ਮਾਨਸਾ,09,ਫਰਵਰੀ (ਸਾਰਾ ਯਹਾ /ਗੋਪਾਲ ਅਕਲਿਆ) ਸੂਬੇ ਵਿੱਚ ਕਾਂਗਰਸ ਦੀ ਕੈਪਟਨ ਸਰਕਾਰ ਵੱਲੋਂ ਟਰਾਂਸਪੋਰਟ ਵਿਭਾਗ ਵਿੱਚ ਕਾਫ਼ੀ ਬਦਲਾ ਕੀਤੇ ਜਾ ਚੁੱਕੇ ਹਨ। ਟਰਾਂਸਪੋਰਟ ਵਿਭਾਗ ਵੱਲੋਂ ਹੁਣ ਡਰਾਇਵਿੰਗ ਲਾਇਸੰਸ, ਆਰ.ਸੀ. ਤੇ ਹੋਰ ਦਸਤਾਵੇਜ਼ਾ ਦੀ ਪ੍ਰਿਟਿੰਗ ਸਬੰਧੀ ਕੰਮ ਚੰਡੀਗੜ ਸਿਫ਼ਟ ਕਰ ਦਿੱਤਾ ਗਿਆ ਹੈ, ਜਿਸ ਕਰਕੇ ਲੋਕਾਂ ਨੂੰ ਹੁਣ ਇਹ ਸਾਰੇ ਦਸਤਾਵੇਜ਼ ਡਾਕ ਰਾਹੀ ਮਿਲਿਆ ਕਰਨਗੇ, ਵਿਭਾਗ ਵੱਲੋਂ ਇਸ ਸਬੰਧੀ ਫ਼ੀਸਾ ਵਿੱਚ ਵਾਧਾ ਵੀ ਕੀਤਾ ਗਿਆ ਹੈ। ਸਰਕਾਰ ਵੱਲੋਂ ਜਿਲ੍ਹੇ ਪੱਧਰ ਤੇ ਪ੍ਰਿਟਿੰਗ ਦਾ ਕੰਮ ਮੁਕੰਮਲ ਤੌਰ ਤੇ ਬੰਦ ਕਰਨ ਦੇ ਨਾਲ-ਨਾਲ ਇਸ ਦਫ਼ਤਰ ਵਿੱਚ ਕੰਮ ਕਰਦੇ ਕਈ ਕਮਰਚਾਰੀਆ ਨੂੰ ਇੱਕ ਵਾਰ ਬੇਰੁਜ਼ਗਾਰ ਕਰ ਦਿੱਤਾ ਹੈ ਅਤੇ ਇਸਦੇ ਨਾਲ ਹੀ ਲੋਕਾਂ ਦੀ ਸਹੂਲਤ ਲਈ ਟਰਾਂਸਪੋਰਟ ਨਾਲ ਸਾਰੇ ਸਬੰਧਤ ਕੰਮ ਸੇਵਾ ਕੇਂਦਰਾ ਵਿੱਚ ਅਪਲਾਈ ਕੀਤੇ ਜਾਣ ਲਈ ਕਿਹਾ ਗਿਆ ਹੈ। ਸਰਕਾਰ ਦੇ ਇਸ ਫੈ਼ਸਲੇ ਤੇ ਲੋਕਾਂ ਵਿੱਚ ਕਾਫ਼ੀ ਨਿਰਾਸ਼ਾ ਦੇਖੀ ਜਾ ਰਹੀ ਹੈ, ਲੋਕਾਂ ਦਾ ਕਹਿਣਾ ਹੈ ਕਿ ਥਾਂ-ਥਾਂ ਤੇ ਪੁਲਿਸ ਵੱਲੋਂ ਨਾਕੇ ਲਗਾ ਬਿਨ੍ਹਾਂ ਦਸਤਾਵੇਜ਼ਾ ਤੋਂ ਚਲਾਨ ਕੀਤੇ ਜਾ ਰਹੇ ਹਨ, ਦੂਜੇ ਪਾਸੇ ਉਨ੍ਹਾਂ ਨੂੰ ਭਾਰੀ ਮਾਤਰਾ ਵਿੱਚ ਫ਼ੀਸ ਜਮ੍ਹਾਂ ਕਰਵਾ ਕੇ ਦਸਤਾਵੇਜ਼ ਸਮੇਂ ਸਿਰ ਨਹੀ ਮਿਲ ਰਹੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾ ਵਿੱਚ ਵੀ ਕਾਫ਼ੀ ਭੀੜ ਲੱਗੀ ਰਹਿੰਦੀ ਹੈ ਅਤੇ ਲੰਬੇ-ਲੰਬੇ ਸਮੇਂ ਤੱਕ ਆਪਣਾ ਕੰਮ ਕਰਵਾਉਣ ਲਈ ਲਾਈਨਾ ਵਿੱਚ ਲੱਗੇ ਰਹਿਣਾ ਪੈਂਦਾ ਹੈ, ਜਦਕਿ ਉਹ ਪਹਿਲਾ ਸਬੰਧਤ ਦਫ਼ਤਰ ਵਿਖੇ ਜਾ ਆਪਣਾ ਕੰਮ ਜਲਦ ਅਤੇ ਸਮੇਂ ਸਿਰ ਮੌਕੇ ਤੇ ਕਰਵਾ ਲੈਂਦੇ ਸਨ। ਲੋਕਾਂ ਦਾ ਕਹਿਣਾ ਹੈ ਕਿ ਪਹਿਲਾ ਵੀ ਕੈਪਟਨ ਦੀ ਸਰਕਾਰ ਨੇ ਡੀ.ਟੀ.ਓ. ਦੀ ਪੋਸਟ ਖ਼ਤਮ ਕਰਕੇ ਜਿੱਥੇ ਲੋਕਾਂ ਨੂੰ ਖੱਜ਼ਲ-ਖੁਆਰੀ ਅਤੇ ਰਿਸ਼ਵਤ ਖੋਰੀ ਤੋ ਬਚਾਉਣ ਲਈ ਜਿਲ੍ਹੇ ਪੱਧਰ ਤੇ ਕੰਮ ਖ਼ਤਮ ਕਰਕੇ ਲਈ ਯੋਜਨਾ ਬਣਾਈ ਗਈ ਸੀ, ਪਰ ਉੱਥੇ ਹੀ ਕਮਰਸ਼ੀਅਲ ਵਹੀਕਲਾਂ ਦਾ ਕੰਮ ਆਰ.ਟੀ.ਓ. ਦਫ਼ਤਰ ਬਠਿੰਡਾ ਵਿਖੇ ਹੋਣ ਕਰਕੇ ਜਿੱਥੇ ਉਨ੍ਹਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਉੱਥੇ ਹੀ ਇਸ ਪ੍ਰੇਸ਼ਾਨੀ ਤੋ ਬਚਣ ਲਈ ਉਹ ਮੋਟੀਆ ਰਿਸ਼ਵਤਾ ਦੇ ਆਪਣਾ ਕੰਮ ਕਰਵਾਉਣ ਲਈ ਮਜ਼ਬੂਰ ਹਨ ਅਤੇ ਹੁਣ ਉਨ੍ਹਾਂ ਨੂੰ ਟਰਾਂਸਪੋਰਟ ਦੇ ਪ੍ਰਿੰਟਿੰਗ ਦਸਤਾਵੇਜ਼ ਸਬੰਧਤ ਦਫ਼ਤਰਾ ਵਿੱਚ ਨਾ ਮਿਲਣ ਕਾਰਨ ਉਨ੍ਹਾਂ ਨੂੰ ਕਾਫ਼ੀ ਮੁਸ਼ਕਲ ਆਵੇਗੀ ਅਤੇ ਇਸ ਨਾਲ ਉਨ੍ਹਾਂ ਦੀ ਲੁੱਟ ਦਾ ਰਾਹ ਹੋਰ ਵਧੇਗਾ।
ਕਿਸਾਨ ਆਗੂ ਜੀਤ ਸਿੰਘ, ਕ੍ਰਿਸ਼ਨ ਕੁਮਾਰ ਅਕਲੀਆ, ਰੂਪ ਸਿੰਘ ਜੋਗਾ, ਸੁਖਪਾਲ ਸਿੰਘ, ਐਡਵੋਕੇਟ ਦੀਪਿੰਦਰ ਕੁਮਾਰ ਗੋਲਡੀ ਤੇ ਗੁਰਸੇਵਕ ਸਿੰਘ ਆਦਿ ਨੇ ਸਰਕਾਰ ਪਾਸੋਂ ਮੰਗ ਕੀਤੀ ਕਿ ਕਮਰਸ਼ੀਅਲ ਅਤੇ ਹੋਰ ਟਰਾਂਸਪੋਰਟ ਦੇ ਕੰਮ ਜਿਲ੍ਹੇ ਦੇ ਸਬੰਧਤ ਦਫ਼ਤਰਾ ਵਿੱਚ ਹੀ ਪਹਿਲਾ ਦੀ ਤਰ੍ਹਾਂ ਕੀਤੇ ਜਾਣ, ਤਾਂ ਜੋ ਉਹ ਆਪਣਾ ਕੰਮ ਸਮੇਂ ਸਿਰ ਤੇ ਅਸਾਨੀ ਨਾਲ ਕਰਵਾ ਸਕਣ ਅਤੇ ਹੁੰਦੀ ਲੁੱਟ ਤੋ ਬਚ ਸਕਣ।