ਮਾਨਸਾ 28 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ ):ਪੰਜਾਬ ਵਿੱਚ ਬਦਲਾਅ ਦੇ ਨਾਹਰੇ ਹੇਠ ਸਤਾ ਵਿੱਚ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਵੱਈਏ ਕਰਕੇ ਸਾਰੇ ਵਰਗ ਸੰਘਰਸ਼ ਲਈ ਮਜ਼ਬੂਰ ਹੋ ਰਹੇ ਹਨ।ਸੂਬਾ ਸਰਕਾਰ ਦੇ ਦਮਨਕਾਰੀ ਫੈਸ਼ਲੇ ਮੋਦੀ ਸਰਕਾਰ ਦੀਆਂ ਨੀਤੀਆ ਤੇ ਮੋਹਰ ਲਾ ਕੇ ਕਾਰਪੋਰੇਟ ਘਰਾਣਿਆ ਤੇ ਸਰਮਾਏਦਾਰਾ ਦੀ ਪਿੱਠ ਥਾਪੜੀ ਜਾ ਰਹੀ ਹੈ,ਜਿਸ ਨੇ ਸਿੱਧ ਕੀਤਾ ਹੈ ਕਿ ਸਰਕਾਰ ਆਮ ਲੋਕਾਂ ਦੀ ਨਹੀਂ ਸਰਮਾਏਦਾਰਾ ਝੋਲੀਚੁੱਕ ਹੈ।ਉਕਤ ਸਬਦਾ ਦਾ ਪ੍ਰਗਟਾਵਾ ਸੀ ਪੀ ਆਈ ਦੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ ਨੇ ਨੇੜਲੇ ਪਿੰਡ ਦਲੇਲ ਸਿੰਘ ਵਾਲਾ ਵਿਖੇ ਪਾਰਟੀ ਵਰਕਰਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
ਇਸ ਮੌਕੇ ਉਹਨਾ ਸਰਕਾਰ ਦੇ ਲੋਕ ਵਿਰੋਧੀ ਫੈਸ਼ਲਿਆ ਖਿਲਾਫ ਚਲ ਰਹੇ ਵੱਖ ਵੱਖ ਜਥੇਬੰਦੀਆਂ ਦੇ ਸੰਘਰਸ਼ਾ ਦੀ ਹਮਾਇਤ ਕੀਤੀ ਗਈ।ਸੂਬਾ ਸਰਕਾਰ ਵੱਲੋ 12 ਘੰਟੇ ਦਿਹਾੜੀ ਸਮੇਂ ਵਿੱਚ ਕੀਤੇ ਵਾਧੇ ਦੇ ਨੋਟੀਫਿਕੇਸ਼ਨ ਨੂੰ ਰੱਦ ਕਰਾਉਣ,ਕਿਸਾਨਾ ਮਜ਼ਦੂਰਾਂ ਦੇ ਸਮੁੱਚੇ ਕਰਜਾ ਮੁਆਫੀ,ਫਸ਼ਲਾ ਤੇ ਐਮ ਐਸ ਪੀ ਲੈਣ ਸਬੰਧੀ,ਨਰੇਗਾ ਕਾਮਿਆ ਦੇ ਬਕਾਏ ਤੇ ਕੰਮ ਦੇਣ ਆਦਿ ਮੁੱਦੇ ਵਿਚਾਰੇ ਗਏ।
3 ਨਵੰਬਰ ਦੀ ਮੋਹਾਲੀ ਰੈਲੀ ਸਬੰਧੀ ਸਾਥੀਆ ਨੂੰ ਰੈਲੀ ਵਿੱਚ ਸਾਮਲ ਕਰਨ,25 ਨਵੰਬਰ ਦੀ ਖੇਤ ਮਜ਼ਦੂਰਾਂ ਦੀ ਫਰੀਦਕੋਟ ਰੈਲੀ ਦੀ ਤਿਆਰੀ ਸਬੰਧੀ ਡਿਉਟੀਆਂ ਲਾਈਆਂ ਗਈਆਂ।
ਮੀਟਿੰਗ ਮੌਕੇ ਉਘੇ ਦੇਸ਼ ਭਗਤ ,ਅਜਾਦੀ ਘੁਲਾਟੀਏ,ਮੁਜਾਰਾ ਲਹਿਰ ਦੇ ਬਾਨੀ ਅਤੇ ਸਾਬਕਾ ਵਿਧਾਇਕ ਕਾਮਰੇਡ ਧਰਮ ਸਿੰਘ ਫੱਕਰ ਦੀ ਬਰਸੀ ਨੂੰ ਇੰਨਕਲਾਬੀ ਜੋਸੋ ਖਰੋਸ ਨਾਲ ਮਨਾਉਣ ਦਾ ਫੈਸਲਾ ਕੀਤਾ ਗਿਆ।ਸਾਥੀ ਦਲਜੀਤ ਮਾਨਸਾਹੀਆ ਨੇ ਕਿਹਾ ਕਿ ਸੰਕਟ ਦੇ ਦੌਰ ਵਿੱਚ ਸਾਨੂੰ ਸਾਡੇ ਆਗੂਆ ਤੇ ਮੁਜਾਰਾ ਲਹਿਰ ਬਾਰੇ ਚੇਤਨ ਸਮੇਂ ਦੀ ਮੁੱਖ ਲੋੜ ਹੈ।
ਮੀਟਿੰਗ ਨੇ ਵਿਸੇਸ਼ ਮਤੇ ਰਾਹੀ ਮੰਗ ਕੀਤੀ ਕਿ ਅਗਨਵੀਰ ਸਕੀਮ ਨੂੰ ਤੁਰੰਤ ਬੰਦ ਕਰਕੇ ਫੋਜ ਦੀ ਪੱਕੀ ਭਰਤੀ ਕੀਤੀ ਜਾਵੇ,ਤੇ ਕੋਟਲੀ ਕਲਾੰ ਦੇ ਅਗਨੀਵੀਰ ਸਹੀਦ ਅਮ੍ਰਿਤਪਾਲ ਸਿੰਘ ਨੂੰ ਸਹੀਦ ਦਾ ਦਰਜਾ ਦਿੱਤਾ ਜਾਵੇ,ਤੇ ਸਨਮਾਨਯੋਗ ਰਾਸ਼ੀ ਦਿੱਤੀ ਜਾਵੇ।
ਪਾਰਟੀ ਦੇ ਆਗੂਆ ਤੇ ਵਰਕਰਾ ਨੇ ਪ੍ਰੋਗਰਾਮਾ ਨੂੰ ਪੂਰੀ ਤਰਾਂ ਲਾਗੂ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ।ਮੀਟਿੰਗ ਸਾਥੀ ਬਿੱਕਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਹੋਰਨਾ ਤੋ ਇਲਾਵਾ ਗੁਰਦਿਆਲ ਸਿੰਘ,ਗੁਰਦੇਵ ਸਿੰਘ,ਮੋਠੂ ਸਿੰਘ,ਕ੍ਰਿਸ਼ਨ ਚੰਦ,ਸੁਖਦੇਵ ਸਿੰਘ,ਗੁਲਜਾਰ ਖਾਂ,ਨਛੱਤਰ ਖਾਂ ਆਦਿ ਪਾਰਟੀ ਵਰਕਰਾ ਤੋ ਇਲਾਵਾ ਸਾਥੀ ਸਾਮਲ ਸਨ।