
ਸਰਦੂਲਗੜ੍ਹ, 3 ਜੁਲਾਈ (ਸਾਰਾ ਯਹਾ/ BPS) ਸਥਾਨਕ ਸ਼ਹਿਰ ਦੇ ਵਾਰਡ 9 ਅਤੇ 10 ਵਿਖੇ ਟੂਟੀਆਂ ‘ਚ ਅਣਸੋਧਿਆ ਆਉਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਾਣਕਾਰੀ ਦਿੰਦੇ ਸੰਤੋਸ਼ ਸਿੰਗਲਾ, ਰਾਣੀ ਕੌਰ ਅਤੇ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਵਾਟਰ ਸਪਲਾਈ ਦੇ ਪੀਣ ਵਾਲੇ ਪਾਣੀ ‘ਚ ਪਿਛਲੇ ਕੁਝ ਦਿਨਾਂ ਤੋਂ ਮਿੱਟੀ ਅਤੇ ਸੀਵਰਜ ਦੇ ਹੋਰ ਦੁਸ਼ਿਤ ਕਣ ਮਿਕਸ ਹੋਕੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਅੱਤ ਦੀ ਪੈ ਰਹੀ ਗਰਮੀ ਵਿੱਚ ਬਹੁਤ ਲੋਕ ਗੰਦਾ ਪਾਣੀ ਪੀਣ ਲਈ ਮਜਬੂਰ ਹੋ ਰਹੇ ਹਨ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਹੈ। ਇਸ ਸਬੰਧੀ ਜੇ. ਈ. ਜਗਮੇਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਕਈ ਪਾਣੀ ਸਪਲਾਈ ਦੀਆਂ ਪਾਈਪਾਂ ਸੀਵਰਜ ਵਿੱਚੋਂ ਲੰਗਦੀਆਂ ਹਨ, ਪੁਰਾਣਾ ਸਿਨਮਾ ਰੋਡ ਸੀਵਰਜ ਬੰਦ ਹੈ ਜਿਸ ਨੂੰ ਠੀਕ ਕਰਵਾਇਆ ਜਾ ਰਿਹਾ ਹੈ।
