14,ਅਪ੍ਰੈਲ (ਸਾਰਾ ਯਹਾਂ/ਬੀਰਬਲ ਧਾਲੀਵਾਲ): ਬੇਸ਼ਕ ਮਾਨਸਾ ਸ਼ਹਿਰ ਵਿੱਚ ਵਾਰਦਾਤਾਂ ਕਰਕੇ ਮਾਨਸਾ ਵਾਸੀਆਂ ਵਿੱਚ ਸਹਿਮ ਬਣਿਆ ਹੋਇਆ ਹੈ ਜਿਸ ਕਰਕੇ ਬੱਚਿਆਂ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਬੱਚਿਆਂ ਦਾ ਘਰੋਂ ਬਾਹਰ ਨਿਕਲਣ ਤੇ ਪਾਬੰਦੀ ਲਗਾ ਦਿੱਤੀ ਗਈ ਸੀ, ਜਿਸ ਕਰਕੇ ਜਿਲ੍ਹਾ ਟ੍ਰੈਫਿਕ ਪੁਲਿਸ ਵੱਲੋਂ ਅੱਜ ਠੀਕਰੀਵਾਲਾ ਚੌਕ ਬੱਸ ਸਟੈਂਡ ਮਾਨਸਾ ਕੋਲ ਛੋਟੇ ਬੱਚਿਆ ਨੂੰ ਕਿਸੇ ਡਰ-ਭੈਅ ਤੋਂ ਘਰੋਂ ਬਾਹਰ ਨਿਕਲਣ ਲਈ ਉਹਨਾਂ ਦਾ ਹੌਸਲਾ ਪਿਆਰ ਵਧਾਉਣ ਲਈ ਟੋਫੀਆ, ਚਾਕਲੇਟ ਵੰਡੀਆਂ ਗਈਆ ਅਤੇ ਕੋਈ ਵੀ ਮੁਸ਼ਕਿਲ ਆਉਣ ਤੇ ਕਿਵੇਂ ਆਪਣੀ ਅਤੇ ਦੂਸਰਿਆਂ ਦੀ ਮਦਦ ਕੀਤੀ ਜਾਵੇ ਇਸ ਬਾਰੇ ਬੱਚਿਆਂ ਅਤੇ ਮਾਪਿਆਂ ਨੂੰ ਸਮਝਾਇਆ। ਇਸ ਮੌਕੇ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਬਿੱਕਰ ਸਿੰਘ, ਗੁਰਤੇਜ ਸਿੰਘ ਨੇ ਆਖਿਆ ਸਾਡੇ ਵੱਲੋਂ ਬੱਚਿਆ ਨੂੰ ਅਤੇ ਉਹਨਾਂ ਦੇ ਰਿਸ਼ਤੇਦਾਰ, ਮਾਂ ,ਬਾਪ ਨੂੰ ਰੋਕ-ਰੋਕ ਕੇ ਵੀ ਬੱਚਿਆਂ ਕਿਸੇ ਵੀ ਡਰ-ਭੈਅ ਤੋਂ ਬਾਹਰ ਕੱਢਣ ਲਈ ਪ੍ਰੇਰਿਤ ਕੀਤਾ ਜਾਂ ਰਿਹਾ। ਬਿੱਕਰ ਸਿੰਘ ਨੇ ਕਿਹਾ ਕਿ ਮਾਨਸਾ ਪੁਲਿਸ ਹਮੇਸ਼ਾ ਲੋਕਾਂ ਦੇ ਨਾਲ ਹੈ ਅਤੇ ਹਰ ਪੱਖੋਂ ਮਦਦ ਲਈ ਤਿਆਰ ਹੈ।