ਸਰਦੂਲਗੜ੍ਹ 28 ਫਰਵਰੀ (ਸਾਰਾ ਯਹਾ /ਬਲਜੀਤ ਪਾਲ): ਟੈਕਨੀਕਲ ਐਂਡ ਮਕੈਨੀਕਲ ਇੰਪ: ਯੂਨੀਅਨ ਬ੍ਰਾਂਚ ਮਾਨਸਾ ਦੀ ਮੀਟਿੰਗ ਪ੍ਰਧਾਨ ਜਗਦੇਵ ਸਿੰਘ ਘੁਰਕਣੀ ਦੀ ਪ੍ਰਧਾਨਗੀ ਹੇਠ ਜਲ ਘਰ ਝੁਨੀਰ ਵਿਖੇ ਹੋਈ। ਮੀਟਿੰਗ ਵਿੱਚ ਆਪਣੇ ਵਰਕਰਾਂ ਦੇ ਦਫ਼ਤਰੀ ਕੰਮਾਂ ਵਿੱਚ ਅੇੈਸਡੀਓ. ਸਰਦੂਲਗੜ੍ਹ ਦੇ ਦਫਤਰ ਦੇ ਕਲਰਕ ਸੁਖਵਿੰਦਰ ਸਿੰਘ ਵਲੋਂ ਮਹਿਕਮੇ ਚ ਕੰਮ-ਧੰਦੇ ਆਉਣ ਵਾਲੇ ਕਰਮਚਾਰੀਆਂ ਨਾਲ ਦੁਰਵਿਵਹਾਰ ਕਰਨ, ਫੀਲਡ ਵਿੱਚ ਜਾਕੇ ਮਲਾਜਮਾ ਨੂੰ ਪ੍ਰੇਸ਼ਾਨ ਕਰਨ ਦਾ ਨੋਟਿਸ ਲਿਆ ਗਿਆ । ਮੀਟਿੰਗ ਦੌਰਾਨ ਵਰਕਿੰਗ ਕਮੇਟੀ ਨੇ ਫੈਸਲਾ ਲਿਆ ਕਿ ਜੇਕਰ ਐਸਡੀਓ. ਸਰਦੂਲਗੜ੍ਹ ਵਲੋਂ ਉੱਕਤ ਕਲਰਕ ਨੂੰ ਦਫ਼ਤਰੀ ਕੰਮਾਂ ਵਿੱਚ ਬੇਧਿਆਨੀ ਕਰ ਫੀਲਡ ਵਿੱਚ ਜਾਕੇ ਆਪ- ਹੁਦਰੀਆਂ ਕਾਰਵਾਈਆਂ ਉੱਤੇ ਕੋਈ ਅਨੁਸ਼ਾਸਨੀ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਜਥੇਬੰਦੀ ਵੱਲੋਂ 5 ਮਾਰਚ ਨੂੰ ਐਸਡੀਓ ਦਫ਼ਤਰ ਸਰਦੂਲਗੜ੍ਹ ਅੱਗੇ ਰੋਸ ਰੈਲੀ ਕਰੇਗੀ।ਇਸ ਮੌਕੇ ਮੀਟਿੰਗ ਜਰਨਲ ਸਕੱਤਰ ਸੀਤਲ ਸਿੰਘ ਉੱਡਤ, ਪ੍ਰੈਸ ਸਕੱਤਰ ਬਾਬੂ ਸਿੰਘ ਫਤਿਹਪੁਰ, ਰਮੇਸ਼ਵਰ ਝੰਡਾ ਖੁਰਦ,ਭੂਸ਼ਨ ਕੁਮਾਰ ਕੋਟੜ੍ਹਾ , ਦੀਪਕ ਕੁਮਾਰ ਸਰਦੂਲਗੜ੍ਹ, ਇੰਦਰਜੀਤ ਗੋਗੀ, ਕਿਸਨਜੀਤ ਸਰਦੂਲਗੜ੍ਹ, ਗੁਰਜੰਟ ਸਿੰਘ ਖ਼ਾਲਸਾ, ਬੱਗਾ ਸਿੰਘ ਆਹਲੂਪੁਰ, ਤਰਸੇਮ ਫਤਿਹਪੁਰ, ਜਸਵੀਰ ਘੁਰਕਣੀ , ਦਰਬਾਰਾ ਸਿੰਘ ਉੱਡਤ ਆਦਿ ਹਾਜ਼ਰ ਸਨ ।