ਬੁਢਲਾਡਾ 27 ਜੂਨ (ਸਾਰਾ ਯਹਾ/ਅਮਨ ਮਹਿਤਾ ) ਬੁਢਲਾਡਾ ਨੇੜਲੇ ਪਿੰਡ ਦਾਤੇਵਾਸ ਵਿਖੇ ਤਕਰੀਬਨ ੪੮ ਸਾਲ
ਪਹਿਲਾ ਸੇਵਾ ਮੁਕਤ ਮੇਜਰ ਜਗਰੂਪ ਸਿੰਘ ਦੇ ਘਰ ਸ੍ਰੀਮਤੀ ਸ਼ਮਸ਼ੇਰ ਕੌਰ ਦੀ ਕੁੱਖੋਂ ਜਨਮੇ
ਅਮਨਦੀਪ ਸਿੰਘ ਨੂੰ ਬਚਪਨ ਤੋਂ ਹੀ ਸਾਹਿਤ ਪੜ੍ਹਨ ਦੀ ਚੇਟਕ ਲੱਗ ਗਈ। ਜਿਸ ਸਦਕਾ ਉਹ ਜਵਾਨੀ ਫ਼#੩੯;ਚ ਪੈਰ
ਰੱਖਣ ਤੱਕ ਹਰ ਮੁੱਦੇ ਫ਼#੩੯;ਤੇ ਤਰਕਮਈ ਤਰੀਕੇ ਨਾਲ ਸੰਵਾਦ ਰਚਾਉਣ ਦੇ ਸਮਰੱਥ ਹੋ ਗਿਆ ਅਤੇ
ਉਸ ਦੇ ਹਾਜ਼ਰ ਜੁਆਬੀ ਤੇ ਹਾਸਰਸ ਵਾਲੇ ਅੰਦਾਜ਼ ਨੂੰ ਹਰ ਥਾਂ ਹਰਮਨਪਿਆਰਤਾ ਬਖਸ਼ੀ। ੧੯ਵਿਆਂ
ਦੇ ਦਹਾਕੇ ਚ ਭਾਵੇਂ ਉਹ ਬੁਢਲਾਡਾ ਸ਼ਹਿਰ ਹੋਵੇ, ਪੰਜਾਬੀ ਯੂਨੀਵਰਸਿਟੀ ਪਟਿਆਲਾ ਹੋਵੇ ਜਾਂ
ਨਾਗਪੁਰ ਸਮੇਤ ਦੇਸ਼ ਦੇ ਹੋਰਨਾਂ ਸ਼ਹਿਰਾਂ ਦੀਆਂ ਵਿਦਿਅਕ ਸੰਸਥਾਵਾਂ ਹੋਣ, ਅਮਨ ਦੇ ਚਾਹੁਣ
ਵਾਲਿਆਂ ਦਾ ਘੇਰਾ ਵਿਸ਼ਾਲ ਹੁੰਦਾ ਗਿਆ ਕਦੇ ਵੀ ਕਿਸੇ ਨਾਲ ਨਰਾਜ਼ ਨਾ ਹੋਣ ਵਾਲੇ ਅਮਨ ਦੀ ਹਰ
ਕਿਸੇ ਨੂੰ ਉਡੀਕ ਰਹਿੰਦੀ ਸੀ। ਪੰਜਾਬੀ ਯੂਨੀਵਰਸਿਟੀ ਤੋਂ ਬੀ.ਏ. ਆਨਰਜ਼ ਕਰਨ ਦੌਰਾਨ ਹੀ ਉਸ ਨੇ
ਆਪਣੀ ਇਕਲੌਤੀ ਕਾਵਿ ਪੁਸਤਕ ਫ਼#੩੯;ਜੁਗਨੂੰਆਂ ਦੇ ਅੰਗ-ਸੰਗਫ਼#੩੯; ਲਿਖੀ ਅਤੇ ਛਪਵਾਈ ਜਿਸ ਨੂੰ ਸਾਹਿਤ
ਪ੍ਰੇਮੀਆਂ ਨੇ ਭਰਵਾਂ ਹੁੰਗਾਰਾ ਦਿੱਤਾ ਅਤੇ ਅਮਨ ਇੰਨ੍ਹੀ ਦਿਨੀ ਆਪਣੀ ਇੱਕ ਹੋਰ ਤਿਆਰ
ਪੁਸਤਕ “ਨਿੱਘੇ ਡਾਲਰਾਂ ਦੀ ਠੰਡ” ਛਪਵਾਉਣਾਂ ਚਾਹੁੰਦਾਂ ਸੀ ਜੋ ਉਸ ਦੀ ਖਾਹਸ਼ ਬਣ ਕੇ ਹੀ ਰਹਿ
ਗਈ।ਪੜਾਈ ਤੋਂ ਬਾਅਦ ਪੱਤਰਕਾਰਤਾ ਵੱਲ ਹੋਇਆ ਅਮਨ ਇਸ ਖੇਤਰ ਫ਼#੩੯;ਚ ਦੇਸ਼ ਦੀ ਰਾਜਧਾਨੀ ਦਿੱਲੀ
