*ਟਿੱਬਿਆਂ ਦੇ ਮੇਲੇ ’ਚ ਖਿੱਚ ਦਾ ਕੇਂਦਰ ਬਣੀ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਦਰਸਾਉਂਦੀ ਪੰਜਾਬੀ ਅੱਖਰਾਂ ਦੀ ਹੱਟ *

0
92

ਮਾਨਸਾ, 10 ਦਸੰਬਰ: (ਸਾਰਾ ਯਹਾਂ/ਮੁੱਖ ਸੰਪਾਦਕ):
ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਕਰਵਾਏ ਜਾ ਰਹੇ ਟਿੱਬਿਆਂ ਦੇ ਮੇਲੇ ’ਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਦਰਸਾਉਂਦੀ ਪੰਜਾਬੀ ਅੱਖਰਾਂ ਦੀ ਹੱਟ ਖਿੱਚ ਦਾ ਕੇਂਦਰ ਬਣੀ ਹੋਈ ਹੈ।
ਮਾਨਸਾ ਵਾਸੀ ਤੇਜਿੰਦਰ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਮੇਲੇ ਅੰਦਰ ਪੰਜਾਬੀ ਅੱਖਰਾਂ ਦੀ ਪ੍ਰਦਰਸ਼ਨੀ ਲਗਾਈ ਹੈ ਜਿਸ ਨੂੰ ਗੁਰਮੁਖੀ ਖਜ਼ਾਨਾ ਦਾ ਨਾਮ ਦਿੱਤਾ ਗਿਆ ਹੈ। ਮਾਨਸਾ ਅਤੇ ਹੋਰ ਨੇੜੇ ਦੇ ਪਿੰਡਾਂ ਅਤੇ ਸ਼ਹਿਰਾਂ ਦੇ ਲੋਕ ਇੱਥੇ ਪਹੁੰਚ ਰਹੇ ਨੇ ਜਿੰਨ੍ਹਾਂ ਵੱਲੋਂ ਪੰਜਾਬੀ ਅੱਖਰਾਂ ਦੀ ਹੱਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਕਾਰਜ ਜਰੀਏ ਉਨ੍ਹਾਂ ਪੰਜਾਬੀ ਦੇ ਠੇਠ ਸ਼ਬਦ ਸਾਹਮਣੇ ਲਿਆਂਦੇ ਹਨ ਜਿਸ ਤੋਂ ਸਾਡੀ ਨਵੀਂ ਪੀੜ੍ਹੀ ਰੂ ਬ ਰੂ ਹੋ ਰਹੀ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਰੋਜ਼ਾਨਾ ਵਰਤੋਂ ਵਿਚ ਆਉਣ ਵਾਲੀਆਂ ਅਜਿਹੀਆਂ ਵਸਤਾਂ ਬਣਾਈਆਂ ਗਈਆਂ ਹਨ ਜੋ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰਦੀਆਂ ਹਨ। ਇੰਨ੍ਹਾਂ ਵਸਤਾਂ ਵਿਚ ਗੁਰਮੁਖੀ ਦੀ ਘੜੀ ਜਿਸ ਵਿਚ ਦੇਸੀ ਮਹੀਨੇ ਵੀ ਲਿਖੇ ਹੋਏ ਹਨ, ਗੁਰਮੁਖੀ ਅੱਖਰਾਂ ਨਾਲ ਸਜ਼ਿਆ ਪੈੱਨ ਸਟੈਂਡ, ਪੁਰਾਣੀਆਂ ਫੱਟੀਆਂ ਜਿਸ ’ਤੇ ਪੈਂਤੀ ਅੱਖਰਾਂ ਦੇ ਨਾਲ ਨਾਲ ਦੇਸੀ ਮਹੀਨੇ ਅਤੇ ਮੁਹਾਰਨੀ ਵੀ ਲਿਖੀ ਗਈ ਹੈ, ਊੜੇ ਦੇ ਡਿਜ਼ਾਇਨ ਵਿਚ ਲਿਖੇ ਪੈਂਤੀ ਅੱਖਰ, ਕੰਧ ਤਖ਼ਤੀ, ਮੋਬਾਇਲ ਸਟੈਂਡ, ਦੇਸੀ ਮਹੀਨਿਆਂ ਦਾ ਕੈਲੰਡਰ, ਫੁਲਕਾਰੀਆਂ, ਚੁੰਨੀਆਂ ਅਤੇ ਵਿਰਾਸਤੀ ਗਹਿਣੇ ਕੈਂਠੇ, ਤਵੀਤੜੀਆਂ ਵੀ ਪ੍ਰਦਰਸ਼ਨੀ ਵਿਚ ਸ਼ਾਮਲ ਕੀਤੇ ਗਏ ਹਨ।
ਤੇਜਿੰਦਰ ਸਿੰਘ ਨੇ ਦੱਸਿਆ ਕਿ ਉਹ ਕਰੀਬ 20 ਸਾਲ ਤੋਂ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਕਰ ਰਿਹਾ ਹੈ। ਉਸ ਨੇ ਮਾਨਸਾ ਦੇ ਵੱਖ ਵੱਖ ਇਲਾਕਿਆਂ ਵਿਚ ਇਹ ਮੁਹਿੰਮ ਸ਼ੁਰੂ ਕੀਤੀ ਸੀ। ਇਸ ਤੋਂ ਬਾਅਦ ਬਰਨਾਲਾ, ਬਠਿੰਡਾ, ਸੰਗਰੂਰ ਇਲਾਕਿਆਂ ਵਿਚ ਪ੍ਰਚਾਰ ਕਰਨਾ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਉਹ ਕਰੀਬ 15 ਵਾਰ ਪੂਰੇ ਪੰਜਾਬ ਦੀ ਯਾ

LEAVE A REPLY

Please enter your comment!
Please enter your name here