ਮਾਨਸਾ 23 ਨਵੰਬਰ (ਸਾਰਾ ਯਹਾ /ਜਗਦੀਸ਼ ਬਾਂਸਲ)– ਸਿਟੀ ਟ੍ਰੈਫਿਕ ਪੁਲਿਸ ਮਾਨਸਾ ਦੇ ਇੰਚਾਰਜ ਅਫ਼ਜਾਲ ਅਹਿਮਦ ਨੇ ਸ਼ਹਿਰ ਦੇ ਦੁਕਾਨਦਾਰਾਂ ਦੀਆਂ ਐਸ਼ੋਸੀਏਸ਼ਨਾਂ ਦੇ ਅਹੁਦੇਦਾਰਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਪਾਸੋ ਸਹਿਯੋਗ ਦੀ ਮੰਗ ਕਰਦਿਆਂ ਕਿਹਾ ਕਿ ਸ਼ਹਿਰ ਅੰਦਰ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਸ਼ਹਿਰ ਦੇ ਦੁਕਾਨਦਾਰ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦੇਣ, ਉਨ੍ਹਾਂ ਕਿਹਾ ਕਿ ਦੁਕਾਨਾਂ ਅੱਗੇ ਵਹੀਕਲ ਖੜਾਉਣ, ਸਮਾਨ ਬਾਹਰ ਰੱਖਣ ਅਤੇ ਮੇਨ ਬਜਾਰਾਂ ਵਿੱਚ ਰੇਹੜੀਆਂ ਖੜਨ ਕਾਰਨ ਕਈ ਵਾਰ ਟ੍ਰੈਫਿਕ ਜਾਮ ਲੱਗ ਜਾਂਦਾ ਹੈ ਜਿਸ ਕਾਰਨ ਪਬਲਿਕ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ ਉਨ੍ਹਾਂ ਕਿਹਾ ਕਿ ਉਹ ਪਬਲਿਕ ਦੇ ਸਹਿਯੋਗ ਨਾਲ ਸ਼ਹਿਰ ਦੇ ਟ੍ਰੈਫਿਕ ਸਿਸਟਿਮ ਨੂੰ ਵਧੀਆ ਤਰੀਕੇ ਚਲਾਉਣ ਦੀ ਪੂਰੀ ਕੋਸ਼ਿਸ਼ ਕਰਨਗੇ। ਮੀਟਿੰਗ ਦੌਰਾਨ ਹਾਜਰ ਕਰਿਆਣਾ ਐਸੋਸੀਏਸ਼ਨ ਤੋਂ ਪ੍ਰਧਾਨ ਸੁਰੇਸ਼ ਨੰਦਗੜੀਆ, ਸੱਤਪਾਲ ਬਾਂਸਲ, ਰਮੇਸ਼ ਮਿੱਤਲ, ਮੇਨ ਬਜਾਰ ਕਮੇਟੀ ਤੋਂ ਸੀਨੀਅਰ ਮੀਤ ਪ੍ਰਧਾਨ ਤਰਸੇਮ ਫੱਤਾ,ਹਲਵਾਈ ਯੂਨੀਅਨ ਤੋਂ ਦੀਨਾ ਨਾਥ ਚੁੱਘ ,ਰੈਡੀਮੇਡ ਗਾਰਮੈਂਟਸ ਐਸੋਸੀਏਸ਼ਨ ਤੋਂ ਸਤਿੰਦਰ ਕੁਮਾਰ ਭੋਲਾ, ਰਾਜ ਨਰਾਇਣ
ਕੂਕਾ ਤੇਲ ਵਾਲੇ ਆਦਿ ਆਗੂਆਂ ਨੇ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਆਪਣੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਿਸ਼ਵਾਸ਼ ਦਿਵਾਇਆ ਕਿ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਦੇ ਹੱਲ ਲਈ ਉਹ ਟ੍ਰੈਫਿਕ ਪੁਲਿਸ ਦਾ ਸਹਿਯੋਗ ਕਰਨਗੇ।ਮੀਟਿੰਗ ਉਪਰੰਤ ਟ੍ਰੈਫਿਕ ਇੰਚਾਰਜ ਅਫ਼ਜਾਲ ਅਹਿਮਦ ਨੇ ਆਪਣੀ ਟੀਮ ਸਮੇਤ ਰੇਲਵੇ ਫਾਟਕ ਤੋਂ ਬੱਸ ਸਟੈਂਡ ਤੱਕ ਪੈਦਲ ਚੱਲਕੇ ਟ੍ਰੈਫਿਕ ਦਾ ਜਾਇਜ਼ਾ ਲਿਆ ਅਤੇ ਦੁਕਾਨਦਾਰਾਂ ਵੱਲੋਂ ਬਾਹਰ ਰੱਖੇ ਸਮਾਨ ਨੂੰ ਤਰੁੰਤ ਚੁਕਵਾ ਕੇ ਦੁਕਾਨਾਂ ਅੰਦਰ ਰਖਵਾਇਆ ਉਨ੍ਹਾਂ ਦੁਕਾਨਦਾਰਾਂ ਨੂੰ ਅਪੀਲ ਕੀਤੀ ਕਿ ਉਹ ਆਪਣਾ ਸਮਾਨ ਦੁਕਾਨਾਂ ਦੇ ਅੰਦਰ ਰੱਖਣ ਸਮਾਨ ਬਾਹਰ ਰੱਖਕੇ ਟ੍ਰੈਫਿਕ ਸਮੱਸਿਆ ਪੈਦਾ ਨਾ ਕਰਨ,
ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਿਅਕਤੀ ਸਮਾਨ ਵਗੈਰਾ ਬਾਹਰ ਰੱਖਕੇ ਟਰੈਫਿਕ ਜਾਮ ਦੀ ਸਮੱਸਿਆ ਪੈਦਾ ਕਰੇਗਾ ਤਾਂ ਉਸ ਖਿਲਾਫ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ, ਇਸ ਮੌਕੇ ਬਲਦੇਵ ਸਿੰਘ ਮੁਨਸ਼ੀ, ਗੁਰਤੇਜ ਸਿੰਘ ਥਾਣੇਦਾਰ, ਕਾਕਾ ਸਿੰਘ ਹੌਲਦਾਰ, ਜਸਵੀਰ ਸਿੰਘ ਹੌਲਦਾਰ ਆਦਿ ਟ੍ਰੈਫਿਕ ਪੁਲਿਸ ਮੁਲਾਜ਼ਮ ਵੀ ਮੌਜੂਦ ਸਨ।