
ਰਾਮਪੁਰਾ 6 ਸਤੰਬਰ (ਸਾਰਾ ਯਹਾਂ/ਮੁੱਖ ਸੰਪਾਦਕ ):
ਪੰਜਾਬ ਸਕੂਲ ਸਿੱਖਿਆ ਵਿਭਾਗ ਵਲੋਂ ਕਰਵਾਏ ਗਏ ਜੋਨ ਪੱਧਰੀ ਗਰਮ ਰੁੱਤ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੂਲ ਮੁੰਡੇ ਦੇ ਖਿਡਾਰੀਆਂ ਨੇ ਸਕੂਲ ਇੰਚਾਰਜ ਰਵਿੰਦਰ ਕੌਰ ਦੀ ਯੋਗ ਅਗਵਾਈ ਵਿੱਚ ਫੁੱਟਬਾਲ, ਕਬੱਡੀ ਅਤੇ ਰੱਸਾਕਸ਼ੀ ਦੇ ਖੇਡ ਮੁਕਾਬਲਿਆਂ ਵਿੱਚ ਭਾਗ ਲਿਆ।
ਟੀਮ ਇੰਚਾਰਜ ਮੈਡਮ ਨੀਤੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੰਡਰ 14 ਫੁੱਟਬਾਲ ਵਿੱਚ ਪਹਿਲਾਂ,ਅੰਡਰ 17 ਅਤੇ 19 ਵਿੱਚ ਦੂਜਾ, ਰੱਸਾਕਸ਼ੀ ਅੰਡਰ 14 ਵਿੱਚ ਪਹਿਲਾਂ,ਅੰਡਰ 17 ਵਿੱਚ ਦੂਜਾ, ਅੰਡਰ 19 ਵਿੱਚ ਤੀਜਾ, ਕਬੱਡੀ ਨੈਸ਼ਨਲ ਅੰਡਰ 17 ਵਿੱਚ ਤੀਜਾ, ਲੜਕੀਆਂ ਨੇ ਰੱਸਾਕਸ਼ੀ ਵਿੱਚ ਦੂਜਾ, ਕਬੱਡੀ ਨੈਸ਼ਨਲ ਸਟਾਈਲ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੇਲ ਸਿੰਘ,ਮੈਡਮ ਸੁਮਨ,
ਮੀਨਾ ਗਰਗ, ਜਸਕਰਨ ਸਿੰਘ, ਜਰਨੈਲ ਸਿੰਘ ਹਾਜ਼ਰ ਸਨ।
