ਬੁਢਲਾਡਾ 15 ਸਤੰਬਰ (ਸਾਰਾ ਯਹਾ/ਅਮਨ ਮਹਿਤਾ, ਅਮਿਤ ਜਿੰਦਲ): ਜੱਥੇਬੰਦੀ ਦੇ ਵਿਛੜੇ ਸਾਥੀਆਂ ਨੂੰ ਸਰਧਾਜਲੀਆਂ ਦੇਣ ਅਤੇ ਆਪਣੀਆਂ ਮੰਗਾਂ ਦੀ ਪੂਰਤੀ ਲਈ ਪਾਵਰਕਾਮ ਪੈਨਸ਼ਨਰਜ਼ ਐਸ਼ੋਸ਼ੀਏਸ਼ਨ ਦੀ ਮਹੀਨਾਵਾਰ ਮੀਟਿੰਗ ਸਥਾਨਕ ਪਾਵਰਕਾਮ ਦਫਤਰ ਵਿਖੇ ਹੋਈ। ਇਸ ਮੌਕੇ ਐਸ਼ੋਸ਼ੀਏਸ਼ਨ ਦੇ ਕਾਰਜਵਾਹਕ ਪ੍ਰਧਾਨ ਨਾਜਰ ਸਿੰਘ ਨੇ ਕਿਹਾ ਕਿ ਮੀਟਿੰਗ ਮੋਕੇ ਬਠਿੰਡਾ ਮੰਡਲ ਦੇ ਪ੍ਰਧਾਨ ਸੁਰਿੰਦਰ ਪਹਿਲਵਾਨ ਦੀ ਮੌਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੋਕੇ ਜੱਥੇਬੰਦੀ ਦੇ ਬੁਲਾਰਿਆ ਨੇ ਕਿਹਾ ਕਿ ਪੈਨਸ਼ਨਰਾ ਨੂੰ ਸੈਟਰ ਦੇ ਅਨੁਸਾਰ ਪੇ ਗਰੇਡ ਦੇਣਾ ਬਹੁਤ ਹੀ ਮੰਦਭਾਗਾ ਹੈ। ਉਨ੍ਹਾਂ ਮੰਗ ਕੀਤੀ ਕਿ ਡੀ ਏ ਦੀਆਂ ਕਿਸ਼ਤਾ ਦਾ ਬਕਾਇਆ ਜਲਦੀ ਦਿੱਤਾ ਜਾਵੇ, ਬਿਜਲੀ ਯੂਨੀਟਾ ਵਿੱਚ ਛੋਟ ਦਿੱਤੀ ਜਾਵੇ, ਗਰੇਡ ਪੇ ਵਿੱਚ ਹੋਈ ਸੋਧ ਅਨੁਸਾਰ ਤੁਰੰਤ ਰਹਿੰਦੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਵਿੱਚ ਸੋਧ ਕੀਤੀ ਜਾਵੇ, ਕਿਸਾਨਾਂ ਮਜਦੂਰਾ ਸੰਬੰਧੀ ਜ਼ੋ ਆਰਡੀਨੈਸ ਜਾਰੀ ਕੀਤਾ ਗਿਆ ਹੈ ਉਹ ਰੱਦ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਬਠਿੰਡਾ ਸਰਕਲ ਵਿਖੇ 18 ਸਤੰਬਰ ਨੂੰ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀਆਂ ਤਿਆਰੀਆਂ ਪੂਰੀਆ ਕਰ ਲਈਆ ਗਈਆ ਹਨ। ਉਨ੍ਹਾਂ ਕਿਹਾ ਕਿ ਜੱਥੇਬੰਦੀ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰਕੇ ਹਰ ਕੁਰਬਾਨੀ ਦੇਣ ਲਈ ਤਿਆਰ ਹਨ। ਇਸ ਮੌਕੇ ਅਮਰੀਕ ਸਿੰਘ, ਨਾਜਰ ਸਿੰਘ, ਕਰਨੈਲ ਸਿੰਘ, ਦੇਸ ਰਾਜ, ਸੁਖਪਾਲ ਸਿੰਘ ਬਰੇਟਾ, ਸਾਬਕਾ ਸਟੇਟ ਸਲਾਹਕਾਰ ਮੈਬਰ ਲੱਖਾ ਸਿੰਘ ਭੀਖੀ, ਹਰਬਿਲਾਸ ਸ਼ਰਮਾ, ਰਤਨ ਸ਼ਰਮਾ, ਗੁਰਜੰਟ ਸਿੰਘ, ਬਲਦੇਵ ਸਿੰਘ, ਅਵਤਾਰ ਸਿੰਘ, ਸਾਧੂ ਸਿੰਘ, ਹਰਜੀਤ ਸਿੰਘ, ਸੁਖਦੇਵ ਸਿੰਘ ਆਦਿ ਹਾਜ਼ਰ ਸਨ।