ਮਾਨਸਾ 21 ਅਪ੍ਰੈਲ (ਸਾਰਾ ਯਹਾਂ/ਮੁੱਖ ਸੰਪਾਦਕ) : ਸ੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਸ਼ਹਿਰੀ ਜਿਲ੍ਹਾ ਪ੍ਰਧਾਨ ਜੇਤਿੰਦਰ ਸਿੰਘ ਸੋਢੀ ਦਾ ਅੱਜ ਪਾਰਟੀ ਦੇ ਹਲਕਾ ਇੰਚਾਰਜ ਪ੍ਰੇਮ ਕੁਮਾਰ ਅਰੋੜਾ ਦੀ ਅਗਵਾਈ ਹੇਠ ਗੁਰੂਦੁਅਰਾ ਸਿੰਘ ਸਭਾ ਮੇਨ ਬਜਾਰ ਮਾਨਸਾ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰੇਮ ਕੁਮਾਰ ਅਰੋੜਾ ਨੇ ਕਿਹਾ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਭੂੰਦੜ ਜੀ ਦੀ ਦੂਰ ਆਦੇਸ਼ੀ ਸੋਚ ਸਦਕਾ ਨੋਜਵਾਨ ਪਾਰਟੀ ਦੇ ਅਣਥਕ ਆਗੂ ਸੋਢੀ ਨੂੰ ਅਹਿਮ ਜਿੰਮੇਵਾਰੀ ਸੋਂਪੀ ਹੈ। ਜੋ ਕਿ ਆਉਦ ਵਾਲੀ ਲੋਕ ਸਭਾ ਚੋਣਾਂ ਵਿੱਚ ਸਾਰਥਿਕ ਸਿੱਧ ਹੋਵੇਗੀ। ਇਸ ਮੌਕੇ ਜਿਲ੍ਹਾ ਸ਼ਹਿਰੀ ਪ੍ਰਧਾਨ ਜੇਤਿੰਦਰ ਸੋਢੀ ਹਾਜਰ ਆਗੂਆਂ ਅਤੇ ਵਰਕਰਾਂ ਨੂੰ ਵਿਸ਼ਵਾਸ ਦੁਵਾਇਆ ਕਿ ਪਾਰਟੀ ਵੱਲੋਂ ਦਿੱਤੀ ਗਈ ਸੇਵਾ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਈ ਜਾਵੇਗੀ ਸੂਮਚੇ ਜਿਲ੍ਹੇ ਦੇ ਵਰਕਰਾਂ ਨੂੰ ਇੱਕ ਮਾਲਾ ਦੇ ਰੂਪ ਪਰੋਕੇ ਪਾਰਟੀ ਦੀ ਚੜ੍ਹੀ ਕਲਾਂ ਲਈ ਕੰਮ ਕੀਤਾ ਜਾਵੇਗਾ ਤਾਂ ਕਿ ਪਾਰਟੀ ਲੀਡਰ ਦੀ ਸੋਚ ਤੇ ਪੈਰਾ ਦਿੱਤਾ ਜਾ ਸਕੇ। ਇਨ੍ਹਾਂ ਕਿਹਾ ਕਿ ਪਾਰਟੀ ਵਿੱਚ ਅਹੁਦਿਆਂ ਦੀ ਮਹਿਤਤਾ ਨਹੀਂ ਹੁੰਦੀ ਕੇਵਲ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰਨ ਵਾਲੇ ਵਰਕਰਾਂ ਨੂੰ ਪਾਰਟੀ ਮਾਣ ਸਨਮਾਨ ਦਿੰਦੀ ਹੈ। ਇਸ ਮੌਕੇ ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਇੰH ਹਨੀਸ਼ ਬਾਂਸਲ, ਐਸHਸੀHਵਿੰਗ ਦੇ ਸਾਬਕਾ ਜਿਲ੍ਹਾ ਪ੍ਰਧਾਨ ਰੰਗੀ ਸਿੰਘ ਖਾਰਾ,ਵਪਾਰ ਮੰਡਲ ਦੇ ਸੀਨੀਅਰ ਆਗੂ ਤਰਸੇਮ ਚੰਦ ਮਿੱਢਾ, ਯੂਥ ਆਗੂ ਗੁਰਪ੍ਰੀਤ ਸਿੰਘ ਚਹਿਲ ਅਤੇ ਪਾਰਟੀ ਦੇ ਸਾਬਕਾ ਜਿਲ੍ਹਾ ਜਨਰਲ ਸਕੱਤਰ ਰਘਵੀਰ ਸਿੰਘ ਮਾਨਸਾ ਨੇ ਜੇਤਿੰਦਰ ਸਿੰਘ ਸੋਢੀ ਨੂੰ ਜਿਲ੍ਹਾ ਸ਼ਹਿਰੀ ਪ੍ਰਧਾਨ ਬਣਨ ਤੇ ਵਿਸ਼ਵਾਸ ਦੁਵਾਇਆ ਕਿ ਪਾਰਟੀ ਦੀ ਚੜ੍ਹੀ ਕਲਾਂ ਲਈ ਉਹ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾਕੇ ਖੜ੍ਹਨਗੇ। ਇਸ ਮੋਕੇ ਜਿਲ੍ਹਾ ਪ੍ਰਧਾਨ ਨੂੰ ਸਮੁੱਚੇ ਜੱਥੇਬੰਦੀ ਵੱਲੋ ਸਰੋਪਾ ਦੇਕੇ ਸਮਾਨਿਤ ਕੀਤਾ ਗਿਆ। ਇਸ ਮੌਕੇ ਜਿਲ੍ਹਾ ਪ੍ਰੀਸ਼ਦ ਦੇ ਸਾਬਕਾ ਚੇਅਰਮੈਨ ਰਜਿੰਦਰ ਸਿੰਘ ਚਕੇਰੀਆਂ, ਗੁਰਦੀਪ ਸਿੰਘ ਸੈਖੋ ਸਾਬਕਾ ਐਮHਸੀH, ਬਲਜੀਤ ਸਿੰਘ ਸੇਠੀ, ਐਡਵੋਕੇਟ ਕੇHਐਸH ਮਾਠਰੂ ,ਬਾਜ ਸਿੰਘ ਪਟਵਾਰੀ, ਸ਼ਹਿਰੀ ਪ੍ਰਧਾਨ ਗੁਰਪ੍ਰੀਤ ਸਿੰਘ ਪੀਤਾ, ਗੋਲਡੀ ਗਾਂਧੀ, ਐਸHਸੀH ਵਿੰਗ ਆਗੂ ਜੁਗਰਾਜ ਸਿੰਘ ਰਾਜ ਪੇਂਟਰ, ਯੂਥ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਹਰਮਨਜੀਤ ਸਿੰਘ ਭੰਮਾ, ਸੁਰਿੰਦਰ ਪਿੰਟਾ, ਕ੍ਰਿਪਾਲ ਸਿੰਘ ਸਾਬਰ ਆਦਿ ਹਾਜਰ ਸਨ।