ਫਗਵਾੜਾ 18 ਅਕਤੂਬਰ (ਸਾਰਾ ਯਹਾਂ/ਸ਼ਿਵ ਕੋੜਾ) ਆਮ ਆਦਮੀ ਪਾਰਟੀ ਵਿਧਾਨਸਭਾ ਹਲਕਾ ਫਗਵਾੜਾ ਦੇ ਇੰਚਾਰਜ ਜੋਗਿੰਦਰ ਸਿੰਘ ਮਾਨ ਵਲੋਂ ਨਗਰ ਨਿਗਮ ਅਧਿਕਾਰੀਆਂ ਦੇ ਨਾਲ ਸ਼ਹਿਰ ਦੇ ਮੁਹੱਲਾ ਨਿਊ ਪਟੇਲ ਨਗਰ ਵਿਖੇ 10 ਲੱਖ ਰੁਪਏ ਗਤ ਨਾਲ ਵੱਖ-ਵੱਖ ਵਿਕਾਸ ਕਾਰਜਾਂ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਹਨਾਂ ਕਿਹਾ ਕਿ ਸ਼ਹਿਰ ਦੇ ਅਧੂਰੇ ਪਏੇ ਵਿਕਾਸ ਕਾਰਜਾਂ ਨੂੰ ਸੂਬੇ ਦੀ ਭਗਵੰਤ ਮਾਨ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮੈਰਿਟ ਦੇ ਅਧਾਰ ਤੇ ਪੂਰਾ ਕਰਵਾਇਆ ਜਾ ਰਿਹਾ ਹੈ। ਉਹਨਾਂ ਨਿਊ ਪਟੇਲ ਨਗਰ ਸਮੇਤ ਸਮੁੱਚੇ ਸ਼ਹਿਰ ਦੇ ਹਰੇਕ ਵਾਰਡ ਦਾ ਲੋੜੀਂਦਾ ਵਿਕਾਸ ਕਰਵਾਉਣ ਦੀ ਗੱਲ ਕਹੀ ਅਤੇ ਦੱਸਿਆ ਕਿ ਅਧੂਰੇ ਪਏ ਵਿਕਾਸ ਕਾਰਜਾਂ ਨੂੰ ਨੇਪਰੇ ਚਾੜ੍ਹਨ ਲਈ ਪੰਜਾਬ ਕੈਬਿਨੇਟ ਵਿਚ ਨਵੇਂ ਸ਼ਾਮਲ ਹੋਏ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਡਾ. ਰਵਜੋਤ ਸਿਘ ਨੇ ਵੀ ਵਚਨਬੱਧਤਾ ਜਤਾਈ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬੀਆਂ ਨਾਲ ਵਿਕਾਸ ਸਬੰਧੀ ਕੀਤੇ ਵਾਅਦੇ ਹਰ ਹਾਲ ਵਿਚ ਪੂਰੇ ਹੋਣ ਦਾ ਭਰੋਸਾ ਦਿੰਦਿਆਂ ਜੋਗਿੰਦਰ ਮਾਨ ਨੇ ਕਿਹਾ ਕਿ ਪਿਛਲੇ ਢਾਈ ਸਾਲ ਵਿਚ ਸੂਬੇ ਦਾ ਰਿਕਾਰਡ ਵਿਕਾਸ ਹੋਇਆ ਹੈ। ਉਹਨਾਂ ਵਿਸ਼ਵਾਸ ਪ੍ਰਗਟਾਇਆ ਕਿ ਜਲਦੀ ਹੀ ਕਾਰਪੋਰੇਸ਼ਨ ਚੋਣਾਂ ਕਰਵਾਈਆਂ ਜਾਣਗੀਆਂ। ਜਿਸ ਤੋਂ ਬਾਅਦ ਸ਼ਹਿਰੀ ਵਿਕਾਸ ਨੂੰ ਹੋਰ ਰਫਤਾਰ ਮਿਲੇਗੀ। ਇਸ ਮੌਕੇ ਸੀਨੀਅਰ ਆਪ ਆਗੂ ਹਰਮੇਸ਼ ਪਾਠਕ, ਮਹਿਲਾ ਆਗੂ ਪ੍ਰਿਤਪਾਲ ਕੌਰ ਤੁਲੀ, ਚਮਨ ਲਾਲ, ਰਣਜੀਤ ਪਾਲ ਪਾਬਲਾ, ਇੰਦਰਜੀਤ ਪੀਪਾਰੰਗੀ, ਰਾਜਾ ਕੌਲਸਰ ਬਲਾਕ ਪ੍ਰਧਾਨ, ਰੋਹਿਤ ਸ਼ਰਮਾ, ਵਿਜੇ ਬਸੰਤ ਨਗਰ, ਜਸਦੇਵ ਪ੍ਰਿੰਸ, ਸੌਰਵ ਹਾਂਡਾ, ਸਰਬਜੀਤ ਸਿੰਘ ਤੋਂ ਇਲਾਵਾ ਰਾਜੇਸ਼ ਚੋਪੜਾ ਐਸ.ਈ., ਰਵਿੰਦਰ ਕਲਸੀ ਐਸ.ਡੀ.ਓ., ਕੰਵਰ ਪਾਲ ਸਿੰਘ ਜੇ.ਈ. ਆਦਿ ਹਾਜਰ ਸਨ।