ਟਰੱਕ ਯੂਨੀਅਨ ਚ ਡਰਾਈਵਰਾਂ ਦੇ ਲਏ ਕੋਰੋਨਾ ਨਮੂਨੇ

0
23

ਮਾਨਸਾ 30 ਨਵੰਬਰ (ਸਾਰਾ ਯਹਾ /ਹੀਰਾ ਸਿੰਘ ਮਿੱਤਲ)-— ਸ਼ਹਿਰ ਮਾਨਸਾ ਵਿਖੇ ਐਸ ਡੀ ਐਮ ਸਿਖਾ ਭਗਤ ਦੇ ਦਿਸ਼ਾ ਨਿਰਦੇਸ਼ ਹੇਠ
ਅੱਜ ਸਥਾਨਕ ਪੁਰਾਣੀ ਅਨਾਜ ਮੰਡੀ ਮਾਨਸਾ ਵਿਖੇ ਪੈਰਾਡਾਇਜ਼ ਟਰੱਕ ਅਪਰੇਟਰਜ਼ ਵੈਲਫੇਅਰ
ਐਸੋਸੀਏਸ਼ਨ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਡਾਲੀ ਸਕੱਤਰ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਹੇਠ
200 ਦੇ ਕਰੀਬ ਟਰੱਕ ਅਪਰੇਟਰਾਂ ਦੇ ਕੋਰੋਨਾ ਸੈਂਪਲ ਲਏ ਗਏ। ਪ੍ਰਿਤਪਾਲ ਸਿੰਘ ਡਾਲੀ ਨੇ ਦੱਸਿਆ ਕਿ
ਆਉਂਦੇ ਦਿਨਾਂ ਵਿਚ 600 ਟਰੱਕ ਅਪਰੇਟਰਾਂ ਦੇ ਸੈਂਪਲ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਹ ਨਮੂਨੇ
ਲਏ ਜਾਣੇ ਜ਼ਰੂਰੀ ਹਨ ,ਕਿਉਂਕਿ ਟਰੱਕ ਅਕਸਰ ਆਪਣੇ ਕੰਮ ਧੰਦਿਆਂ ਨੂੰ ਲੈ ਕੇ ਹੋਰਨਾਂ ਸੂਬਿਆਂ ਆਦਿ
ਵਿਚ ਜਾਂਦੇ ਆਉਂਦੇ ਰਹਿੰਦੇ ਹਨ। ਇਸ ਕਰਕੇ ਉਨ੍ਹਾਂ ਦਾ ਸਮੇਂ ਸਮੇਂ ਤੇ ਮੈਡੀਕਲ ਚੈਕਅੱਪ ਕਰਵਾਇਆ
ਜਾਵੇਗਾ। ਡਾ ਰਣਜੀਤ ਸਿੰਘ ਰਾਏ ਇੰਚਾਰਜ ਜ਼ਿਲ੍ਹਾ ਸੈਂਪ☬ਲੰਗ ਟੀਮ ਨੇ ਦੱਸਿਆ ਕਿ ਹੁਣ ਤੱਕ ਉਨ੍ਹਾਂ
ਦੀ ਟੀਮ ਵੱਲੋਂ 66 ਹਜ਼ਾਰ ਦੇ ਕਰੀਬ ਕੋਰੋਨਾ ਸੈਂਪਲ ਲਏ ਗਏ ਹਨ।ਉਨ੍ਹਾਂ ਵੱਲੋਂ ਇਕੱਲੇ ਤੌਰ ਤੇ 18000
ਦੇ ਕਰੀਬ ਸੈਂਪਲ ਲਏ ਗਏ ਹਨ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਲੋਕਾਂ ਨੂੰ ਕੋਰੋਨਾ ਤੋਂ
ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਤੇ ਇਸ ਦੇ ਸਿਹਤ ਵਿਭਾਗ ਵੱਲੋਂ ਮੁਫਤ ਵਿਚ ਟੈਸਟ ਕੀਤੇ ਜਾ ਰਹੇ
ਹਨ। ਇਸ ਐਸ ਡੀ ਐਮ ਸ਼ਿਖਾ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਉਨ੍ਹਾਂ ਨੂੰ ਹਰ ਸ਼ੱਕੀ ਵਿਅਕਤੀ ਦੇ
ਟੈਸਟ ਕਰਵਾਉਣ ਦੇ ਸਖਤ ਨਿਰਦੇਸ਼ ਹਨ। ਇਸ ਮੌਕੇ ਪ੍ਰਿਤਪਾਲ ਸਿੰਘ ਡਾਲੀ ਨੇ ਪ੍ਰਸ਼ਾਸ਼ਨਿਕ ਟੀਮ ਦਾ
ਧੰਨਵਾਦ ਕੀਤਾ। ਇਸ ਮੌਕੇ ਅਸੋਕ ਕੁਮਾਰ ਖਜ਼ਾਨਚੀ, ਚੂਹੜ ਸਿੰਘ ਸਕੱਤਰ, ਮੈਂਬਰ ਰਾਜ ਕੁਮਾਰ ਘੁੱਗੀ
ਆਦਿ ਮੌਜੂਦ ਸਨ।ਇਸ ਮੌਕੇ ਗੁਰਪ੍ਰੀਤ ਸਿੰਘ, ਏਐਨਐਮ ਰੇਖਾ, ਨਿਰਮਲ ਸਿੰਘ ਸੀਐਚੳ, ਅਵਤਾਰ
ਸਿੰਘ, ਊਸ਼ਾ ਰਾਣੀ ਆਦਿ ਮੌਜੂਦ ਸਨ।

NO COMMENTS