*ਜੋਗਿੰਦਰ ਸਿੰਘ ਮਾਨ ਨੇ ਪੁਰਾਣਾ ਡਾਕਖਾਨਾ ਰੋਡ ਦੀ ਮੁੜ ਉਸਾਰੀ ਦੇ ਕੰਮ ਦੀ ਕਰਵਾਈ ਸ਼ੁਰੂਆਤ*

0
53

ਫਗਵਾੜਾ 19 ਨਵੰਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਨੇ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਅੱਗੇ ਤੋਰਦੇ ਹੋਏ ਅੱਜ ਪੁਰਾਣਾ ਡਾਕਖਾਨਾ ਰੋਡ ਤੋਂ ਸ਼ਿਵ ਸ਼ਕਤੀ ਮਾਤਾ ਮੰਦਿਰ ਤੱਕ 19.65 ਲੱਖ ਰੁਪਏ ਦੀ ਲਾਗਤ ਨਾਲ ਬਣਾਈ ਜਾਣ ਵਾਲੀ ਸੜਕ ਦੇ ਕੰਮ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਹਨਾਂ ਰਸਮੀ ਤੌਰ ਤੇ ਰਿਬਨ ਕੱਟਣ ਉਪਰੰਤ ਕਿਹਾ ਕਿ ਪਿਛਲੀਆਂ ਸਰਕਾਰਾਂ ਦੀ ਮਾੜੀ ਕਾਰਗੁਜਾਰੀ ਕਾਰਨ ਮੁੜ ਉਸਾਰੀ ਦੀ ਰਾਹ ਉਡੀਕਦੀ ਇਹ ਸੜਕ ਮੁੱਖ ਮੰਤਰੀ ਭਗਵੰਤ ਮਾਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੂਬੇ ਦੀ ਮੌਜੂਦਾ ਆਪ ਸਰਕਾਰ ਵਲੋਂ ਆਮ ਲੋਕਾਂ ਨੂੰ ਪੇਸ਼ ਆ ਰਹੀ ਮੁਸ਼ਕਿਲ ਨੂੰ ਦੇਖਦੇ ਹੋਏ ਪਹਿਲ ਦੇ ਅਧਾਰ ਤੇ ਬਣਵਾਈ ਜਾ ਰਹੀ ਹੈ। ਉਹਨਾਂ ਦੱਸਿਆ ਕਿ ਇਸ ਇਲਾਕੇ ਦੇ ਦੁਕਾਨਦਾਰ ਤੇ ਗਾਹਕ, ਸਰਕਾਰੀ ਸਕੂਲ ਆਫ ਐਮੀਨੈਂਸ ਦੇ ਵਿਦਿਆਰਥੀ ਅਤੇ ਸਟਾਫ ਆਦਿ ਨੂੰ ਸੜਕ ਦੀ ਮਾੜੀ ਹਾਲਤ ਕਾਰਨ ਕਾਫੀ ਪਰੇਸ਼ਾਨੀ ਹੋ ਰਹੀ ਸੀ ਪਰ ਹੁਣ ਜਲਦੀ ਹੀ ਲੋਕਾਂ ਦੀ ਇਹ ਮੁਸ਼ਕਿਲ ਦੂਰ ਹੋ ਜਾਵੇਗੀ। ਪੁਰਾਣਾ ਡਾਕਖਾਨਾ ਰੋਡ ਦੇ ਸਮੂਹ ਦੁਕਾਨਦਾਰਾਂ ਨੇ ਇਸ ਉਪਰਾਲੇ ਲਈ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਤਹਿ ਦਿਲੋਂ ਧੰਨਵਾਦ ਕੀਤਾ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਦਵਿੰਦਰ ਕੁਲਥਮ, ਵਰੁਣ ਬੰਗੜ ਸਰਪੰਚ ਚੱਕ ਹਕੀਮ, ਵਿਜੇ ਬਸੰਤ ਨਗਰ, ਧਰਮਵੀਰ ਸੇਠੀ, ਰਣਜੀਤ ਪਾਲ ਪਾਬਲਾ, ਪ੍ਰਿਤਪਾਲ ਕੌਰ ਤੁੱਲੀ, ਚਮਨ ਲਾਲ, ਅਲਕਾ ਰਾਣੀ, ਪਰਮਜੀਤ ਧਰਮਕੋਟ, ਬੰਟੀ ਗਿੱਲ, ਨਵੀਨ ਉਪਲ, ਕੰਵਰਪਾਲ ਸਿੰਘ ਜੇ.ਈ ਆਦਿ ਹਾਜਰ ਸਨ।

LEAVE A REPLY

Please enter your comment!
Please enter your name here