
ਨਵੀਂ ਦਿੱਲੀ 25, ਜਨਵਰੀ (ਸਾਰਾ ਯਹਾ /ਬਿਓਰੋ ਰਿਪੋਰਟ): ਇੰਡੀਅਨ ਡਾਕਟਰਜ਼ ਫਾਰ ਪੀਸ ਐਂਡ ਡਿਵੈਲਪਮੈਂਟ ਦੇ ਬੈਨਰ ਹੇਠ ਡਾਕਟਰਾਂ ਅਤੇ ਪੈਰਾਮੈਡਿਕਸ ਦੀ ਟੀਮ ਪੰਜਾਬ ਤੋਂ ਦਿੱਲੀ ਜਾ ਰਹੀ ਹੈ। ਟੀਮ ਲੋੜਵੰਦਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨ ਲਈ, ਗਣਤੰਤਰ ਦਿਵਸ ਦੇ ਟਰੈਕਟਰ ਪਰੇਡ ਦਾ ਹਿੱਸਾ ਬਣੇਗੀ।
ਦੱਸ ਦੇਈਏ ਕਿ ਕੱਲ੍ਹ ਨੂੰ ਕਿਸਾਨਾਂ ਵਲੋਂ ਦਿੱਲੀ ਵਿੱਚ ਇੱਕ ਵਿਸ਼ਾਲ ਟਰੈਕਟਰ ਪਰੇਡ ਕਰਨ ਦੀ ਤਿਆਰੀ ਹੈ।ਇਸ ਪਰੇਡ ਵਿੱਚ ਲੱਖਾਂ ਕਿਸਾਨ ਹਿੱਸਾ ਲੈਣਗੇ।ਵੱਡੀ ਗਿਣਤੀ ‘ਚ ਟਰੈਕਟਰਾਂ ਤੇ ਸਵਾਰ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ।
