
ਮਾਨਸਾ 25,ਜੂਨ (ਸਾਰਾ ਯਹਾਂ/ਜੋਨੀ ਜਿੰਦਲ ) : ਜੈ ਛਿਨਮਸਤਿਕਾ ਮਾਂ ਚਿੰਤਪੂਰਨੀ ਚੈਰੀਟੈਬਲ ਟਰੱਸਟ ਰਜਿ
ਮਾਨਸਾ ਵੱਲੋ ਅੱਜ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਖੋਖਰ ਵਾਲੇ ਦੀ ਰਹਿਨਮਾਈ ਹੇਠ ਲਕਸਮੀ ਨਰਾਇਣ
ਮੰਦਰ ਵਿਖੇ ਇੱਕ ਸਾਦਾ ਤੇ ਪ੍ਰਭਾਵਸਾਲੀ ਵਿਸੇਸ ਸਨਮਾਨ ਸਮਾਰੋਹ ਕੀਤਾ ਗਿਆ ਜਿਸ ਵਿੱਚ
ਕੋਵਿੰਡ 19 ਮਹਾਮਾਰੀ ਵਿਚ ਸਲਾਘਾਯੌਗ ਸੇਵਾਵਾ ਦੇਣ’ਵਾਲੇ ਲਾਸਾਨੀ ਯੌਧਿਆ ਦਾ ਸਨਮਾਨ
ਕੀਤਾ ਗਿਆ ਜਿਸਦੇ ਮ ੁੱਖ ਮਹਿਮਾਨ ਡਿਪਟੀ ਕਮਿਸਨਰ ਸ੍ਰੀ ਮਹਿੰਦਰ ਪਾਲ ਗੁਪਤਾ ਪ5ਹੁੰਚੇ ਤੇ
ਉਹਨਾ ਟਰੱਸਟ ਵੱਲੋ ਕੀਤੇ ਕੰਮਾ ਦੀ ਸਲਾਘਾ ਕੀਤੀ ਟਰੱਸਟ ਦੇ ਪ੍ਰਧਾਨ ਰਾਜ ਕੁਮਾਰ ਖੋਖਰ ਤੇ
ਰੁਲਦੂ ਨੰਦਗੜ ਨੇ ਦੱਸਿਆ ਕਿ ਇਸ ਮੋਕੇ ਸਿਵਲ ਹਸਪਤਾਲ ਤੇ 33 ਡਾਕਟਰਾ ਨੂੰ ਸਨਮਾਨ ਚਿੰਨ
ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੋਕੇ ਵਿਸੇਸ ਤੋਰ ਤੇ ਸਿਵਲ ਸਰਜਨ ਮਾਨਸਾ ਡਾ.ਸੁਖਵਿੰਦਰ
ਸਿੰਘ, ਐਸ.ਐਮ .ਉ ,ਜਿਲਾ ਸਿਹਤ ਅਫਸਰ ਡਾ,ਰਣਜੀਤ ਸਿੰਘ ਰਾਏਪੁਰੀ, ਡਾ.ਰੂਬੀ , ਡਾ,ਵਰੁਣ ਮਿੱਤਲ ,
ਡਾ ਜਨਕ ਰਾਜ ਨੇ ਪਹੁੰਚਕੇ ਕਰੋਨਾ ਮਹਾਮਾਰੀ ਤੋ ਬਚਾਅ ਲਈ ਜਾਣਕਾਰੀ ਦਿੱਤੀ ਤੇ ਉਨਾ ਸ਼ਹਿਰ ਦੇ
ਸਮੂਹ ਧਾਰਮਿਕ ਸੰਸਥਾਵਾ ਨੂੰ ਅਪੀਲ ਕੀਤੀ ਕਿ ਉਹ ਵੱਧ ਤੋ ਵਧ ਟੀਕਾਕਰਣ ਕੈਪ ਲਾਕੇ ਲੋਕਾ
ਨੂੰ ਜਾਗਰੂਕ ਕਰਨ ਤਾ ਜੋ ਇਸ ਬੀਮਾਰੀ ਤੋ ਨਿਜਾਤ ਪਾ ਸਕੇ ।ਸਟੇਜ ਸਕੱਤਰ ਦੀ ਭੂਮਿਕਾ ਸੰਜੀਵ
ਅਰੋੜਾ ਨੇ ਨਿਭਾਈ।ਇਸ ਮੋਕੇ ਰਾਜੇਸ ਪੰਧੇਰ, ਰਮੇਸ ਕੋਟਲੀ , ਸੁਰਿੰਦਰ ਟੀਨਾ ,ਪਰੇਮ ਨੰਦਗੜ,
ਵਿਜੈ ਕੁਮਾਰ , ਸੰਜੀਵ ਬੌਬੀ , ਪਰਿੰਸ ਭੁਚੋ , ਨਿਤਿਨ ਖੂੰਗਰ , ਮੇਲਾ ਨੰਦਗੜ,ਪ੍ਰਸ਼ੌਤਮ ਦਾਸ,
ਸੰਜੀਵ ਅਰੋੜਾ ਹਾਜਰ ਸਨ ।
