ਮਾਨਸਾ 16,ਮਈ(ਸਾਰਾ ਯਹਾਂ/ਬੀਰਬਲ ਧਾਲੀਵਾਲ) : ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਅੱਜ ਸ਼੍ਰੋਮਣੀ ਅਕਾਲੀ ਦਲ ਬਾਦਲ ਖ਼ਿਲਾਫ਼ ਰੋਸ ਮੁਜ਼ਾਹਰਾ ਅਤੇ ਧਰਨਾ ਦਿੱਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਡਕੋਂਦਾ ਆਗੂਆਂ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਪਿਛਲੇ ਦਿਨੀਂ ਮਨਜੀਤ ਸਿੰਘ ਧਨੇਰ ਦੇ ਜੋ ਪੁਤਲੇ ਫੂਕੇ ਅਤੇ ਪੋਸਟਰ ਸਾੜੇ ਉਹ ਬਹੁਤ ਘਿਨਾਉਣੀ ਅਤੇ ਘਟੀਆ ਹਰਕਤ ਹੈ। ਕਿਉਂਕਿ ਧਨੇਰ ਇਕ ਅਜਿਹਾ ਲੀਡਰ ਹੈ ਜਿਸਦੇ ਦੋ ਭਰਾ ਸੰਘਰਸ਼ ਦੌਰਾਨ ਸ਼ਹੀਦ ਹੋ ਗਏ ।ਅਤੇ ਬੇਟੀ ਵਿਧਵਾ ਹੋ ਗਈ। ਬੇਟੇ ਦੀ ਬਾਂਹ ਕੱਟੀ ਗਈ ਪਰ ਇਸ ਲੋਕ ਆਗੂ ਨੇ ਆਪਣੇ ਪਿੰਡ ਪਰਤਣ ਦੀ ਬਜਾਏ ਮੋਰਚੇ ਵਿੱਚ ਡਟਿਆ ਰਿਹਾ ।ਅਤੇ ਇਸੇ ਤਰ੍ਹਾਂ ਕਿਰਨਜੀਤ ਕੌਰ ਜੋ ਬੇਟੀ ਨਾਲ ਬਲਾਤਕਾਰ ਹੋਇਆ ਸੀ ਉਸ ਵਿੱਚ ਵੀ ਇਸ ਨੂੰ ਉਮਰ ਕੈਦ ਹੋਈ ਸੀ। ਅਜਿਹੇ ਆਗੂ ਖ਼ਿਲਾਫ਼ ਘਟੀਆ ਬਿਆਨਬਾਜ਼ੀ ਬਹੁਤ ਮਾੜੀ ਗੱਲ ਹੈ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਕੁਲਵੰਤ ਸਿੰਘ ਸੂਬਾ ਆਗੂ ,ਮਹਿੰਦਰ ਸਿੰਘ ਦਿਆਲਪੁਰਾ ਜ਼ਿਲ੍ਹਾ ਪ੍ਰਧਾਨ, ਜ਼ਿਲ੍ਹਾ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ,ਜ਼ਿਲ੍ਹਾ ਖਜ਼ਾਨਚੀ ਬੀਰੀ ਰਾਮ ਇਕਬਾ ਮਾਨਸਾ , ਮਨਜੀਤ ਉੱਲਕ ਨੇ ਕਿਹਾ ਕਿ ਜੇਕਰ ਅਗਲੇ ਦਿਨਾਂ ਵਿੱਚ ਅਕਾਲੀ ਦਲ ਬਾਦਲ ਦੇ ਆਗੂ ਅਜਿਹੀ ਘਿਨਾਉਣੀ ਤੇ ਘਟੀਆ ਹਰਕਤ ਕਰਦੇ ਹਨ ।ਤਾਂ ਮਾਨਸਾ ਸ਼ਹਿਰ ਨੂੰ ਜਾਮ ਕੀਤਾ ਜਾਵੇਗਾ ਅਤੇ ਪੂਰਾ ਸੰਘਰਸ਼ ਵਿੱਢਿਆ ਜਾਵੇਗਾ ਰੇਲਵੇ ਸਟੇਸ਼ਨ ਕੋਲ ਇੱਕ ਵੱਡੇ ਧਰਨੇ ਨੂੰ ਸੰਬੋਧਨ ਕਰਦੇ ਹੋਏ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਅਕਾਲੀ ਦਲ ਬਾਦਲ ਜੋ ਪਹਿਲਾਂ ਤਿੰਨ ਕਾਨੂੰਨਾਂ ਦੇ ਹੱਕ ਵਿੱਚ ਬੋਲਦਾ ਸੀ ।ਫਿਰ ਕਿਸਾਨ ਰੋਹ
ਨੂੰ ਵੇਖਦੇ ਹੋਏ ਖ਼ਿਲਾਫ਼ ਬੋਲਣ ਲੱਗ ਪਏ ਇਹ ਜੋ ਸਾਰਾ ਡਰਾਮਾ ਚਲ ਰਿਹਾ ਹੈ। ਕਿਸਾਨ ਆਗੂਆਂ ਨੂੰ ਬਦਨਾਮ ਕਰਨ ਦਾ ਇਹ ਸਾਰਾ ਅਕਾਲੀ ਦਲ ਬਾਦਲ ਦੀ ਸੋਚੀ ਸਮਝੀ ਸਾਜ਼ਿਸ਼ ਹੈ ।ਅਤੇ ਇਹ ਤਿੰਨ ਕਿਸਾਨ ਵਿਰੋਧੀ ਬਿਲਾਂ ਦੀ ਹਮਾਇਤ ਕਰ ਰਹੇ ਹਨ ਕਿਸੇ ਨਾ ਕਿਸੇ ਤਰ੍ਹਾਂ ਕਿਸਾਨਾਂ ਨੂੰ ਬਦਨਾਮ ਕਰ ਰਹੇ ਹਨ ।ਤਾਂ ਜੋ ਇਹ ਚੱਲ ਰਹੇ ਵੱਡੇ ਘੋਲ ਨਿਤਾਰੋ ਪੀੜ ਕੀਤਾ ਜਾ ਸਕੇ ਉਨ੍ਹਾਂ ਕਿਹਾ ਕਿ ਦੇਸ਼ ਦੇ ਕਿਸਾਨ ਦਿਨੋਂ ਦਿਨ ਜਾਗਰੂਕ ਹੋ ਰਹੇ ਹਨ ।ਅਤੇ ਵੱਡੀ ਗਿਣਤੀ ਵਿਚ ਮੋਰਚੇ ਵਿੱਚ ਸ਼ਾਮਲ ਹੋ ਰਹੇ ਹਨ ਇਸ ਲਈ ਅਕਾਲੀ ਦਲ ਬਾਦਲ ਦੀਆਂ ਅਜਿਹੀਆਂ ਸਾਜ਼ਿਸ਼ਾਂ ਨੂੰ ਕਾਮਯਾਬ ਹੋਣ ਨਹੀਂ ਦਿੱਤਾ ਜਾਵੇਗਾ ਅਤੇ ਆਉਂਦੇ ਦਿਨਾਂ ਵਿੱਚ ਜੇਕਰ ਲੋਕ ਆਗੂ ਖ਼ਿਲਾਫ਼ ਕਿਸੇ ਨੇ ਵੀ ਬਿਆਨਬਾਜ਼ੀ ਕੀਤੀ ਤਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ।