ਠੋਸ ਕੂੜਾ ਪ੍ਰਬੰਧਨ ਲਈ ਜਿ਼ਲ੍ਹੇ ਦਾ ਤੀਸਰਾ ਪੋ੍ਰਜੈਕਟ ਸ਼ੁਰੂ: ਮੋਫ਼ਰ

0
51

ਮਾਨਸਾ, 22 ਜੁਲਾਈ   (ਸਾਰਾ ਯਹਾ, ਬਲਜੀਤ ਸ਼ਰਮਾ) : ਗ੍ਰਾਮ ਪੰਚਾਇਤ ਸਰਦੂਲੇਵਾਲਾ, ਬਲਾਕ ਸਰਦੂਲਗੜ੍ਹ ਵਿਖੇ ਰਾਊਂਡਗਲਾਸ ਫਾਉਂਡੇਸ਼ਨ ਮੋਹਾਲੀ ਦੀ ਮਦਦ ਨਾਲ ਜਿ਼ਲ੍ਹੇ ਦਾ ਤੀਸਰਾ ਪੋ੍ਰਜੈਕਟ ਸ਼ੁਰੂ ਕੀਤਾ ਗਿਆ ਹੈ। ਇਸ ਪੋ੍ਰਜੈਕਟ ਰਾਹੀਂ ਪਿੰਡ ਦੇ ਕੂੜੇ ਦੀ ਸਾਂਭ ਸੰਭਾਲ ਕੀਤੀ ਜਾਵੇਗੀ। ਸਰਕਾਰ ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤੇ ਸੋਲਿਡ ਵੇਸਟ ਮੈਨੇਜ਼ਮੈਂਟ ਦਾ ਉਦਘਾਟਨ ਕਰਦਿਆਂ ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ, ਸ੍ਰੀ ਬਿਕਰਮ ਸਿੰਘ ਮੋਫ਼ਰ ਨੇ ਦੱਸਿਆ ਕਿ ਇਹ ਪੋ੍ਰਜੈਕਟ ਮਗਨਰੇਗਾ ਸਕੀਮ ਅਤੇ ਰਾਊਂਡਗਲਾਸ ਫਾਊਂਡੇਸ਼ਨ ਮੋਹਾਲੀ ਨਾਲ ਕਨਵਰਜਂੈਸ ਕਰਦੇ ਹੋਏ ਤਿਆਰ ਕੀਤਾ ਗਿਆ ਹੈ। ਰਾਊਂਡਗਲਾਸ ਫਾਊਂਡੇਸ਼ਨ ਦੀ ਮਦਦ ਨਾਲ ਸ੍ਰੀ ਮੋਫ਼ਰ ਵੱਲੋਂ ਪਿੰਡ ਵਾਸੀਆਂ ਨੂੰ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰਾ ਵੱਖਰਾ ਰੱਖਣ ਲਈ ਕੂੜੇਦਾਨ ਵੰਡੇ ਗਏ। ਇਸ ਪੋ੍ਰਜੈਕਟ ਅਧੀਨ ਗਿੱਲਾ ਕੂੜਾ ਅਤੇ ਸੁੱਕਾ ਕੂੜਾ ਵੱਖਰੇ ਪਿੱਟਾਂ ਰਾਹੀਂ ਤਕਨੀਕੀ ਤੌਰ ਤੇ ਖਾਦ ਬਣਾਉਣ ਦੇ ਕੰਮ ਲਈ ਵਰਤਿਆ ਜਾਵੇਗਾ ਅਤੇ ਇਸ ਖਾਦ ਤੋਂ ਆਮਦਨ ਵੀ ਪ੍ਰਾਪਤ ਕੀਤੀ ਜਾਵੇਗੀ। ਕੂੜਾ ਹਰ ਘਰ ਵਿੱਚੋਂ ਸ਼ਹਿਰ ਦੀ ਤਰ੍ਹਾਂ ਰੇਹੜੀ ਵਾਲੇ ਵੱਲੋਂ ਇੱਕਠਾ ਕੀਤਾ ਜਾਵੇਗਾ। ਇਸ ਨਾਲ ਜਿੱਥੇ ਪਿੰਡ ਸਾਫ ਸੁਥਰਾ ਹੋਵੇਗਾ, ਉੱਥੇ ਹੀ ਪਿੰਡ ਵਾਸੀਆਂ ਨੂੰ ਤੰਦਰੁਸਤ ਵਾਤਾਵਰਣ ਮਿਲੇਗਾ।


ਇਸ ਮੌਕੇ ਮਗਨਰੇਗਾ ਸਕੀਮ ਅਤੇ ਰਾਊਂਡਗਲਾਸ ਫਾਊਂਡੇਸ਼ਨ ਦੇ ਅਧਿਕਾਰੀਆਂ ਵੱਲੋਂ ਪਿੰਡ ਵਾਸੀਆਂ ਨੂੰ ਘਰ ਘਰ ਜਾ ਕੇ ਕੋਰੋਨਾ ਬਿਮਾਰੀ ਤੋਂ ਬਚਣ ਲਈ ਸਾਵਧਾਨੀਆਂ ਵਰਤਣ ਦੇ ਨੁਕਤੇ ਵੀ ਦੱਸੇ ਗਏ ਅਤੇ ਪੰਜਾਬ ਸਰਕਾਰ ਦੁਆਰਾ ਚਲਾਈ ਮਿਸ਼ਨ ਫਤਿਹ ਮੁਹਿੰਮ ਸਬੰਧੀ ਜਾਗਰੂਕ ਕੀਤਾ ਗਿਆ। ਚੇਅਰਮੈਨ ਜਿ਼ਲ੍ਹਾ ਪ੍ਰੀਸ਼ਦ ਵੱਲੋਂ ਦੱਸਿਆ ਗਿਆ ਕਿ ਇਹ ਪ੍ਰੋਜੈਕਟ ਜਿ਼ਲ੍ਹੇ ਦੇ ਹੋਰ ਪਿੰਡਾਂ ਵਿੱਚ ਵੀ ਸ਼ੁਰੂ ਕੀਤਾ ਜਾਵੇਗਾ।
ਇਸ ਮੌਕੇ ਸਰਪੰਚ ਗ੍ਰਾਮ ਪੰਚਾਇਤ ਸਰਦੂਲੇਵਾਲਾ ਸਮੂਹ ਪਿੰਡ ਵਾਸੀ ਰਾਊਂਡਗਲਾਸ ਫਾਊਂਡੇਸ਼ਨ ਦੇ ਅਧਿਕਾਰੀ ਅਤੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀ ਹਾਜਰ ਸਨ। 

NO COMMENTS