
ਮਾਨਸਾ, 3 ਨਵੰਬਰ (ਸਾਰਾ ਯਹਾ /ਬਿਓਰੋ ਰਿਪੋਰਟ):ਟਰਾਈਡੈਂਟ ਫੈਕਟਰੀ ਬਰਨਾਲਾ ਵਿਖੇ ਸਾਲ 2020—21 ਦੌਰਾਨ ਕਰੀਬ 2500 ਲੜਕੀਆਂ ਨੂੰ ਟਰੇਨਿੰਗ ਦੇਣ ਉਪਰੰਤ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਏ ਜਾਣੇ ਹਨ। ਜਿ਼ਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਅਪੀਲ ਕੀਤੀ ਕਿ ਜਿ਼ਲ੍ਹਾ ਮਾਨਸਾ ਨਾਲ ਸਬੰਧਤ ਬੇਰੋਜ਼ਗਾਰ ਲੋੜਵੰਦ ਲੜਕੀਆਂ ਇਸ ਮੌਕੇ ਦਾ ਵੱਧ ਤੋਂ ਵੱਧ ਫਾਇਦਾ ਉਠਾਉਣ।
ਉਨ੍ਹਾਂ ਦੱਸਿਆ ਕਿ ਚਾਹਵਾਨ ਲੜਕੀਆਂ ਗੂਗਲ ਲਿੰਕ https://docs.google.com/forms/d/e/1FAIpQLSfIg4SwKJa8uuNtUyI8BIrTgZajATtO60GRFd4rNe0_wVkUdQ/viewform ਖੋਲ੍ਹ ਕੇ ਅਪਲਾਈ ਕਰ ਸਕਦੀਆਂ ਹਨ।ਰਜਿਸਟਰੇਸ਼ਨ ਦੀ ਆਖ਼ਰੀ ਮਿਤੀ 30 ਨਵੰਬਰ 2020 ਹੈ। ਪ੍ਰਾਰਥੀ ਦੁਆਰਾ ਇਸ ਲਿੰਕ *ਤੇ ਇਕ ਵਾਰ ਹੀ ਅਪਲਾਈ ਕੀਤਾ ਜਾਵੇ। ਵਧੇਰੇ ਜਾਣਕਾਰੀ ਲਈ ਜਾਂ ਗੂਗਲ ਲਿੰਕ ਪ੍ਰਾਪਤ ਕਰਨ ਲਈ ਦਫ਼ਤਰ ਦੇ ਹੈਲਪ ਲਾਈਨ ਨੰਬਰ 94641—78030 *ਤੇ ਸੰਪਰਕ ਕੀਤਾ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਟੇ੍ਰਨਿੰਗ ਦਾ ਅਗਲਾ ਬੈਚ ਜਨਵਰੀ ਮਹੀਨੇ ਤੋਂ ਸੁਰੂ ਕੀਤਾ ਜਾਣਾ ਹੈ। ਇਸ ਟੇ੍ਰਨਿੰਗ ਲਈ ਕੇਵਲ ਉਹ ਲੜਕੀਆਂ ਹੀ ਅਪਲਾਈ ਕਰ ਸਕਦੀਆ ਹਨ ਜਿਨ੍ਹਾ ਕੋਲ ਅਧਾਰ ਕਾਰਡ, ਪੈਨ ਕਾਰਡ, ਬੈਂਕ ਪਾਸ ਬੁੱਕ ਅਤੇ ਦਸਵੀ ਦਾ ਸਰਟੀਫਿਕੇਟ ਉਪਲੱਬਧ ਹੈ। ਇਸ ਤੋਂ ਇਲਾਵਾ ਇਨ੍ਹਾਂ ਚਾਰੇ ਦਸਤਾਵੇਜ਼ਾ ਤੇ ਪ੍ਰਾਰਥੀ ਦਾ ਨਾਮ, ਪ੍ਰਾਰਥੀ ਦੇ ਪਿਤਾ ਦਾ ਨਾਮ, ਜਨਮ ਮਿਤੀ ਬਿਲਕੁਲ ਸਹੀ ਹੋਣੇ ਚਾਹੀਦੇ ਹਨ। ਦਸਤਾਵੇਜਾਂ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਗਲਤੀ ਨਹੀ ਹੋਣੀ ਚਾਹੀਦੀ ਹੈ। ਜੇਕਰ ਕਿਸੇ ਪ੍ਰਾਰਥੀ ਕੋਲ ਉਪਰੋਕਤ ਅਨੁਸਾਰ ਦਸਤਾਵੇਜ਼ ਉਪਲੱਬਧ ਨਹੀ ਹੈ ਤਾਂ ਦਸਤਾਵੇਜ਼ ਅਪਲਾਈ ਕੀਤਾ ਹੋਣਾ ਚਾਹੀਦਾ ਹੈ ਜਾਂ ਫਿਰ ਕਿਸੇ ਪ੍ਰਕਾਰ ਦੀ ਕੋਈ ਗਲਤੀ ਹੈ ਤਾਂ ਉਹ ਪ੍ਰਾਰਥੀ 30 ਨਵੰਬਰ 2020 ਤੋਂ ਪਹਿਲਾਂ ਉਸ ਗਲਤੀ ਨੂੰ ਦਰੁਸਤ ਕਰਵਾ ਕੇੇ ਦਿੱਤੇ ਲਿੰਕ *ਤੇ ਅਪਲਾਈ ਕਰ ਸਕਦਾ ਹੈ। ਲੜਕੀਆਂ ਦੀ ਉਮਰ ਸੀਮਾ 18 ਤੋਂ 30 ਸਾਲ ਅਤੇ ਵਿਦਿਅਕ ਯੋਗਤਾ 10ਵੀਂ ਅਤੇ 12ਵੀਂ ਪਾਸ ਹੋਵੇੇ। 12ਵੀਂ ਤੋਂ ਵੱਧ ਯੋਗਤਾ ਨੂੰ ਵਿਚਾਰਿਆ ਨਹੀ ਜਾਵੇਗਾ। ਟੇ੍ਰਨਿੰਗ ਦੋਰਾਨ ਵੀ ਤਨਖਾਹ 18000/— ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਟ੍ਰੇਨਿੰਗ ਦੋਰਾਨ ਹੋਸਟਲ ਵਿੱਚ ਰਹਿਣਾ ਜਰੂਰੀ ਹੋਵੇਗਾ। ਰਹਿਣ ਲਈ ਮੁਫ਼ਤ ਹੋਸਟਲ ਅਤੇ ਖਾਣਾ ਸਬਸਿਡੀ ਰੇਟਾਂ ਉੱਪਰ ਉਪਲੱਬਧ ਹੋਵੇਗਾ।
–
