ਮਾਨਸਾ 27ਦਸੰਬਰ (ਸਾਰਾ ਯਹਾਂ/ਬੀਰਬਲ ਧਾਲੀਵਾਲ ) ਅਗਲੇ ਸਾਲ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ ।ਜਿਸ ਨੂੰ ਲੈ ਕੇ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀਆਂ ਗਤੀਵਿਧੀਆਂ ਤੇਜ਼ ਕੀਤੀਆਂ ਹੋਈਆਂ ਹਨ।ਵਿਧਾਨ ਸਭਾ ਹਲਕਾ ਮਾਨਸਾ ਤੋਂ ਉੱਘੇ ਗਾਇਕ ਸਿੱਧੂ ਮੂਸੇ ਵਾਲਾ ਦੇ ਚੋਣ ਲੜਨ ਦੇ ਚਰਚੇ ਹਨ। ਇਸ ਸਬੰਧੀ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਖੂੰਡੇ ਵਾਲਾ ਬਾਬਾ ਦੇ ਨਾਮ ਨਾਲ ਮਸ਼ਹੂਰ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੇਕਰ ਮੋਰਚਾ ਉਨ੍ਹਾਂ ਨੂੰ ਮਾਨਸਾ ਤੋਂ ਟਿਕਟ ਦਿੰਦਾ ਹੈ ਤਾਂ ਉਹ ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦੇ ਸਿੱਧੂ ਮੂਸੇਵਾਲੇ ਦੀਆਂ ਗੋਡਣੀਆਂ ਲਵਾ ਦੇਣਗੇ ।ਅਤੇ ਮਾਨਸਾ ਵਿਧਾਨ ਸਭਾ ਹਲਕੇ ਤੋਂ ਵੱਡੇ ਪੱਧਰ ਤੇ ਜਿੱਤ ਪ੍ਰਾਪਤ ਕਰਨਗੇ । ਪੰਜਾਬ ਕਿਸਾਨ ਯੂਨੀਅਨ ਦੇ ਪ੍ਰਧਾਨ ਤੇ ਕਿਸਾਨ ਮੋਰਚੇ ਵਿਚ ਖੁੰਡੇ ਵਾਲੇ ਬਾਬੇ ਦੇ ਨਾਂ ਨਾਲ ਮਸ਼ਹੂਰ ਹੋਏ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਮੋਰਚੇ ਵਲੋਂ ਟਿਕਟ ਮਿਲਦੀ ਹੈ। ਤਾਂ ਮਾਨਸਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਵਿਚ ਸ਼ਾਮਲ ਹੋਏ ਅਪਣੇ ਆਪ ਨੂੰ ਖੱਬੀ ਖਾਨ ਸਮਝਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਨੂੰ ਮੈਂ ਸਿੱਧੀ ਟੱਕਰ ਦਿਆਂਗਾ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਅਸੀ ਸਿਆਸੀ ਮੈਦਾਨ ਵਿਚ ਜਾ ਰਹੇ ਹਾਂ ਪਰ ਸੰਯੁਕਤ ਕਿਸਾਨ ਮੋਰਚੇ ਤੇ 32 ਕਿਸਾਨ ਜਥੇਬੰਦੀਆਂ ਦੀ ਸੰਘਰਸ਼ ਲਈ ਬਣੀ ਏਕਤਾ ਨੂੰ ਟੁਟਣ ਨਹੀਂ ਦਿਆਂਗੇ। ਵੱਖ ਵੱਖ ਫ਼ਰੰਟਾਂ ‘ਤੇ ਲੜਦੇ ਹੋਏ ਕਿਸਾਨ ਸੰਘਰਸ਼ ਵਿਚ ਸਰਗਰਮ ਜਥੇਬੰਦੀਆਂ ਦਾ ਵੀ ਪੂਰਾ ਸਾਥ ਦਿਆਂਗੇ। ਸੰਘਰਸ਼ ਦਾ ਕੰਮ ਹੁਣ ਸਿਆਸੀ ਫ਼ਰੰਟ ਤੋਂ ਬਾਹਰ ਰਹਿ ਗਈਆਂ ਜਥੇਬੰਦੀਆਂ ਕਰਨਗੀਆਂ। ਰੂਬੋ ਮਾਨਸਾ ਨੇ ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਉਹ ਸਿੱਧੂ ਮੂਸੇ ਵਾਲਾ ਨੂੰ ਵੱਡੇ ਪੁੱਤਰ ਤੇ ਹਰਾਉਣ ਦੇ ਸਮਰੱਥ ਹਨ।