ਤੱਕ ਜਾ ਪੁੱਜਿਆ ਜਿਥੇ ਉਸਨੇ ਨਾਮਵਰ ਟੀ ਵੀ ਰਿਪੋਰਟਰਾਂ ਨਾਲ ਕੰਮ ਕੀਤਾ, ਇਸੇ ਦੌਰਾਨ ਅਮਨ
ਨੂੰ ਪ੍ਰੀਤੀ ਕੌਰ ਨਾਲ ਵਿਵਹਾਇਕ ਜੀਵਨ ਦਾ ਸਾਥ ਮਿਲਿਆ। ਉਸ ਦੇ ੧੯ ਸਾਲਾ ਬੇਟੇ ਰੂਬਲ ਬੋਲਾ
ਨੇ ਹਾਲ ਹੀ ਵਿੱਚ ਨਾਗਪੁਰ ਤੋਂ ਇੰਜੀਨੀਅਰਿੰਗ ਦੀ ਡਿਗਰੀ ਪਾਸ ਕੀਤੀ ਹੈ ਅਤੇ ਉਸ ਨੇ ਅਮਰੀਕਾ ਫ਼#੩੯;ਚ
ਆਪਣੀ ਪੇਸ਼ੇਵਰ ਜ਼ਿੰਦਗੀ ਸ਼ੁਰੂ ਅਜੇ ਕਰਨੀ ਹੈ।ਅਮਨ ਦੇ ਮਾਤਾ ਸ਼ਮਸ਼ੇਰ ਕੌਰ ਕੁਝ ਵਰ੍ਹੇ ਪਹਿਲਾ
ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ। ਪਿਤਾ ਜਗਰੂਪ ਸਿੰਘ ਸੈਨਾ ਦੀ ਸੇਵਾ ਤੋਂ ਬਾਅਦ ਗੁਰੂ
ਨਾਨਕ ਕਾਲਜ ਬੁਢਲਾਡਾ ਤੋਂ ਬਤੌਰ ਸੁਪਰਡੈਂਟ ਸੇਵਾਮੁਕਤ ਹੋਣ ਉਪਰੰਤ ਅਮਰੀਕਾ ਫ਼#੩੯;ਚ ਹੀ
ਆਪਣੇ ਵੱਡੇ ਪੁੱਤਰ ਸੁਖਵਿੰਦਰ ਸਿੰਘ ਕੋਲ ਹਨ। ਵੱਡੀ ਭੈਣ ਦਰਸ਼ਨ ਕੌਰ ਸੰਗਰੂਰ ਵਿਖੇ ਆਪਣੇ
ਬੇਟਿਆਂ ਨਾਲ ਵਧੀਆ ਜੀਵਨ ਬਸਰ ਕਰ ਰਹੀ ਹੈ। ਉਨ੍ਹਾਂ ਤੋਂ ਛੋਟੀਆਂ ਭੈਣਾਂ ਸਵਰਨਜੀਤ ਕੌਰ ਅਤੇ
ਪਰਮਜੀਤ ਕੌਰ ਵੀ ਅਮਰੀਕਾ ਫ਼#੩੯;ਚ ਹੀ ਆਪਣੇ ਪਰਿਵਾਰਾਂ ਨਾਲ ਵਧੀਆ ਜੀਵਨ ਨਿਰਬਾਹ ਕਰ ਰਹੀਆਂ ਹਨ।
ਅਮਨ ਦੇ ਭਾਣਜੇ ਕਰਨਵੀਰ ਸਿੰਘ ਨੇ ਦੱਸਿਆ ਕਿ ਪਰਿਵਾਰ ਵੱਲੋਂ ਅਮਨਦੀਪ ਸਿੰਘ ਦੀ ਇੱਛਾ
ਅਨੁਸਾਰ ਉਸਦੇ ਅੰਗ ਦਾਨ ਕੀਤੇ ਗਏ ਹਨ ।ਅਮਨਦੀਪ ਨਮਿੱਤ ਅੰਤਿਮ ਅਰਦਾਸ ੨੮ ਜੂਨ ੨੦੨੦
ਦਿਨ ਐਤਵਾਰ ਨੂੰ ਫਰਿਜ਼ਨੋ (ਕੈਲੋਫੋਨੀਆਂ) ਵਿਖੇ ਭਾਰਤੀ ਸਮੇਂ ਅਨੁਸਾਰ ਰਾਤ ੧੧ ਤੋਂ ੧ ਵਜੇ
ਤੱਕ ਹੋਵੇਗੀ।