
ਬਠਿੰਡਾ 5 ਅਕਤੂਬਰ (ਸਾਰਾ ਯਹਾਂ/ਮੁੱਖ ਸੰਪਾਦਕ)
ਸਕੂਲ ਸਿੱਖਿਆ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਪ੍ਰਿੰਸੀਪਲ ਸ਼੍ਰੀਮਤੀ ਨਿਸ਼ਾ ਬਾਂਸਲ ਜ਼ੋਨਲ ਪ੍ਰਧਾਨ ਜੀ ਦੀ ਅਗਵਾਈ ਹੇਠ ਤੇ ਡਾ. ਰਵਨੀਤ ਸਿੰਘ ਲੈਕਚਰਾਰ ਸਕੱਤਰ ਦੇ ਪ੍ਰਬੰਧਾਂ ਅਧੀਨ ਲੜਕੀਆਂ ਦੇ ਐਥਲੈਟਿਕਸ ਮੁਕਾਬਲੇ ਬੁਹਮੰਤਵੀ ਖੇਡ ਸਟੇਡੀਅਮ ਬਠਿੰਡਾ ਵਿਖੇ ਕਰਵਾਏ ਗਏ। ਸ਼੍ਰੀ ਹਰਮੰਦਰ ਸਿੰਘ ਲੈਕਚਰਾਰ ਸਰੀਰਕ ਸਿੱਖਿਆ ਪ੍ਰੈਸ ਕਨਵੀਨਰ ਵਲੋਂ ਪ੍ਰਾਪਤ ਨਤੀਜ਼ੇ ਇਸ ਪ੍ਰਕਾਰ ਹਨ ਅੰਡਰ 14 ਸ਼ਾਟਪੁੱਟ ਵਿੱਚ ਪਹਿਲਾ ਸਥਾਨ ਜੁਗਨੂੰ ਕੁਮਾਰੀ ਆਰਮੀ ਸਕੂਲ ਤੇ ਦੂਜਾ ਸਥਾਨ ਅਨਵੀਰ ਕੌਰ ਸ ਹ ਸ ਭਾਗੁ , ਡਿਸਕਸ ਥਰੋ ਵਿੱਚ ਪਹਿਲਾ ਸਥਾਨ ਰਾਜਵੀਰ ਕੌਰ ਆਰਮੀ ਸਕੂਲ ਤੇ ਦੂਜਾ ਸਥਾਨ ਅਮਨਜੋਤ ਕੌਰ ਭਾਗੁ ਨੇ, 400 ਮੀਟਰ ਦੌੜ ਵਿੱਚ ਪਹਿਲਾ ਸਥਾਨ ਅਵਨੀਤ ਕੌਰ ਸੈਂਟ ਜੇਵੀਅਰ, ਤੇ ਦੂਜਾ ਸਥਾਨ ਪਰਨੀਤ ਕੌਰ ਮਾਤਾ ਸੁੰਦਰੀ ਕੋਟਸ਼ਮੀਰ ਨੇ ਪ੍ਰਾਪਤ ਕੀਤਾ,100 ਮੀਟਰ ਦੌੜ ਵਿੱਚ ਪਹਿਲਾ ਸਥਾਨ ਪ੍ਰੀਆ ਆਦਰਸ਼ ਸਕੂਲ ਬਠਿੰਡਾ ਤੇ ਦੂਜਾ ਸਥਾਨ ਮਹਿਕਦੀਪ ਕੌਰ ਮਾਤਾ ਸੁੰਦਰੀ ਕੋਟਸ਼ਮੀਰ, ਲੰਬੀ ਛਾਲ ਵਿੱਚ ਪਹਿਲਾ ਸਥਾਨ ਸੁਖਮਨਦੀਪ ਕੌਰ ਆਰਮੀ ਸਕੂਲ ਤੇ ਦੂਜਾ ਸਥਾਨ ਸ਼ਗਨ ਦੀਪ ਕੌਰ ਨੇ ਪ੍ਰਾਪਤ ਕੀਤਾ। ਅੰਡਰ 17 ਲੜਕੀਆਂ ਦੇ ਸ਼ਾਟਪੁੱਟ ਮੁਕਾਬਲਿਆਂ ਦੌਰਾਨ ਪਹਿਲਾ ਸਥਾਨ ਤਨਿਸ਼ਾ ਜਿੰਦਲ ਸਿਲਵਰ ਓਕਸ ਸਕੂਲ ਤੇ ਦੂਜਾ ਸਥਾਨ ਹਰਮਨਦੀਪ ਕੌਰ ਡੀ ਏ ਵੀ, ਡਿਸਕਸ ਥਰੋ ਵਿੱਚ ਪਹਿਲਾ ਸਥਾਨ ਹਰਮਨਦੀਪ ਕੌਰ ਡੀ ਏ ਵੀ, ਦੂਜਾ ਸਥਾਨ ਸਤਿਕਾਰ ਦੀਪ ਕੌਰ ਭਾਗੁ, 400 ਮੀਟਰ ਦੌੜ ਵਿੱਚ ਜੋਤੀ ਬਿਸ਼ਨੋਈ ਮੈਰੀਟੋਰੀਅਸ ਸਕੂਲ ਪਹਿਲਾ ਤੇ ਅੰਸ਼ਪ੍ਰੀਤ ਕੌਰ ਮਾਤਾ ਸੁੰਦਰੀ ਕੋਟਸ਼ਮੀਰ ਨੇ ਦੂਜਾ ਸਥਾਨ,100 