ਸਰਦੂਲਗੜ੍ਹ/ ਝੁਨੀਰ 26 ਨਵੰਬਰ(ਸਾਰਾ ਯਹਾਂ/ਮੁੱਖ ਸੰਪਾਦਕ) ਕੇਦਰ ਦੀ ਫਾਸੀਵਾਦੀ ਮੋਦੀ ਹਕੂਮਤ ਨੇ ਇਤਿਹਾਸਕ ਕਿਸਾਨੀ ਅੰਦੋਲਨ ਵਿੱਚ ਹੋਈ ਆਪਣੀ ਹਾਰ ਦਾ ਬਦਲਾ ਲੈਣ ਲਈ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨੇ ਮਨਸੂਬੇ ਬਣਾ ਰੱਖੇ ਹਨ , ਝੋਨੇ ਦੀ ਫਸਲ ਨੂੰ ਮੰਡੀਆ ਵਿੱਚ ਰੋਲਣਾ , ਕਣਕ ਦੀ ਬਿਜਾਈ ਲਈ ਸਮੇ ਸਿਰ ਡੀਏਪੀ ਕਿਸਾਨਾ ਨੂੰ ਮੁਹੱਈਆ ਨਾ ਕਰਵਾਉਣਾ ਤੇ ਝੋਨੇ ਦੀ ਰਹਿੰਦ-ਖੂੰਹਦ ਦੇ ਮਸਲੇ ਦਾ ਢੁਕਵਾ ਪ੍ਰਬੰਧ ਨਾ ਕਰਨਾ ਇਸੇ ਮਨਸੂਬੇ ਦਾ ਹਿੱਸਾ ਹੈ , ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇਥੋ ਥੋੜੀ ਦੂਰ ਸਥਿਤ ਪਿੰਡ ਫੱਤਾ ਮਾਲੋਕਾ ਵਿੱਖੇ ਸੀਪੀਆਈ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆ ਸੀਪੀਆਈ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਪੂਰੀ ਤਰ੍ਹਾ ਮੋਦੀ ਸਰਕਾਰ ਨਾਲ ਘਿਉ ਖਿਚੜੀ ਹੋਈ ਪਈ ਹੈ ਤੇ ਪੰਜਾਬ ਦੀ ਆਰਥਿਕਤਾ ਨੂੰ ਤਬਾਹ ਕਰਨ ਵਿੱਚ ਬਰਾਬਰ ਦੀ ਦੋਸੀ ਹੈ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ ਦੀ ਜਨਮ ਸਤਾਬਦੀ ਨੂੰ ਸਮਰਪਿਤ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਲਾਮਿਸਾਲ ਤੇ ਇਤਿਹਾਸਕ ਹੋਵੇਗੀ ਤੇ ਸਮੇ ਹਾਕਮਾ ਨੂੰ ਵੰਗਾਰ ਸਾਬਤ ਹੋਵੇਗੀ ।
ਇਸ ਮੌਕੇ ਤੇ ਸੰਬੋਧਨ ਕਰਦਿਆ ਸੀਪੀਆਈ ਬ੍ਰਾਚ ਫੱਤਾ ਮਾਲੋਕਾ ਦੇ ਸਕੱਤਰ ਕਾਮਰੇਡ ਗੁਰਪਿਆਰ ਸਿੰਘ ਫੱਤਾ ਨੇ ਕਿਹਾ ਕਿ 30 ਦਸੰਬਰ ਦੀ ਵਿਸਾਲ ਰਾਜਸੀ ਰੈਲੀ ਵਿੱਚ ਪੱਤੇ ਤੋ ਵੱਡੇ ਕਾਫਲੇ ਦੇ ਰੂਪ ਸਮੂਲੀਅਤ ਕਰਾਗੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਨਿਰਭੈ ਸਿੰਘ ਫੱਤਾ , ਕਾਮਰੇਡ ਸੰਕਰ ਜਟਾਣਾਂ , ਨੌਜਵਾਨ ਸਭਾ ਦੇ ਆਗੂ ਹਰਪਾਲ ਫੱਤਾ ਤੇ ਚਤਰ ਸਿੰਘ ਫੱਤਾ ਨੇ ਵਿਚਾਰ ਸਾਂਝੇ ਕੀਤੇ ।