
ਫ਼ਿਰੋਜ਼ਪੁਰ 23,ਜੂਨ (ਸਾਰਾ ਯਹਾਂ/ਬਿਊਰੋ ਰਿਪੋਰਟ): ਗੈਂਗਸਟਰ ਜੈਪਾਲ ਭੁੱਲਰ ਦੇ ਅੰਤਿਮ ਸੰਸਕਾਰ ਕਰਨ ਲਈ ਪਰਿਵਾਰ ਸਹਿਮਤ ਹੋ ਗਿਆ ਹੈ। ਜੈਪਾਲ ਭੁੱਲਰ ਦਾ ਸਸਕਾਰ ਅੱਜ ਦੁਪਹਿਰ 2 ਵਜੇ ਕੀਤਾ ਜਾਵੇਗਾ। ਪੀਜੀਆਈ ਵਿੱਚ ਦੁਬਾਰਾ ਪੋਸਟ ਮਾਰਟਮ ਹੋਣ ਮਗਰੋਂ ਪਰਿਵਾਰ ਸਹਿਮਤ ਹੋਇਆ ਹੈ।

ਉਂਝ ਪੀਜੀਆਈ ਦੀ ਪੋਸਟ ਮਾਰਟਮ ਰਿਪੋਰਟ ‘ਤੇ ਸਵਾਲ ਖੜ੍ਹੇ ਕਰਦਿਆਂ ਭੁੱਲਰ ਦੇ ਪਿਤਾ ਨੇ ਕਿਹਾ ਕਿ ਪੀਜੀਆਈ ਦੇ ਡਾਕਟਰ ਨੇ 22 ਸੱਟਾਂ ਲਿਖੀਆਂ ਹਨ, ਪਰ ਰਿਪੋਰਟ ਵਿੱਚ ਹੇਠ ਦੋ ਲਾਈਨਾਂ ਵਿੱਚ ਲਿਖਿਆ ਗਿਆ ਹੈ ਕਿ ਕੋਈ ਸਰੀਰਕ ਤਸ਼ੱਦਦ ਨਹੀਂ ਹੋਇਆ।
ਇਸ ਦੇ ਨਾਲ ਹੀ ਜੈਪਾਲ ਦੇ ਪਿਤਾ ਨੇ ਪੋਸਟ ਮਾਰਟਮ ਰਿਪੋਰਟ ‘ਤੇ ਸਵਾਲ ਖੜ੍ਹੇ ਕੀਤੇ ਹਨ ਤੇ ਸਿਸਟਮ ‘ਤੇ ਵੀ ਸਵਾਲ ਚੁੱਕੇ ਹਨ। ਦੂਸਰੀ ਰਿਪੋਰਟ ਆਉਣ ਤੋਂ ਬਾਅਦ ਹੁਣ ਜੈਪਾਲ ਭੁੱਲਰ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।
