
ਫਗਵਾੜਾ 8 ਦਸੰਬਰ (ਸਾਰਾ ਯਹਾਂ/ਸ਼ਿਵ ