*ਜੇ ਦਿੱਲੀ ਮਾਡਲ ਪੰਜਾਬ ‘ਚ ਲਾਗੂ ਹੋਇਆ ਤਾਂ ਪੰਜਾਬ ਹੋ ਜਾਵੇਗਾ ਤਬਾਹ- ਪ੍ਰਕਾਸ਼ ਸਿੰਘ ਬਾਦਲ*

0
26

11 ,ਫ਼ਰਵਰੀ (ਸਾਰਾ ਯਹਾਂ/ਬਿਊਰੋ ਨਿਊਜ਼): ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਪਾਰਟੀਆਂ ਪੂਰੀ ਵਾਹ ਲਾ ਰਹੀਆਂ ਹਨ। ਅਜਿਹੇ ‘ਚ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕੇ ਲੰਬੀ ਦੇ ਪਿੰਡਾਂ ਵਿਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਅੱਜ ਵੀ ਉਹਨਾਂ ਨੇ ਹਲ਼ਕੇ ਦੇ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕੀਤਾ। ਕੇਜਰੀਵਾਲ ‘ਤੇ ਨਿਸ਼ਾਨਾ ਸਾਧਦਿਆਂ ਉਹਨਾਂ ਕਿਹਾ ਕੇਜਰੀਵਾਲ ਪੰਜਾਬ ਵਿਚ ਦਿੱਲੀ ਮਾਡਲ ਲਿਆਉਣ ਦੀ ਗੱਲ ਕਰ ਰਿਹਾ ਹੈ ਇਸ ਨਾਲ ਪੰਜਾਬ ਤਬਾਹ ਹੋ ਜਾਵੇਗਾ ਅਤੇ ਨਾਲ ਹੀ ਕਿਹਾ ਕਿ ਕਿਸੇ ਵਲੋਂ ਪਾਰਟੀ ਬਦਲਣਾ ਮਾਂ ਬਦਲਣ ਦੇ ਬਰਾਬਰ ਹੈ ।

ਪੰਜਾਬ ਦੀ ਹੌਟ ਸੀਟ ਵਿਧਾਨ ਸਭਾ ਹਲਕਾ ਲੰਬੀ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਉਮੀਦਵਾਰ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਹਲਕਾ ਲੰਬੀ ਦੇ ਪਿੰਡਾਂ ਵਿਚ ਪ੍ਰਚਾਰ ਕੀਤਾ ਜਾ ਰਿਹਾ ਹੈ। ਅੱਜ ਉਹਨਾ ਹਲ਼ਕੇ ਦੇ ਮੋਹਲਾ, ਰਾਣੀ ਵਾਲਾ , ਮਿਡਾ, ਆਲਮ ਵਾਲਾ ਪਿੰਡਾਂ ਵਿਚ ਚੋਣ ਜਲਸਿਆ ਨੂੰ ਸੰਬੋਧਨ ਕੀਤਾ ਉਹਨਾਂ ਵਿਰੋਧੀ ਪਾਰਟੀਆਂ ਕਾਗਰਸ ਅਤੇ ਆਮ ਆਦਮੀ ਪਾਰਟੀ ਦੇ ਸ਼ਬਦੀ ਹਮਲੇ ਕੀਤੇ ।ਉਹਨਾਂ ਕਿਹਾ ਕਿ ਕਾਗਰਸ ਨੇ ਸੁਬੇ ਦਾ ਧਾਰਮਿਕ , ਆਰਥਿਕ ਤੇ ਸਿਆਸੀ ਨੁਕਸਾਨ ਕੀਤਾ ਜਿਨ੍ਹਾਂ ਨੇ ਸਾਡੇ ਧਾਰਮਿਕ ਸਥਾਨਾਂ ਤੇ ਹਮਲੇ ਕੀਤੇ । ਦੂਸਰੇ ਪਾਸੇ ਆਮ ਆਦਮੀ ਪਾਰਟੀ ਤੇ ਬੋਲਦੇ ਕਿਹਾ ਕਿ ਇਨ੍ਹਾਂ ਦੇ ਕੋਲ ਕੋਈ ਸਟੈਂਡ ਹੀ ਨਹੀਂ ਇਸ ਹਲ਼ਕੇ ਤੋਂ ਆਮ ਆਦਮੀ ਪਾਰਟੀ ਦਾ ਉਮੀਦਵਾਰ ਜਿਸ ਨੇ ਕਈ ਪਾਰਟੀਆਂ ਬਦਲੀਆਂ ਹਨ ਜੋ ਲੋਕ ਪਾਰਟੀ ਬਦਲਦਾ ਉਹ ਮਾਂ ਬਦਲਣ ਦੇ ਬਰਾਬਰ ਹੁੰਦਾ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਹਮੇਸ਼ਾ ਸੁਬੇ ਦੀ ਭਲਾਈ ਲਈ ਫਰਜ ਨਿਭਾਇਆ। ਉਹਨਾਂ ਵੋਟਰਾ ਨੂੰ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੀ ਸਰਕਾਰ ਬਨਾਉਣ ਦੀ ਅਪੀਲ ਕੀਤੀ ।

ਸਾਬਕਾ ਮੁੱਖ ਮੰਤਰੀ ਬਾਦਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਕਿਹਾ ਕੇ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਵਲੋਂ ਪੰਜਾਬ ਨੂੰ ਦਿੱਲੀ ਮਾਡਲ ਬਨਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਪੁੱਛੇ ਜਾਣ ਤੇ ਬਾਦਲ ਨੇ ਕਿਹਾ ਕਿ ਪੰਜਾਬ ਅਤੇ ਦਿੱਲੀ ਦਾ ਬਹੁਤ ਫਰਕ ਐ ਜੇਕਰ ਇਹ ਦਿਲੀ ਮਾਡਲ ਪੰਜਾਬ ਵਿਚ ਆਉਂਦਾ ਹੈ ਤਾਂ ਪੰਜਾਬ ਤਬਾਹ ਹੋ ਜਾਵੇਗਾ ।

LEAVE A REPLY

Please enter your comment!
Please enter your name here