
ਮਾਨਸਾ (ਸਾਰਾ ਯਹਾਂ/ ਬੀਰਬਲ ਧਾਲੀਵਾਲ) : ਜੈ ਮਾਂ ਜਵਾਲਾ ਸੇਵਾ ਸੰਮਤੀ ਮਾਨਸਾ ਵਲੋਂ ਹਰ ਸਾਲ ਆਸੂ ਦੇ ਨਰਾਤਿਆਂ ਵਿੱਚ ਮਾਂ ਜਵਾਲਾ ਜੀ ਦਰਬਾਰ ਉਪਰ ਲੰਗਰ ਲਗਾਇਆ ਜਾਂਦਾ ਹੈ ਅਤੇ ਇਸ ਸਾਲ ਵੀ ਮਾਂ ਜਵਾਲਾ ਜੀ ਦੇ ਦਰਬਾਰ ਵਿੱਚ ਲੰਗਰ ਲਗਾਉਣ ਲਈ ਸੰਮਤੀ ਦੇ ਮੈਂਬਰ ਅੱਜ ਮਾਤਾ ਦੇ ਪਹਿਲੇ ਨਵਰਾਤੇ ਮਾਨਸਾ ਤੋਂ ਲੰਗਰ ਦੇ ਲਈ ਰਾਸ਼ਨ ਦਾ ਟਰੱਕ ਲੈ ਕੇ ਮਾਂ ਜਵਾਲਾ ਜੀ ਦੇ ਦਰਬਾਰ ਤੇ ਰਵਾਨਾ ਹੋਏ ਅਤੇ

ਇਸ ਸਮੇਂ ਮਾਸਟਰ ਰੂਲਦੂ ਰਾਮ ਪ੍ਰਧਾਨ ਭਾਰਤੀਯ ਮਹਾਂਵੀਰ ਦਲ ਮਾਨਸਾ ਨੇ ਝੰਡੀ ਦੇ ਕੇ ਰਵਾਨਾ ਕੀਤਾ ਇਸ ਸਮੇਂ ਰਾਕੇਸ਼ ਕੁਮਾਰ ਖਿਆਲਾਂ ਅਤੇ ਹੰਸ ਰਾਜ ਬੀਰੋਕੇ ਸੋਮ ਪਾਲ ,ਪੰਡਤ ਅਸ਼ੋਕ ਕੁਮਾਰ , ਸੁਰਿੰਦਰਜੀਤ ਸ਼ਰਮਾ ਰਾਕੇਸ਼ ਕੁਮਾਰ ਵਿਜੇ ਕੁਮਾਰ ਨੰਗਲੀਆ ਅਤੇ ਹੋਰ ਮੈਂਬਰ ਹਾਜ਼ਰ ਸਨ ਮਾਤਾ ਦੇ ਪਾਵਨ ਨਵਰਾਤਰਿਆਂ ਵਿਚ ਮਾਂ ਜਵਾਲਾ ਜੀ ਦਰਬਾਰ ਤੇ ਮੇਲਾ ਭਰਦਾ ਹੈ ਅਤੇ ਪੰਜਾਬ ਅਤੇ ਹਰਿਆਣਾ ਅਤੇ ਹੋਰ ਹਿਮਾਚਲ ਵਿਚੋਂ ਮਾਤਾ ਜੀ ਦਰਬਾਰ ਤੇ ਮਾਤਾ ਸ਼ਰਧਾਲੂ ਭਾਰੀ ਗਿਣਤੀ ਵਿੱਚ ਪਹੁੰਚਦੇ ਹਨ ਅਤੇ ਉਹਨਾਂ ਭਗਤਾਂ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜੈ ਮਾਂ ਜਵਾਲਾ ਸੇਵਾ ਸੰਮਤੀ ਵਲੋਂ ਅਸਟਭੁਜੀ ਰੋਡ ਰੋਡ ਮੀਨਾਕਸ਼ੀ ਹੋਟਲ ਦੇ ਸਾਹਮਣੇ ਮਾਨਸਾ ਵਾਲਿਆਂ ਵਲੋਂ ਲੰਗਰ ਲਗਾਇਆ ਜਾ ਰਿਹਾ ਹੈ ਅਤੇ ਸਾਰੇ ਮਾਂ ਜਵਾਲਾ ਜੀ ਦੇ ਦਫ਼ਤਰ ਤੇ ਆਏ ਸਾਰੇ ਭਗਤਾਂ ਨੂੰ ਬੇਨਤੀ ਹੈ ਲੰਗਰ ਸਵੇਰੇ ਤੋਂ ਲੈ ਦੇਰ ਰਾਤ ਤੱਕ ਚਲਦਾ ਹੈ ਅਤੇ ਲੰਗਰ 26/9/22 ਤੋਂ 3/10/22 ਤੱਕ ਲਗੇਗਾ ਅਤੇ ਸਭ ਨੇ ਮਾਤਾ ਜੀ ਭੰਡਾਰੇ ਦਾ ਪ੍ਰਸ਼ਾਦ ਜ਼ਰੂਰ ਲੈਣਾ ਜਾਣਾ ਹੈ

