ਟੈਕਨੀਕਲ ਸਰਵਿਸਜ ਯੂਨੀਅਨ (ਪਾਵਰਕਾਮ) ਡਵੀਜਨ ਮਾਨਸਾ ਵੱਲੋਂ ਜਥੇਬੰਦੀ ਦੇ ਝੰਡੇ ਅੱਜ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ

0
17

ਮਾਨਸਾ 1 ਮਈ  (ਸਾਰਾ ਯਹਾ,ਹੀਰਾ ਸਿੰਘ ਮਿੱਤਲ) ਟੈਕਨੀਕਲ ਸਰਵਿਸਜ ਯੂਨੀਅਨ (ਪਾਵਰਕਾਮ) ਡਵੀਜਨ ਮਾਨਸਾ
ਵੱਲੋਂ ਜਥੇਬੰਦੀ ਦੇ ਝੰਡੇ ਅੱਜ ਮਈ ਦਿਵਸ ਦੇ ਸ਼ਹੀਦਾਂ ਨੂੰ ਸ਼ਰਧਾਜਲੀ ਭੇਂਟ ਕਰਦੇ ਹੋਏ ਡਵੀਜਨ ਮਾਨਸਾ, ਅਰਧ
ਸ਼ਹਿਰੀ ਸਬ ਡਵੀਜਨ, ਸਿਟੀ ਸਬ ਡਵੀਜਨ, ਜੋਗਾ ਸਬ ਡਵੀਜਨ ਵਿਖੇ ਪਾਵਰਕਾਮ ਦੇ ਦਫਤਰਾਂ ਉੱਪਰ ਲਹਿਰਾ
ਕੇ ਡਵੀਜਨ ਪ੍ਰਧਾਨ ਅਸ਼ੋਕ ਕੁਮਾਰ ਦੀ ਅਗਵਾਈ ਵਿੱਚ ਮਨਾਇਆ ਗਿਆ।

ਆਗੂਆਂ ਵੱਲੋਂ ਮਈ ਦਿਵਸ ਦੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਸਰਕਾਰ ਦੇ ਮੁਲਾਜਮ
ਵਿਰੋਧੀ ਨੀਤੀਆਂ ਦੀ ਨਿਖੇਧੀ ਕੀਤੀ ਗਈ। ਸ਼ਹੀਦਾਂ ਦੇ ਸੁਪਨੇ ਪੂਰੇ ਕਰਨ ਦਾ ਪ੍ਰਣ ਕੀਤਾ ਗਿਆ। ਸਰਕਾਰ
ਦੀਆਂ ਹਦਾਇਤਾਂ ਮੁਤਾਬਕ ਕੋਵਿਡ-19 ਕਾਰਨ ਸਮਾਜਿਕ ਦੂਰੀ ਦਾ ਧਿਆਨ ਰੱਖਕੇ ਹੋਏ ਜਥੇਬੰਦੀ ਵੱਲੋਂ ਸੀਮਤ
ਮੈਂਬਰਾਂ ਨੂੰ ਹੀ ਬੁਲਾਇਆ ਗਿਆ। ਅੱਜ ਮਈ ਦਿਵਸ ਦੇ ਡਵੀਜਨ ਪ੍ਰਧਾਨ ਅਸ਼ੋਕ ਕੁਮਾਰ, ਡਵੀਜਨ ਮੀਤ ਸਕੱਤਰ
ਪਰਦੀਪ ਸਿੰਘ, ਸਬ ਡਵੀਜਨ ਸਿਟੀ ਪ੍ਰਧਾਨ ਅਮਰਨਾਥ, ਅਰਧ ਸ਼ਹਿਰੀ ਪ੍ਰਧਾਨ ਸੰਜੀਵ ਕੁਮਾਰ, ਲਛਮਣ ਸਿੰਘ,
ਰਣਜੀਤ ਸਿੰਘ, ਮਨਪ੍ਰੀਤ ਸਿੰਘ, ਜਗਵੰਤ ਸਿੰਘ ਹਾਜਰ ਸਨ।

NO COMMENTS