ਜੰਗ ਇਹ ਵੀ ਜਿਤਾਂਗੇ, ਜੰਗ ਜਿੱਤਣ ਦੇ ਹਾਂ ਆਦੀ।

0
138

ਮਾਨਸਾ, 6 ਮਈ (ਹੀਰਾ ਸਿੰਘ ਮਿੱਤਲ) ਅਨੇਕਾਂ ਦਿੱਕਤਾਂ ਦੇ ਬਾਵਜੂਦ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਆਨਲਾਈਨ ਪੜ੍ਹਾਈ ਦੇ ਨਾਲ-ਨਾਲ
ਅਪਣੀ ਕਲਾਂ ਰਾਹੀਂ ਕਰੋਨਾ ਵਾਇਰਸ ਵਿਰੁੱਧ ਦਮਦਾਰ ਜੰਗ ਲੜ੍ਹ ਰਹੇ ਨੇ ਅਤੇ ਫਰੰਟਲਾਈਨ ਦੇ ਯੋਧਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ
ਉਨ੍ਹਾਂ ਨੂੰ ਸਲਾਮ ਕਰ ਰਹੇ ਹਨ “ਜੰਗ ਇਹ ਵੀ ਜਿੱਤਾਂਗੇ, ਜੰਗਾਂ ਜਿੱਤਣ ਦੇ ਹਾਂ ਆਦੀ” ਵਰਗੇ ਗੀਤਾਂ ਨਾਲ ਉਹ ਇਤਿਹਾਸਕ ਹਵਾਲਿਆਂ ਨਾਲ
ਪੰਜਾਬੀਆਂ ਦੇ ਜੁਝਾਰੂ ਸੁਭਾਅ ਦੀ ਗੱਲ ਕਰਦਿਆਂ ਚੰਗੇ ਦਿਨਾਂ ਦੀ ਆਸ ਲਈ ਹਿੰਮਤ ਜਟਾਉਣ ਦਾ ਭਾਵਪੂਰਤ ਸੁਨੇਹਾ ਦੇ ਰਹੇ ਹਨ।
ਸਰਕਾਰੀ ਸੈਕੰਡਰੀ ਸਕੂਲ ਰਿਉਂਦ ਕਲਾਂ ਦੀ ਬਾਰਵੀਂ ਕਲਾਸ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਅਪਣੇ ਕੱਚੇ ਘਰਾਂ ਦੀਆਂ ਕੰਧਾਂ ਕੋਲੇ
ਖੜੵਕੇ ਪੱਕੇ ਇਰਾਦਿਆਂ ਦੀ ਹੂਕ ਨੂੰ ਬਿਆਨ ਕਰਦਾ ਗੀਤ “ਕਰੋਨਾ ਵਾਲੀ ਆਪਾਂ ਜੰਗ ਜਿੱਤਣੀ ਜ਼ਰੂਰ” ਰਾਹੀਂ ਭਾਵਪੂਰਤ ਸਨੇਹਾ ਦਿੱਤਾ ਹੈ,
ਜਿਸ ਨੂੰ ਸਭ ਤੋਂ ਵੱਧ ਦਾਦ ਮਿਲੀ ਹੈ। ਸਕੂਲ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਵੱਲੋਂ ਦਿੱਤੇ ਅਜਿਹੇ ਸੁਨੇਹੇ ਹਰ ਇਕ ਨੂੰ
ਟੁੰਬਦੇ ਹਨ। ਸਹਿਤਕ ਤੇ ਸਭਿਆਚਾਰ ‘ਚ ਬੱਚਿਆਂ ਨੂੰ ਉਤਸ਼ਾਹਿਤ ਕਰਨ ਵਾਲੇ ਸਾਹਿਤਕਾਰ ਅਧਿਆਪਕ ਗੁਰਜੰਟ ਚਾਹਲ ਦੀ ਅਗਵਾਈ ਚ
ਸਰਕਾਰੀ ਮਿਡਲ ਸਕੂਲ ਬੱਪੀਆਣਾ ਦੀ ਵਿਦਿਆਰਥਣ ਮਹਿਕਪ੍ਰੀਤ ਕੌਰ ਨੇ ਆਪਣੀ ਕਵਿਤਾ ਰਾਹੀਂ ਜੁਝਾਰੂ ਵਿਰਸੇ ਦੀ ਗੱਲ ਕਰਦਿਆਂ
ਪੰਜਾਬੀਆਂ ਤੋਂ ਹਮੇਸ਼ਾ ਵਾਂਗ ਇਸ ਜੰਗ ਵਿਰੁੱਧ ਵੀ ਵੱਡੀ ਆਸ ਪ੍ਰਗਟਾਈ, ਉਨ੍ਹਾਂ ਬਾਬੇ ਨਾਨਕ ਦਾ ਹਵਾਲਾ ਦਿੰਦਿਆਂ ਇਤਿਹਾਸ ਦੀਆਂ ਅਨੇਕਾਂ
ਜਿੱਤਾਂ ਨੂੰ ਖੂਬਸੂਰਤ ਸ਼ਬਦਾਂ ਚ ਪਰੋਇਆ।
