*ਟੀਕਾਕਰਨ ਦੇ ਨਾਲ ਨਾਲ ਕੋਵਿਡ ਸਾਵਧਾਨੀਆਂ ਦੀ ਪਾਲਣਾ ਵੀ ਅਤੀ ਜਰੂਰੀ—ਐਸ.ਐਸ.ਪੀ. ਮਾਨਸਾ ਸ੍ਰੀ ਪਾਰੀਕ*

0
34

ਮਾਨਸਾ 25,ਜਨਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਸ੍ਰੀ ਦੀਪਕ ਪਾਰੀਕ, ਆਈ.ਪੀ.ਐਸ. ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਪ੍ਰੈਸ ਨੋਟ ਜਾਰੀ ਕਰਦੇ
ਹੋੲ ੇ ਦੱਸਿਆ ਗਿਆ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਇੱਕੋ ਇੱਕ ਇਲਾਜ ਵੈਕਸੀਨੇਸ਼ਨ ਹੈ। ਜਿਸ ਕਰਕੇ ਪਬਲਿਕ ਨੂੰ
ਜਿਆਦਾ ਵਹਿਮਾਂ—ਭਰਮਾਂ ਵਿੱਚ ਨਹੀ ਪੈਣਾ ਚਾਹੀਦਾ, ਸਗੋ ਟੀਕਾਕਰਨ ਕਰਾਉਣ ਲਈ ਅੱਗੇ ਆ ਕੇ ਚੰਗੇ ਨਾਗਰਿਕ ਹੋਣ
ਦਾ ਸਬੂਤ ਦੇਣਾ ਚਾਹੀਦਾ ਹੈ, ਤਾਂ ਹੀ ਅਸੀ ਆਪਣੇ ਆਪ ਨੂੰ ਅਤ ੇ ਆਪਣੇ ਸਮਾਜ ਨੂੰ ਇਸ ਮਹਾਂਮਾਰੀ ਤੋਂ ਬਚਾਅ ਸਕਦੇ
ਹਾਂ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜਿਲਾ ਪੁਲਿਸ ਮੁਖੀ ਵੱਲੋਂ ਪਿਛਲੇ ਦਿਨ ਪਿੰਡ ਕੋਟਲੱਲੂ ਨੂੰ 100# ਵੈਕਸੀਨੇਸ਼ਨ ਕਰਾਉਣ
ਲਈ ਗੋਦ ਲੈਂਦੇ ਹੋਏ ਕੀਤਾ ਗਿਆ। ਉਨਾ ਕਿਹਾ ਕਿ ਸਿਹਤ ਵਿਭਾਗ ਦੀ ਸਹਾਇਤਾ ਨਾਲ ਪਿੰਡ ਦੇ ਮੁਖੀਆ, ਕਲੱਬ
ਆਹੁਦੇਦਾਰਾਂ ਅਤੇ ਸਮਾਜਸੇਵੀਆ ਨਾਲ ਤਾਲਮੇਲ ਕਰਕੇ ਵੈਕਸੀਨੇਸ਼ਨ ਤੋਂ ਵਾਂਝੇ ਰਹਿ ਗਏ ਲੋਕਾਂ ਦਾ ਪਤਾ ਲਗਾ ਕੇ ਉਹਨਾਂ
ਨੂੰ ਵਿਸਵਾਸ਼ ਵਿੱਚ ਲੈ ਕੇ 100# ਟੀਕਾਕਰਨ ਕਰਾਇਆ ਜਾਵੇਗਾ। ਉਨਾ ਦੱਸਿਆ ਕਿ ਵੈਕਸੀਨੇਸ਼ਨ ਦੇ ਨਾਲ ਨਾਲ ਸਾਨੂੰ
ਕੋਵਿਡ ਦੀਆ ਸਾਵਧਾਨੀਆਂ ਦੀ ਪਾਲਣਾ ਕਰਨੀ ਵੀ ਅਤੀ ਜਰੂਰੀ ਹੈ, ਜਿਵੇ ਹੱਥ ਸਾਬਣ/ਸੈਨ ੇਟਾਈਜਰ ਨਾਲ ਸਾਫ ਰੱਖੇ
ਜਾਣ, ਨੱਕ/ਮੂੰਹ ਤੇ ਮਾਸਕ ਪਹਿਨਿਆ ਜਾਵੇ, ਇਕ/ਦੂਜੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਜਿਆਦਾ ਭੀੜ—ਭੁੜੱਕੇ ਵਾਲੀਆ
ਥਾਵਾਂ ਜਾਂ ਇੱਕਠਾ ਵਿੱਚ ਜਾਣ ਤੋਂ ਬਚਿਆ ਜਾਵੇ।

ਇਸਤ ੋਂ ਇਲਾਵਾ ਜਿਲਾ ਪੁਲਿਸ ਮੁਖੀ ਵੱਲੋਂ ਨੌਜਵਾਨਾਂ ਨੂੰ ਨਸ਼ਾ ਮੁਕਤ ਹੋ ਕੇ ਪੜਾਈ ਅਤੇ ਖੇਡਾਂ ਵੱਲ
ਪ੍ਰੇਰਿਤ ਕੀਤਾ ਗਿਆ। ਉਹਨਾਂ ਪਿੰਡ ਵਾਸੀਆਂ ਨੂੰ ਵਿਧਾਨ ਸਭਾਂ ਚੋਣਾਂ ਦੇ ਮੱਦੇਨਜ਼ਰ ਬਿਨਾ ਡਰ—ਭੈਅ ਅਤ ੇ ਲਾਲਚ ਦੇ
ਆਪਣੀ ਵੋਟ ਦਾ ਸਹੀ ਇਸਤ ੇਮਾਲ ਕਰਨ ਲਈ ਵੀ ਜਾਗਰੂਕ ਕੀਤਾ ਗਿਆ। ਇਸ ਮੌਕ ੇ ਸਿਹਤ ਵਿਭਾਗ ਦੇ ਡਾਕਟਰ
ਰਣਜੀਤ ਸਿੰਘ ਰਾਏ ਜਿਲਾ ਟੀਕਾਕਰਨ ਅਫਸਰ ਸਮੇਤ ਮੈਡੀਕਲ ਟੀਮ ਵੱਲੋਂ ਪਿੰਡ ਵਿੱਚ ਵੈਕਸੀਨੇਸ਼ਨ ਕੈਂਪ ਲਗਾ ਕੇ 100
ਲੋਕਾਂ ਦਾ ਟੀਕਾਕਰਨ ਕੀਤਾ ਗਿਆ। ਇਸ ਮੌਕ ੇ ਪਿੰਡ ਦੇ ਸਰਪੰਚ, ਪੰਚ, ਮੋਹਤਬਰ ਵਿਅਕਤੀ ਅਤੇ ਕਲੱਬ ਦੇ ਆਹੁਦੇਦਾਰ
ਹਾਜ਼ਰ ਸਨ।

LEAVE A REPLY

Please enter your comment!
Please enter your name here