸਟੇਟ ਦੇ ਗੁਰੂਦਵਾਰਾ ਵਿਚ ਬੀਬੀਆਂ ਅਲਸੀ ਦੀਆਂ ਪਿੰਨੀਆਂ ਬਣਾ ਰਹੀਆਂ ਨੇ। ਅਰਬਨ ਏਸਟੇਟ ਦੇ ਲੋਕਾਂ ਦਾ ਕਹਿਣਾ ਹੈ ਕਿ ਕੜਾਕੇ ਦੀ ਠੰਢ ਵਿੱਚ ਕਿਸਾਨ ਦਿੱਲੀ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਡੱਟੇ ਹੋਏ ਹਨ। ਜ਼ਿਆਦਾ ਠੰਢ ਕਰਕੇ ਸਰੀਰ ਨੂੰ ਗਰਮ ਰੱਖਣ ਲਈ ਅਲਸੀ ਦੀ ਪਿੰਨੀਆਂ ਬਹੁਤ ਵਧੀਆ ਰਹਿੰਦੀਆਂ ਹਨ।

Farmers Protest: ਠੰਢ 'ਚ ਡੱਟੇ ਕਿਸਾਨਾਂ ਲਈ ਬਟਾਲਾ ਤੋਂ ਕਿਸਾਨਾਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਭੇਜੀਆਂ ਜਾਣਗੀਆਂ ਅਲਸੀ ਦੀਆਂ ਪਿੰਨੀਆਂ, ਇੰਜ ਹੋ ਰਹੀਆਂ ਤਿਆਰ

ਦੱਸ ਦਈਏ ਕਿ ਬਟਾਲਾ ਦੇ ਲੋਕਾਂ ਵਲੋਂ 600 ਕਿੱਲੋ ਦੇ ਕਰੀਬ ਅਲਸੀ ਦੀ ਪਿੰਨੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਇਸ ਪਿੰਨੀਆਂ ਨੂੰ ਬੀਬੀਆਂ ਬਣਾ ਰਹੀ ਹਨ। ਸੰਗਤ ਦੇ ਸਹਿਯੋਗ ਨਾਲ ਦੇਸੀ ਘੀ ਦੀ ਅਲਸੀ ਦੀ ਪਿੰਨੀਆਂ ਬਣਾਕੇ ਉਨ੍ਹਾਂ ਨੂੰ ਦਿੱਲੀ ਭੇਜੀਆਂ ਜਾਣਗੀਆਂ। ਇਸ ਦੌਰਾਨ ਪਿੰਨੀਆਂ ਬਣਾ ਰਹੀਆਂ ਔਰਤਾਂ ਨੇ ਦੱਸਿਆ ਕਿ ਇਨ੍ਹਾਂ ਪਿੰਨੀਆਂ ਵਿਚ ਕਾਜੂ, ਬਾਦਾਮ, ਕਿਸ਼ਮਿਸ਼ ਅਤੇ ਹੋਰ ਕਾਫੀ ਚੀਜ਼ਾ ਪਾਈਆਂ ਗਈਆਂ ਹਨ ਤਾਂ ਜੋ ਕਿਸਾਨ ਨੂੰ ਠੰਢ ਤੋਂ ਬਚਾਇਆ ਜਾ ਸਕੇ।

ਇਹ ਪਿੰਨੀਆਂ 29 ਦਸੰਬਰ ਨੂੰ ਦਿੱਲੀ ਲੈਕੇ ਜਾਵੇਂਗੇ ਅਤੇ ਓਥੇ ਠੰਡ ਵਿੱਚ ਬੈਠੇ ਕਿਸਾਨਾਂ ਨੂੰ ਦੇਵਾਂਗੇ। ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਲੰਬੇ ਸਮਾਂ ਤੋਂ ਕਿਸਾਨ ਦਿੱਲੀ ਵਿੱਚ ਡੇਟੇ ਹੋਏ ਹਨ। ਸਰਦੀ ਵੀ ਪੂਰੇ ਜ਼ੋਰ ‘ਤੇ ਹੈ ਇਸ ਲਈ ਉਹ ਅਲਸੀ ਦੀ ਪਿੰਨੀਆਂ ਬਣਾ ਕੇ ਆਪਣੇ ਨਾਲ ਦਿੱਲੀ ਲੈ ਕੇ ਜਾਣਗੇ ਅਤੇ ਉੱਥੇ ਹਰ ਇੱਕ ਕਿਸਾਨ ਨੂੰ ਪਿੰਨੀਆਂ ਦਿੱਤੀਆਂ ਜਾਣਗੀਆਂ।

LEAVE A REPLY

Please enter your comment!
Please enter your name here