ਸ਼ਹੀਦ ਜਗਸੀਰ ਸਿੰਘ ਸੈਕੰਡਰੀ ਸਮਾਰਟ ਸਕੂਲ ਬੋਹਾ ਦੀ ਵਿਦਿਆਰਥਣ ਸਟਾਰਪ੍ਰੀਤ ਕੌਰ ਨੇ ਮੌਲਿਕ ਰਚਨਾ ‘ਬਾਲੋ ਮਾਹੀਆ’ ਰਾਹੀਂ
ਲੋਕਾਂ ਨੂੰ ਜਾਗਰੂਕ ਕੀਤਾ, ਜਿਸ ਦੀ ਅਗਵਾਈ ਪੰਜਾਬੀ ਅਧਿਆਪਕ ਬਲਵਿੰਦਰ ਸਿੰਘ ਬੁਢਲਾਡਾ ਨੇ ਕੀਤੀ। ਸਰਕਾਰੀ ਸੈਕੰਡਰੀ ਸਕੂਲ ਹੋਡਲਾ
ਕਲਾਂ ਦੀ ਵਿਦਿਆਰਥਣ ਖੁਸ਼ਬੀਰ ਮੱਟੂ, ਸਰਕਾਰੀ ਹਾਈ ਸਕੂਲ ਘਰਾਗਣਾਂ ਸਕੂਲ ਦੇ ਮੁੱਖੀ ਮੈਡਮ ਸੁਮਨ ਕੌਰ ਦੀ ਅਗਵਾਈ ਅਤੇ ਸ਼ਮਸ਼ੇਰ ਸਿੰਘ
ਦੀ ਦੇਖ ਰੇਖ ਹੇਠ ਵਿਦਿਆਰਥਣ ਮਨਪ੍ਰੀਤ ਕੌਰ, ਸਰਕਾਰੀ ਸੈਕੰਡਰੀ ਸਕੂਲ ਕਰੰਡੀ ਦੇ ਪ੍ਰਿੰਸੀਪਲ ਮੋਨਿਕਾ ਰਾਣੀ ਅਤੇ ਹਿੰਦੀ ਅਧਿਆਪਕ
ਹਰਜਿੰਦਰ ਸਿੰਘ ਦੀ ਅਗਵਾਈ ‘ਚ ਵਿਦਿਆਰਥਣ ਪਲਕ ਝੰਡਾ ਕਲਾਂ, ਸਰਕਾਰੀ ਕੰਨਿਆ ਸੈਕੰਡਰੀ ਸਕੂਲ ਬੋਹਾ ਦੀ ਵਿਦਿਆਰਥਣ ਰਤਨਦੀਪ
ਕੌਰ ਨੇ ਅਪਣੇ ਪਿਤਾ ਜੋਗਿੰਦਰ ਸਿੰਘ ਗਿੰਦਾ ਦੀ ਰਚਨਾ ਨੂੰ ਵਧੀਆ ਪੇਸ਼ਕਾਰੀ ਰਾਹੀਂ ਲੋਕਾਂ ਨੂੰ ਚੰਗਾ ਸੁਨੇਹਾ ਦਿੱਤਾ। ਸਿੱਖਿਆ ਮੁਕਾਬਲਿਆਂ ‘ਚ
ਪਿਛਲੇ ਲੰਬੇ ਸਮੇਂ ਤੋ ਅਪਣੀ ਝੰਡੀ ਕਾਇਮ ਰੱਖ ਰਹੇ ਸਰਕਾਰੀ ਸੈਕੰਡਰੀ ਸਕੂਲ ਕੋਟ ਧਰਮੂ ਦੀ ਵਿਦਿਆਰਥਣ ਇਮਰਨਜੀਤ ਕੌਰ ਨੇ ਜਗਜੀਤ
ਸਿੰਘ ਪੰਜਾਬੀ ਮਾਸਟਰ ਦੀ ਅਗਵਾਈ ਹੇਠ ਜੁਝਾਰੂ ਵਿਰ਼ਸੇ ਦੇ ਹਮਾਲੇ ਨਾਲ ਕਰੋਨਾ ਫਰੰਟ ਲਾਈਨ ਦੇ ਯੋਧਿਆਂ ਦਾ ਜ਼ਿਕਰ ਕਰਦਿਆਂ ਪੁਲੀਸ ਦੇ
ਵੱਡੇ ਨਾਇਕ ਵਜੋਂ ਉਭਰੇ ਹਰਜੀਤ ਸਿੰਘ ਦੀ ਬਹਾਦਰੀ ਦੀ ਵੀ ਦਾਦ ਦਿੱਤੀ। ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ, ਉੱਪ
ਜ਼ਿਲ੍ਹਾ ਸਿੱਖਿਆ ਅਫਸਰਾਂ ਜਗਰੂਪ ਭਾਰਤੀ, ਗੁਰਲਾਭ ਸਿੰਘ, ਜ਼ਿਲ੍ਹਾ ਗਾਈਡੈਂਸ ਤੇ ਕੌਸਲਰ ਨਰਿੰਦਰ ਸਿੰਘ ਮੋਹਲ, ਮੀਡੀਆ ਕੋਆਰਡੀਨੇਟਰ
ਹਰਦੀਪ ਸਿੰਘ ਸਿੱਧੂ ਅਤੇ ਰਾਜੇਸ਼ ਕੁਮਾਰ ਬੁਢਲਾਡਾ ਨੇ ਕਿਹਾ ਕਿ ਕਰੋਨਾ ਵਾਇਰਸ ਦੌਰਾਨ ਲੋਕਾਂ ਨੂੰ ਜਾਗਰੂਕ ਕਰਨ ਲਈ ਅਧਿਆਪਕਾਂ,
ਵਿਦਿਆਰਥੀਆਂ ਦੀ ਵੱਡੀ ਭੂਮਿਕਾ ਰਹੀ ਹੈ।

LEAVE A REPLY

Please enter your comment!
Please enter your name here