ਬੁਢਲਾਡਾ 4 ਜੁਲਾਈ (ਸਾਰਾ ਯਹਾ/ ਅਮਨ ਮਹਿਤਾ):- ਜਿੱਥੇ ਕਰੋਨਾ ਸੰਕਟ ਦੀ ਮਾਰ ਝੱਲ ਰਹੇ ਲੋਕਾ ਦੇ ਖਾਣੇ ਦਾ ਸਵਾਦ ਸਬਜੀ
ਦੀਆ ਵੱਧ ਰਹੀ ਆ ਕੀਮਤਾ ਨੇ ਖਰਾਬ ਕਰ ਦਿੱਤਾ ਹੈ।ਕੁਝ ਸਮ੍ਹੇ ਪਹਿਲਾ ਤੱਕ 10-15 ਰੁਪਏ ਤੱਕ ਵਿਕ ਰਿਹਾ
ਟਮਾਟਰ ਹੁਣ 40 ਤੋਂ 50 ਰੁਪਏ ਤੱਕ ਵਿਕ ਰਿਹਾ ਹੈ
ਇਸੇ ਤਰ੍ਹਾ ਆਲੂ ਅਤੇ ਹੋਰ ਸਬਜੀਆ ਦੀਆ ਵੱਧੀਆ ਕੀਮਤਾ ਨੇ ਲੌਕਾ ਨੂੰ ਪ੍ਰੇਸ਼ਾਨ ਕਰ ਰੱਖੀਆ ਹੈ। ਇਕ
ਮਹੀਨੇ ਤੋ ਪਹਿਲਾ ਟਮਾਟਰਾ ਨੂੰ ਕੋਈ ਪੁੱਛ ਨਹੀ ਰਿਹਾ ਸੀ। ਹਿਮਾਚਲ ਪ੍ਰਦੇਸ਼ ਤੋਂ ਆਈ ਨਵੀ ਫਸਲ ਤੋਂ ਬਾਅਦ
ਘੱਟ ਹੁਣ ਦਾ ਅਨੁਮਾਨ ਹੈ ਪਰ ਡੀਜਲ ਦੀਆ ਵਧੀਆ ਕੀਮਤਾ ਨੇ ਅਤੇ ਮੀਹ ਦੇ ਕਾਰਨ ਇਸ ਦੇ ਭਾਅ ਆਸਮਾਨ
ਛੋਹ ਰਹੇ ਹਨ। ਟਮਾਟਰਾ ਨੇ ਰਸੋਈਆ ਦਾ ਸਵਾਦ ਵਿਗਾੜ ਕੇ ਰੱਖ ਦਿੱਤਾ ਹੈ ਡੀਜਲ ਮਹਿੰਗਾ ਹੁਣ ਤੇ ਇਸ ਲੋਡਿੰਗ
ਅਤੇ ਅਨਲੋਡਿੰਗ ਵੀ ਮਹਿੰਗੀ ਹੋ ਗਈ ਹੈ।ਜਿਆਦਾਤਰ ਸਬਜੀਆ ਵਿੱਚ ਟਮਾਟਰ ਦੀ ਵਰਤੋ ਹੁੰਦੀ ਹੈ। ਇਸ ਲਈ ਇਹ ਲੋਕਾ
ਲਈ ਪ੍ਰੇਸ਼ਾਨੀ ਦਾ ਸਬੱਬ ਬਣ ਗਿਆ ਹੈ