ਮੀਟਰ ਦੌੜ ਵਿੱਚ ਜਸਕੀਰਤ ਕੌਰ ਕੇ. ਵੀ ਬਠਿੰਡਾ ਨੇ ਪਹਿਲਾ ਤੇ ਖੁਸ਼ਮਨਪ੍ਰੀਤ ਕੌਰ ਸਿਲਵਰ ਔਕਸ ਬਠਿੰਡਾ ਨੇ ਦੂਜਾ ਸਥਾਨ, ਲੰਬੀ ਛਾਲ ਵਿੱਚ ਪਹਿਲਾ ਸਥਾਨ ਅਰਵਿੰਦਰ ਕੌਰ ਗਹਿਰੀ ਭਾਗੀ ਤੇ ਦੁਜਾ ਸਥਾਨ ਸਵਰੀਤ ਕੌਰ ਸਿਲਵਰ ਓਕਸ ਨੇ, ਤੀਹਰੀ ਛਾਲ ਵਿੱਚ ਜੋਤੀ ਬਿਸ਼ਨੋਈ ਮੈਰੀਟੋਰੀਅਸ ਬਠਿੰਡਾ ਨੇ ਪਹਿਲਾ ਤੇ ਦੂਜਾ ਸਥਾਨ ਰਣਜੋਤ ਕੌਰ ਗਹਿਰੀ ਦੇਵੀ ਨਗਰ ਨੇ ਪ੍ਰਾਪਤ ਕੀਤਾ। ਅੰਡਰ 19 ਮੁਕਾਬਲਿਆਂ ਦੌਰਾਨ ਸ਼ਾਟਪੁੱਟ ਵਿੱਚ ਪਹਿਲਾ ਸਥਾਨ ਪਰਮਿਲਾ ਥਾਪਾ ਸਿਲਵਰ ਓਅਕਸ ਸਕੂਲ ਤੇ ਦੂਜਾ ਸਥਾਨ ਪ੍ਰਿਅੰਕਾ ਸੰਜੇਨਗਰ,800 ਮੀਟਰ ਵਿੱਚ ਮਨੀਸ਼ਾ ਮੈਰੀਟੋਰੀਅਸ ਸਕੂਲ ਪਹਿਲਾ ਸਥਾਨ ਤੇ ਗੁਰਵਿੰਦਰ ਕੌਰ ਐਸ. ਓ. ਈ. ਕੋਟਸ਼ਮੀਰ , 400 ਮੀਟਰ ਵਿੱਚ ਪਹਿਲਾ ਸਥਾਨ ਗੁਰ ਅਸੀਸ ਕੌਰ ਕੇ ਵੀ ਬਠਿੰਡਾ ਤੇ ਦੂਜਾ ਸਥਾਨ ਅਨੀਤਾ ਰਾਣੀ ਮੈਰੀਟੋਰੀਅਸ ਬਠਿੰਡਾ, ਲੰਬੀ ਛਾਲ ਵਿੱਚ ਪਹਿਲਾ ਸਥਾਨ ਆਕਾਸ਼ਦੀਪ ਕੌਰ ਐਸ. ਓ. ਈ. ਕੋਟਸ਼ਮੀਰ ਨੇ ਦੂਜਾ ਸਥਾਨ ਮਨਪ੍ਰੀਤ ਕੌਰ ਸੰਜੇ ਨਗਰ ਨੇ ਪ੍ਰਾਪਤ ਕੀਤਾ। ਤੀਹਰੀ ਛਾਲ ਵਿੱਚ ਕ੍ਰਮਵਾਰ ਸੰਦੀਪ ਕੌਰ ਤੇ ਹਰਪ੍ਰੀਤ ਕੌਰ ਗਹਿਰੀ ਦੇਵੀ ਨਗਰ ਨੇ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਨੂੰ ਕਰਵਾਉਣ ਵਿੱਚ ਵਿਸ਼ੇਸ ਯੋਗਦਾਨ ਵਿਨੋਦ ਕੁਮਾਰ ਲੈਕਚਰਾਰ, ਰਾਜੇਸ਼ ਕੁਮਾਰ ਲੈਕਚਰਾਰ, ਅੰਮ੍ਰਿਤਪਾਲ ਕੌਰ ਲੈਕਚਰਾਰ, ਗੁਰਸੇਵਕ ਸਿੰਘ ਡੀ ਪੀ ਈ ਸਮੂਹ ਕਨਵੀਨਰ ਤੇ ਰਮੇਸ਼ ਸਿੰਘ, ਅਮਨਦੀਪ ਕੌਰ, ਭਰਤ ਕੁਮਾਰ, ਰਣਜੀਤ ਕੌਰ, ਹਰਪ੍ਰੀਤ ਕੌਰ, ਸ਼ਿੰਗਾਰਾ ਸਿੰਘ, ਨਿਰਮਲ ਕੁਮਾਰੀ, ਸੁਖਵੀਰ ਕੌਰ, ਮਨਜੀਤ ਕੌਰ, ਗੁਰਸੇਵਕ ਸਿੰਘ ਹਰਕ੍ਰਿਸ਼ਨ ਸਕੂਲ , ਗੁਰਦੀਪ ਸਿੰਘ, ਬਲਜੀਤ ਕੌਰ, ਦਵਿੰਦਰ ਸਿੰਘ ਸਮੂਹ ਅਧਿਆਪਕਾਂ ਦਾ ਰਿਹਾ।
