
ਬੁਢਲਾਡਾ 9ਮਈ (ਸਾਰਾ ਯਹਾਂ/ ਅਮਨ ਮੇਹਤਾ ) ਨੇੜਲੇ ਪਿੰਡ ਬੱਛੋਆਣਾ ਵਿਖੇ ਇੱਕ ਨਿੱਜੀ ਪੈਲੇਸ ਦੇ ਨਜਦੀਕ ਟਰੈਕਟਰ ਟਰਾਲੀ ਦੀ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਚ ਇੱਕ ਨੌਜਵਾਨ ਦੀ ਮੌਤ ਅਤੇ ਇੱਕ ਦੇ ਜਖਮੀ ਹੋਣ ਦਾ ਸਮਾਚਾਰ ਮਿਲਿਆ ਹੈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਿੰਡ ਡਸਕਾ ਦੇ ਵਾਸੀ ਨਰਿੰਦਰ ਸਿੰਘ ਅਤੇ ਉਸਦਾ ਸਾਥੀ ਜਸਕੀਰਤ ਸਿੰਘ ਮੋਟਰ ਸਾਈਕਲ ਤੇ ਬੁਢਲਾਡਾ ਨੂੰ ਆ ਰਹੇ ਸਨ ਕਿ ਅਚਾਨਕ ਬੱਛੋਆਣਾ ਦੇ ਨਜਦੀਕ ਇੱਕ ਨਿੱਜੀ ਪੈਲੇਸ ਦੇ ਨਜਦੀਕ ਭਰਤ ਪਾ ਰਹੀ ਇੱਕ ਟਰੈਕਟਰ ਟਰਾਲੀ ਸੜਕ ਤੇ ਆ ਰਹੀ ਸੀ ਤਾਂ ਮੋਟਰ ਸਾਈਕਲ ਨਾਲ ਸਿੱਧੀ ਟੱਕਰ ਹੋ ਗਈ। ਜਿਸ ਵਿੱਚ ਮੋਟਰ ਸਾਈਕਲ ਸਵਾਰ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ 108 ਐਬੂਲੈਂਸ ਰਾਹੀਂ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ। ਜਿੱਥੇ ਨਰਿੰਦਰ ਸਿੰਘ (17) ਸਾਲਾਂ ਨੂੰ ਮ੍ਰਿਤਕ ਘੋਸ਼ਿਤ ਕਰਾਰ ਦਿੱਤਾ ਅਤੇ ਜਸਕੀਰਤ ਨੂੰ ਗੰਭੀਰ ਹਾਲਤ ਚ ਦੇਖਦਿਆਂ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਅਡੀਸ਼ਨਲ ਐਸ.ਐਚ.ਓ. ਮੇਲਾ ਸਿੰਘ ਨੇ ਘਟਨਾ ਦਾ ਮੌਕੇ ਤੇ ਜਾਇਜਾਂ ਲੈਂਦਿਆਂ ਕਾਰਵਾਈ ਅਮਲ ਵਿੱਚ ਲਿਆਂਦੀ।
