
ਬਠਿੰਡਾ 27 ਅਗਸਤ (ਸਾਰਾ ਯਹਾ/ਬਿਓਰੋ ਰਿਪੋਰਟ): ਜ਼ਿਲ੍ਹੇ ਦੇ ਡੱਬਵਾਲੀ ਰੋਡ ਨਜ਼ਦੀਕ ਗਣਪਤੀ ਇਨਕਲੇਵ ਕੋਲ ਟਰੱਕ ਅਤੇ ਮੋਟਰਸਾਈਕਲ ਦਰਮਿਆਨ ਦਰਦਨਾਕ ਹਾਦਸਾ ਹੋਇਆ। ਜਿਸ ‘ਚ ਟਰੱਕ ਸਵਾਰ ਵਿਅਕਤੀ ਨੇ ਮੋਟਰਸਾਈਕਲ ਸਵਾਰ ਵਿਅਕਤੀ ਨੂੰ ਕੁਚਲਿਆ ਦਿੱਤਾ ਤੇ ਇਸ ਹਾਦਸੇ ‘ਚ ਮਹਿਲਾ ਦੀ ਮੌਕੇ ‘ਤੇ ਹੀ ਮੌਤ ਗਈ ਜਦਕਿ ਗੰਭੀਰ ਹਾਲਤ ‘ਚ ਜ਼ਖ਼ਮੀ ਵਿਅਕਤੀ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਭੇਜਿਆ ਗਿਆ। ਜਿੱਥੇ ਬਾਅਦ ‘ਚ ਉਸ ਨੂੰ ਨਿੱਜੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਮੌਕੇ ‘ਤੇ ਪੁੱਜੀ ਪੁਲਿਸ ਨੇ ਮਾਮਲਾ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਕਿਹਾ ਕਿ ਜ਼ਖ਼ਮੀ ਵਿਅਕਤੀ ਪੀਸੀਆਰ ਵਿੱਚ ਪੁਲਿਸ ਮੁਲਾਜ਼ਮ ਬਰਨਾਲਾ ਵਿਖੇ ਤਣਾਅ ਸੀ ਤੇ ਸੁਨਾਮ ਦਾ ਰਹਿਣ ਵਾਲਾ ਸੀ। ਉਹ ਆਪਣੀ ਸੱਸ ਨੂੰ ਬਠਿੰਡਾ ਛੱਡਣ ਆ ਰਿਹਾ ਸੀ। ਇਨ੍ਹਾਂ ਨੂੰ ਡੱਬਵਾਲੀ ਰੋਡ ਨਜ਼ਦੀਕ ਬਣੇ ਗਣਪਤੀ ਇਨਕਲੇਵ ਕੋਲ ਇੱਕ ਟਰੱਕ ਨੇ ਕੁਚਲ ਦਿੱਤਾ। ਜਿਸ ਦੇ ਚੱਲਦੇ ਮਹਿਲਾ ਦੀ ਮੌਕੇ ‘ਤੇ ਮੌਤ ਹੋ ਗਈ।
ਪੁਲਿਸ ਨੇ ਕਿਹਾ ਕਿ ਫਿਲਹਾਲ ਮਾਮਲੇ ਦੀ ਜਾਂਚ ਕਰ ਰਹੇ ਹਾਂ ਤੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਧਰ ਟਰੱਕ ਚਾਲਕ ਮੌਕੇ ਤੋਂ ਭੱਜਣ ਦੇ ਲਈ ਕਾਮਯਾਬ ਹੋਇਆ। ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
