ਫੂਸ ਦੀ ਭਰੀ ਟਰਾਲੀ ਦੀ ਟੱਕਰ ਚ ਮੋਟਰ ਸਾਇਕਲ ਸਵਾਰ ਦੀ ਮੋਤ, ਦੋ ਜਖਮੀ

0
216

ਬੁਢਲਾਡਾ 30 ਨਵੰਬਰ (ਸਾਰਾ ਯਹਾ/ਅਮਨ ਮਹਿਤਾ): ਸਥਾਨਕ ਸ਼ਹਿਰ ਦੇ ਫੁੱਟਬਾਲ ਚੋਕ ਦੇ ਨਜਦੀਕ ਫੂਸ ਵਾਲੀ ਟਰਾਲੀ ਨਾਲ ਮੋਟਰ ਸਾਇਕਲ ਸਵਾਰਾਂ ਦੀ ਟੱਕਰ ਹੋ ਜਾਣ ਕਾਰਨ ਇੱਕ ਵਿਅਕਤੀ ਦੀ ਮੋਤ ਅਤੇ ਦੋ ਗੰਭੀਰ ਰੂਪ ਵਿੱਚ ਜਖਮੀ ਹੋਣ ਦਾ ਸਮਾਚਾਰ ਮਿਿਲਆ ਹੈ। ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੁਢਲਾਡਾ ਤੋਂ ਭੀਖੀ ਨੂੰ ਜਾ ਰਹੀ ਫੂਸ ਨਾਲ ਭਰੀ ਹੋਈ ਟਰਾਲੀ ਜਿਸ ਵਿੱਚ ਭੀਖੀ ਤੋਂ ਮੋਟਰ ਸਾਇਕਲ ਤੇ ਸਵਾਰ ਤਿੰਨ ਨੋਜਵਾਨ ਅਮਿਤ ਕੁਮਾਰ(20), ਸੁਰਿੰਦਰ ਕੁਮਾਰ(22), ਸੰਨੀ(21) ਵਾਸੀ ਬੁਢਲਾਡਾ ਦੀ ਟੱਕਰ ਹੋ ਗਈ ਜਿਸ ਵਿੱਚ ਅਮਿਤ ਕੁਮਾਰ ਦੇ ਸਿਰ ਤੇ ਸੱਟ ਵੱਜਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਜਖਮੀ ਸੁਰਿੰਦਰ ਅਤੇ ਸੰਨੀ ਨੂੰ ਵੱਡੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ। ਸਹਾਇਕ ਥਾਣੇਦਾਰ ਗੁਰਚੈਨ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਸੁਰੇਸ ਕੁਮਾਰ ਦੇ ਬਿਆਨ ਤੇ ਅਣਪਛਾਤੇ ਟਰਾਲੀ ਚਾਲਕ ਖਿਲਾਫ ਧਾਰਾ 304 ਏ, 279, 337 ਤਹਿਤ ਮਾਮਲਾ ਦਰਜ ਕਰਕੇ ਟਰੈਕਟਰ ਟਰਾਲੀ ਕਬਜੇ ਵਿੱਚ ਲੈ ਲਈ ਹੈ। 

LEAVE A REPLY

Please enter your comment!
Please enter your name here