ਮਾਨਸਾ 24 ਫਰਵਰੀ (ਸਾਰਾ ਯਹਾਂ/ਗੁਰਪ੍ਰੀਤ ਧਾਲੀਵਾਲ) : ਟਕਸਾਲੀ ਕਾਂਗਰਸੀ ਆਗੂ ਹਰਬੰਸ ਸਿੰਘ ਖਿੱਪਲ ਸਾਬਕਾ ਚੈਅਰਮੈਨ ਮਾਰਕੀਟ ਕਮੇਟੀ ਬੁਢਲਾਡਾ। ਨੇ ਕਾਂਗਰਸ ਪਾਰਟੀ ਤੋਂ ਟਿਕਟ ਦੀ ਮੰਗ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪਾਰਟੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਹਨ ਅਤੇ ਯੂਥ ਕਾਂਗਰਸ ਦੀ ਪ੍ਰਧਾਨਗੀ ਕਰਨ ਤੋਂ ਇਲਾਵਾ ਦਰਬਾਰਾ ਸਿੰਘ ਗੁਰੂ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਵਿੱਚ ਕੰਮ ਕੀਤਾ ਹੈ। ਹਰਬੰਸ ਸਿੰਘ ਖਿੱਪਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਟਕਸਾਲੀ ਪਾਰਟੀ ਵਰਕਰਾਂ ਦੀ ਪਹਿਚਾਣ ਕਰਕੇ ਜਿਨ੍ਹਾਂ ਨੇ ਪਾਰਟੀ ਲਈ ਸਾਰੀ ਉਮਰ ਲਗਾਈ ਉਨ੍ਹਾਂ ਨੂੰ ਟਿਕਟ ਦਿੱਤੀ ਜਾਵੇ ਅਤੇ ਪੈਰਾਸ਼ੂਟ ਰਾਹੀਂ ਦਲ ਬਦਲੂ ਲੋਕ ਸਭਾ ਵਿੱਚ ਉਮੀਦਵਾਰ ਨਾ ਉਤਾਰੇ ਜਾਣ। ਹਰਬੰਸ ਸਿੰਘ ਖਿੱਪਲ ਨੇ ਦੱਸਿਆ ਕਿ ਉਨ੍ਹਾਂ ਨੇ ਜਿਲ੍ਹਾ ਯੂਥ ਕਾਂਗਰਸ ਦੀ ਬਠਿੰਡਾ ਜਿਲ੍ਹਾ ਹੁੰਦੇ ਸਮੇਂ ਤੋਂ ਪ੍ਰਧਾਨਗੀ ਕੀਤੀ ਹੈ, ਜਿਸ ਕਰਕੇ ਉਨ੍ਹਾਂ ਦਾ ਬਠਿੰਡਾ-ਮਾਨਸਾ ਜਿਲ੍ਹੇ ਵਿੱਚ ਵੱਡਾ ਜਨ ਆਧਾਰ ਹੈ। ਉੱਧਰ ਸਵਰਨਕਾਰ ਸੰਘ ਦੇ ਐਡਵੋਕੇਟ ਗੁਰਸਿਮਰਨ ਸਿੰਘ ਬਰੇਟਾ, ਰੋਬਿਨ ਸਿੰਘ ਨੇ ਮੰਗ ਕੀਤੀ ਹੈ ਕਿ ਸਵਰਨਕਾਰ ਭਾਈਚਾਰੇ ਵਿੱਚੋਂ ਕਾਂਗਰਸ ਪਾਰਟੀ ਵੱਲੋਂ ਹਰਬੰਸ ਸਿੰਘ ਖਿੱਪਲ ਨੂੰ ਲੋਕ ਸਭਾ ਚੋਣਾਂ ਲਈ ਉਮੀਦਵਾਰ ਬਣਾ ਕੇ ਭੇਜਿਆ ਜਾਵੇ ਤਾਂ ਜੋ ਉਹ ਉੱਥੋਂ ਜਿੱਤ ਹਾਸਲ ਕਰਕੇ ਇਸ ਹਲਕੇ ਦੀ ਨੁਮਾਇੰਦਗੀ ਕਰ ਸਕਣ ਅਤੇ ਇਸ ਖੇਤਰ ਦਾ ਵਿਕਾਸ ਵੀ ਹੋ ਸਕੇ। ਖਿੱਪਲ ਨੇ ਕਿਹਾ ਕਿ ਟਿਕਟ ਮੰਗਣਾ ਹਰ ਵਰਕਰ ਦਾ ਅਧਿਕਾਰ ਹੈ। ਪਰ ਹਾਈ-ਕਮਾਂਡ ਨੂੰ ਇਸ ਤੇ ਜਰੂਰ ਚਰਚਾ ਕਰਨੀ ਚਾਹੀਦੀ ਹੈ ਤਾਂ ਜੋ ਪਾਰਟੀ ਦਾ ਸੰਗਠਨ ਮਜਬੂਤ ਬਣਿਆ ਰਹੇ।