
ਸਰਦੂਲਗੜ੍ਹ/ ਝੁਨੀਰ 14 ਨਵੰਬਰ (ਸਾਰਾ ਯਹਾਂ/ਮੁੱਖ ਸੰਪਾਦਕ) ਬੀਡੀਪੀਓ ਸਰਦੂਲਗੜ੍ਹ ਦੇ ਦਫਤਰ ਵਿੱਖੇ ਕੰਮ ਨਾ ਮਿਲਣ ਕਾਰਨ ਮੀਰਪੁਰ ਕਲਾਂ ਦੇ ਮਨਰੇਗਾ ਮਜਦੂਰਾ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ ਤੇ ਮੰਗ ਕੀਤੀ ਕਿ ਕਾਨੂੰਨ ਅਨੁਸਾਰ ਉਨ੍ਹਾਂ ਨੂੰ ਕੰਮ ਦਿੱਤਾ ਜਾਵੇ ਤੇ ਜਾਅਲੀ ਮਸਟੋਲ ਬਣਾ ਕੇ ਮਨਰੇਗਾ ਸਕੀਮ ਵਿੱਚ ਕੀਤੀ ਜਾ ਰਹੀ ਘਪਲੇਬਾਜੀ ਨੂੰ ਨੱਥ ਪਾਈ ਜਾਵੇ । ਇਸ ਮੌਕੇ ਤੇ ਮਨਰੇਗਾ ਮਜਦੂਰਾ ਨੂੰ ਸੰਬੋਧਨ ਕਰਦਿਆ ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਸਾਥੀ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਵਾਗ ਬਦਲਾਅ ਦੇ ਨਾਮ ਤੇ ਸੱਤਾ ਵਿੱਚ ਆਈ ਆਪ ਸਰਕਾਰ ਵੀ ਮਜਦੂਰਾ ਦੇ ਹੱਕ ਵਿੱਚ ਬਣੇ ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰਨ ਵਿੱਚ ਫੇਲ੍ਹ ਸਾਬਤ ਹੋਈ ਤੇ ਅਫਸਰਸਾਹੀ ਤੇ ਆਪ ਪਾਰਟੀ ਦੇ ਆਗੂਆ ਨੇ ਮਨਰੇਗਾ ਸਕੀਮ ਲੁੱਟ ਖਸੁੱਟ ਦੀ ਖੇਡ ਬਣਾ ਰੱਖਿਆ ਹੈ ਤੇ ਖੂਬ ਮਾਲੋਮਾਲ ਹੋ ਰਹੇ ਹਨ । ਉਨ੍ਹਾਂ ਕਿਹਾ ਕਿ ਬੀਡੀਪੀਓ ਸਰਦੂਲਗੜ੍ਹ ਲਗਾਤਾਰ ਆਪਣੇ ਦਫਤਰ ਵਿੱਚੋ ਗੈਰਹਾਜ਼ਰ ਰਹਿਦਾ ਹੈ ਤੇ ਕੰਮਕਾਰਾ ਵਾਲੇ ਲੋਕ ਖੱਜਲਖੁਆਰ ਹੋ ਕੇ ਮੁੜ ਜਾਦੇ ਹਨ , ਸਾਥੀ ਫੱਤਾ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਮਨਰੇਗਾ ਸਕੀਮ ਤਹਿਤ ਕੰਮ ਨਾ ਦਿੱਤਾ ਗਿਆ ਤੇ ਅਫਸਰਾਂ ਨੇ ਦਫਤਰ ਵਿੱਚ ਹਾਜਰੀ ਯਕੀਨੀ ਨਹੀ ਬਣਾਈ ਤਾਂ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ , ਜਿਸ ਦੀ ਜ਼ਿੰਮੇਵਾਰੀ ਜ਼ਿਲ੍ਹਾ ਪ੍ਰਾਸਾਸਨ ਦੀ ਹੋਵੇਗੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਸਾਥੀ ਮੱਘਰ ਸਿੰਘ ਮੀਰਪੁਰ , ਗੋਧਾ ਸਿੰਘ ਮੀਰਪੁਰ , ਬੀਰਾ ਸਿੰਘ ਮੀਰਪੁਰ , ਵੀਰਪਾਲ ਕੌਰ , ਅਮ੍ਰਿਤਪਾਲ ਕੌਰ ਤੇ ਬੱਗੋ ਕੌਰ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ ।
