*ਜੰਨਤ ਇਨਕਲੈਵ ਕਲੌਨੀ ਨੂੰ ਮਿਲੀ ਵਾਟਰ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਦੀ ਮਨਜ਼ੂਰੀ*

0
266

ਮਾਨਸਾ, 05 ਮਈ:- ( ਸਾਰਾ ਯਹਾਂ \ਗੁਰਪ੍ਰੀਤ ਧਾਲੀਵਾਲ) ਮਾਨਸਾ ਵਾਸੀਆਂ ਲਈ ਅਤੇ ਜੰਨਤ ਇਨਕਲੈਵ ਦੇ ਵਸਨੀਕਾ ਦਾ ਉਸ ਵੇਲੇ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ ਜਦੋਂ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਜਾਰੀ ਕਰਨ ਲਈ ਮਨਜ਼ੂਰੀ ਦੇ ਦਿੱਤੀ। ਇਸ ਸਬੰਧੀ ਸਮਾਰਟ ਮੂਵ ਕੰਪਨੀ ਮੁਹਾਲੀ ਦੇ ਡਾਇਰੈਕਟਰ ਸੰਦੀਪ ਬਾਟਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦਫ਼ਤਰ ਨਗਰ ਕੌਂਸਲ ਮਾਨਸਾ ਦੇ ਕਾਰਜ ਸਾਧਕ ਅਫ਼ਸਰ ਨੇ ਇੱਕ ਪੱਤਰ ਜਾਰੀ ਕੀਤਾ ਜਿਸ ਵਿੱਚ ਜੰਨਤ ਇਨਕਲੈਵ, ਸਿਰਸਾ ਰੋਡ, ਮਾਨਸਾ ਕੰਪੀਟੈਂਟ ਅਥਾਰਟੀ ਰਿਜਨਲ ਡਿਪਟੀ ਡਾਇਰੈਕਟਰ, ਸਥਾਨਕ ਸਰਕਾਰ ਵਿਭਾਗ, ਬਠਿੰਡਾ ਵੱਲੋਂ ਆਪਣੇ ਪੱਤਰ ਨੰਬਰ ਨ.ਅ. (2) 3718 ਰਾਹੀਂ ਅਪਰੂਵ ਕੀਤੀ ਗਈ। ਕਲੌਨਾਇਜਰ ਵੱਲੋਂ ਦਫ਼ਤਰ ਵਿੱਚ ਫੀਸਾਂ ਜਮ੍ਹਾਂ ਕਰਵਾ ਦਿੱਤੀਆਂ ਗਈਆਂ ਹਨ। ਹੁਣ ਜਲਦੀ ਤੋਂ ਜਲਦੀ ਜੰਨਤ ਇਨਕਲੈਵ ਵਿੱਚ ਵਾਟਰ ਸਪਲਾਈ ਅਤੇ ਸੀਵਰੇਜ਼ ਕੁਨੈਕਸ਼ਨ ਕਰਵਾ ਦਿੱਤੇ ਜਾਣਗੇ।

LEAVE A REPLY

Please enter your comment!
Please enter your name here