Punjab News: ਜਲੰਧਰ ਤੋਂ ਨਕਲੀ ਨੋਟ ਛਾਪਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ 20 ਲੱਖ ਦੇ ਨਕਲੀ ਨੋਟਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮ ਟੈਂਟ ਹਾਊਸ ਦਾ ਮਾਲਕ ਹੈ। ਜੋ 2 ਹਜਾਰ, 500 ਅਤੇ 10 ਰੁਪਏ ਦੀ ਫੋਟੋ ਕਲਰ ਦੀ ਨਕਲ ਘਰ ਵਿੱਚ ਕਰਵਾ ਕੇ ਦੂਜੇ ਲੋਕਾਂ ਨੂੰ ਸਪਲਾਈ ਕਰਦਾ ਸੀ।
ਪੁਲਿਸ ਨੇ ਚੈਕਿੰਗ ਦੌਰਾਨ ਕਾਬੂ ਕੀਤਾ
ਸਪੈਸ਼ਲ ਆਪ੍ਰੇਸ਼ਨ ਯੂਨਿਟ ਦੇ ਇੰਚਾਰਜ ਇੰਦਰਜੀਤ ਸਿੰਘ ਸੈਣੀ ਟੀਮ ਨਾਲ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਉਸ ਨੂੰ ਇੱਕ ਕਾਰ ਵਿਚ ਜਾਅਲੀ ਕਰੰਸੀ ਹੋਣ ਦੀ ਸੂਚਨਾ ਮਿਲੀ। ਜਿਸ ’ਤੇ ਕਾਰਵਾਈ ਕਰਦਿਆਂ ਪੁਲੀਸ ਨੇ ਰਾਮ ਸਿੰਘ ਅਤੇ ਪਵਨਦੀਪ ਸਿੰਘ ਨਾਮਕ ਦੋ ਮੁਲਜ਼ਮਾਂ ਨੂੰ ਕਾਰ ’ਚੋਂ 20 ਲੱਖ ਦੀ ਕਰੰਸੀ ਸਮੇਤ ਕਾਬੂ ਕਰ ਲਿਆ। ਜਾਂਚ ਦੌਰਾਨ ਪੁਲੀਸ ਨੂੰ ਪਤਾ ਲੱਗਾ ਕਿ ਰਾਮ ਸਿੰਘ ਟੈਂਟ ਹਾਊਸ ਚਲਾਉਂਦਾ ਹੈ ਅਤੇ ਪਵਨਦੀਪ ਸਿੰਘ ਉਸ ਦੇ ਨਾਲ ਰਹਿੰਦਾ ਹੈ। ਜਲਦੀ ਅਮੀਰ ਹੋਣ ਲਈ ਇਨ੍ਹਾਂ ਲੋਕਾਂ ਨੇ ਨਕਲੀ ਨੋਟਾਂ ਦਾ ਕਾਰੋਬਾਰ ਸ਼ੁਰੂ ਕਰ ਦਿੱਤਾ।