
ਫ਼ਗਵਾੜਾ 10 ਜਨਵਰੀ (ਸਾਰਾ ਯਹਾਂ/ਸ਼ਿਵ ਕੌੜਾ) ਜੰਗਲਾਤ ਵਰਕਰਜ ਯੂਨੀਅਨ ਪੰਜਾਬ ਸਬੰਧਤ ਪੰਜਾਬ ਸੁਬਾਰਡੀਨੇਟ ਸਰਵਿਸਿਜ ਫ਼ੈਡਰੈਸਨ1406-22 ਬੀ ਵੱਲੋ ਵਣ ਅਤੇ ਜੰਗਲੀ ਜੀਵ ਵਿਭਾਗ ਵਿਚ ਪਿਛਲੇ 25-25ਸਾਲਾਂ ਤੋ ਨਿਗੋਣੀਆ ਤਨਖ਼ਾਹਾਂ ਤੇ ਡੇਲੀਵੇਜ ਕੰਮ ਕਰਦੇ ਕਾਮਿਆ ਨੂੰ ਪੱਕਿਆ ਕਰਵਾਉਣ ਲਈ ਅੱਜ ਮਾਨਯੋਗ ਸ੍ਰ.ਹਰਪਾਲ ਸਿੰਘ ਚੀਮਾ ਜੀ ਵਿਤ ਮੰਤਰੀ ਪੰਜਾਬ ਅਤੇ ਮਾਨਯੋਗ ਸ੍ਰੀ ਲਾਲ ਚੰਦ ਕਟਾਰੂਚੱਕ ਵਣ ਮੰਤਰੀ ਪੰਜਾਬ ਅਤੇ ਵਣ ਵਿਭਾਗ ਦੇ ਆਧਿਕਾਰੀ ਰਮਨ ਕਾਂਤ ਮਿਸਰਾ ਜੀ ਨਾਲ ਸੈਕਟਰੀਏਟ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਅੱਜ ਦੀ ਮੀਟਿੰਗ ਵਿਚ ਮਾਨਯੋਗ ਵਿੱਤ ਮੰਤਰੀ ਜੀ ਨੇ ਞਣ ਵਿਭਾਗ ਦੇ ਆਧਿਕਾਰੀਆ ਨੂੰ ਹਦਾਇਤਾ ਜਾਰੀ ਕਰਦਿਆ ਕਿਹਾ ਕੀ ਵਣ ਵਿਭਾਗ ਵਿੱਚ ਕੰਮ ਕਰਦੇ ਡੇਲੀਵੇਜ ਵਰਕਰਾਂ ਦੀਆ ਲਿਸਟਾ ਬਣਾਈਆ ਜਾਣ ਕਿ ਵਿਭਾਗ ਵਿਚ ਕਿਨੇ ਵਰਕਰ 8ਵੀ ਪਾਸ ਤੋਂ ਉਪਰ ਹਨ ਅਤੇ ਕਿਨੇ ਵਰਕਰ 5ਵੀਂ ਪਾਸ ਹਨ ਅਤੇ ਕਿਨੇ ਵਰਕਰ ਅਨਪੜ੍ਹ ਹਨl ਕਿਉਕਿ ਵਣ ਵਿਭਾਗ ਵਿਚ ਕੰਮ ਕਰਦੇ ਡੇਲੀਵੇਜ ਕਾਮਿਆ ਨੂੰ ਬਿਨ੍ਹਾਂ ਸ਼ਰਤ ਪੱਕਿਆ ਕੀਤਾ ਜਾਵੇਗਾ ਅੱਜ ਦੀ ਮੀਟਿੰਗ ਵਿਚ ਜੰਥੇਬੰਦੀ ਦੇ ਸਲਾਹਕਾਰ ਮੱਖਣ ਸਿੰਘ ਵਹਿਦਪੁਰੀ ਸੁਬਾਈ ਆਗੂ ਜਸਵਿੰਦਰ ਸਿੰਘ ਸੌਜਾ ਅਮਨਦੀਪ ਸਿੰਘ ਛੱਤ ਬੀੜ ਰਵੀਕਾਂਤ ਰੋਪੜ ਸਤਨਾਮ ਸੰਗਰੂਰ ਸੁਲੱਖਣ ਸਿੰਘ ਸਿਸਵਾਂ ਰਵੀ ਕੁਮਾਰ ਲੁਧਿਆਣਾ ਆਦਿ ਹਾਜ਼ਰ ਸਨ
