
ਮਾਨਸਾ ਸਤੰਬਰ 23 (ਸਾਰਾ ਯਹਾਂ/ਬੀਰਬਲ ਧਾਲੀਵਾਲ) ਜੱਸੀ ਗਿੱਲ ਦੀ ਨਵੀਂ ਆਈ ਪੰਜਾਬੀ ਫ਼ਿਲਮ ਚ ਮੇਰੀ ਸੋਨਮ ਬੇਵਫ਼ਾ ਹੈ ।ਭਗਵਤੀ ਜਾਗਰਣ ਦੌਰਾਨ ਅਸ਼ਲੀਲ ਹਰਕਤਾਂ ਦੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਹਿੰਦੂ ਜਥੇਬੰਦੀਆਂ ਨੇ ਕਰੜਾ ਵਿਰੋਧ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਥੀਏਟਰ ਵਿਚ ਇਸ ਫਿਲਮ ਨੂੰ ਨਹੀਂ ਲੱਗਣ ਦੇਣਗੇ ।ਜੇਕਰ ਕੋਈ ਥੀਏਟਰ ਇਹ ਫ਼ਿਲਮ ਚਲਾਉਂਦਾ ਹੈ। ਤਾਂ ਆਪਣੇ ਨਫ਼ੇ ਨੁਕਸਾਨ ਦਾ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਜਿੰਨੀ ਦੇਰ ਇਹ ਸਾਰੇ ਸੀਨ ਇਸ ਵਿੱਚੋਂ ਕੱਟੇ ਨਹੀਂ ਜਾਂਦੇ। ਫ਼ਿਲਮ ਰਿਲੀਜ਼ ਨਹੀਂ ਹੋਣ ਦੇਵਾਂਗੇ ਇਸ ਮੌਕੇ ਜਾਣਕਾਰੀ ਦਿੰਦੇ ਹੋਏ ।ਸਨਾਤਨ ਧਰਮ ਸਭਾ ਮਾਨਸਾ ਦੇ ਪ੍ਰਧਾਨ ਸ਼ਮੀਰ ਛਾਵੜਾ, ਬ੍ਰਾਹਮਣ ਸਭਾ ਦੇ ਪ੍ਰਧਾਨ ਪ੍ਰਤਿਪਾਲ ਸ਼ਰਮਾ ਮੋਂਟੀ, ਅੱਗਰਵਾਲ ਸਭਾ ਮਾਨਸਾ ਦੇ ਪ੍ਰਧਾਨ ਪ੍ਰਸ਼ੋਤਮ ਬਾਂਸਲ, ਸਨਾਤਨ ਧਰਮ ਪ੍ਰਚਾਰ ਸੇਵਾ ਸੰਮਤੀ ਦੇ ਪ੍ਰਧਾਨ ਇੰਦਰਸੈਨ ਅਕਲੀਆਂ, ਭਗਵਾਨ ਪਰਸ਼ੂਰਾਮ ਸੰਗ ਕੀਰਤਨ ਮੰਡਲ ਦੇ ਪ੍ਰਧਾਨ ਰਾਮ ਲਾਲ ਸ਼ਰਮਾ, ਦੁਰਗਾ ਕੀਰਤਨ ਮੰਡਲ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਟੋਨੀ, ਪੰਜਾਬ ਮਹਾਂਵੀਰ ਦਲ ਦੇ ਪ੍ਰਧਾਨ ਪਰਮਜੀਤ ਜਿੰਦਲ, ਸ਼ਿਵ ਸ਼ੰਕਰ ਸੇਵਾ ਦਲ ਅਰੁਨਾਏ ਵਾਲੇ ਦੇ ਪ੍ਰਧਾਨ ਭੂਸ਼ਨ ਮੱਤੀ ,ਅਤੇ ਹੋਰ ਧਾਰਮਿਕ ਸੰਸਥਾਵਾਂ ਦੇ ਆਗੂਆਂ ਨੇ ਇਸ ਫਿਲਮ ਵਿਚ ਜੱਸੀ ਗਿੱਲ ਵੀ ਫਿਲਮ ਖ਼ਿਲਾਫ਼ ਸਖ਼ਤ ਐਕਸ਼ਨ ਲੈਂਦਿਆਂ ਕਿਹਾ ਕਿ ਜੇਕਰ ਕਿਸੇ ਵੀ ਥੀਏਟਰ ਨੇ ਇਹ ਫਿਲਮ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਆਪਣੇ ਨਫੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣਗੇ। ਸੰਸਥਾਵਾਂ ਦੇ ਮੁਖੀਆਂ ਨੇ ਕਿਹਾ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਭੜਕਾਉਣ ਵਾਲੇ ਇਨ੍ਹਾਂ ਐਕਟਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ।ਅਤੇ ਫ਼ਿਲਮ ਵਿੱਚੋਂ ਇਤਰਾਜ਼ਯੋਗ ਸੀਨ ਕੱਟੇ ਜਾਣ ਜੇ ਅਜਿਹਾ ਨਾ ਹੋਇਆ ਤਾਂ ਧਾਰਮਕ ਸੰਸਥਾਵਾਂ ਇਸ ਫਿਲਮ ਦਾ ਪੂਰਨ ਬਾਈਕਾਟ ਕਰਨਗੀਆਂ। ਅਤੇ ਬਣਦੀ ਕਾਰਵਾਈ ਕਰਵਾਉਣ ਲਈ ਪੰਜਾਬ ਸਰਕਾਰ ਨੂੰ ਵੀ ਲਿਖਿਆ ਜਾਵੇਗਾ ਇਸ ਲਈ ਕੋਈ ਵੀ ਥੀਏਟਰ ਇਹ ਫਿਲਮ ਨਾ ਚਲਾਵੇ।
