*ਟਰੱਕ ਨੇ ਮੋਟਰ ਸਾਈਕਲ ਸਵਾਰ ਦਰੱੜਿਆ, ਮੌਤ*

0
99

ਬੁਢਲਾਡਾ 24 ਅਕਤੂਬਰ (ਸਾਰਾ ਯਹਾਂ/ਅਮਨ ਮਹਿਤਾ) ਸਥਾਨਕ ਸ਼ਹਿਰ ਦੇ ਅਹਿਮਦਪੁਰ ਰੋਡ ਤੇ ਤੇਜ ਰਫਤਾਰ ਟਰੱਕ ਵੱਲੋਂ ਸੜਕ ਕਿਨ੍ਹਾਰੇ ਜਾ ਰਹੇ ਮੋਟਰ ਸਾਈਕਲ ਸਵਾਰ ਬਜੁਰਗ ਵਿਅਕਤੀ ਨੂੰ ਟੱਕਰ ਮਾਰ ਕੇ ਦਰੜ ਦਿੱਤਾ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਤੇਜਾ ਸਿੰਘ (66) ਬੁਢਲਾਡਾ ਤੋਂ ਪਿੰਡ ਅਹਿਮਦਪੁਰ ਨੂੰ ਜਾ ਰਿਹਾ ਸੀ ਕਿ ਰੇਲਵੇ ਫਾਟਕ ਨਜਦੀਕ ਪਿਛੋ ਆ ਰਹੇ ਟਰੱਕ ਵੱਲੋਂ ਟੱਕਰ ਮਾਰ ਦਿੱਤੀ। ਜਿਸਨੂੰ ਰਾਹਗੀਰ ਲੋਕਾਂ ਵੱਲੋਂ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ। ਮ੍ਰਿਤਕ ਦੇ ਪੁੱਤਰ ਤਰਸੇਮ ਸਿੰਘ ਦੇ ਬਿਆਨ ਤੇ ਟਰੱਕ ਡਰਾਈਵਰ ਬਲਦੇਵ ਸਿੰਘ ਮਾਨਸਾ ਦੇ ਖਿਲਾਫ ਮਾਮਲਾ ਦਰਜ ਕਰਕੇ ਲਾਸ਼ ਪੋਸ਼ਟ ਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਗਈ। 

LEAVE A REPLY

Please enter your comment!
Please enter your name here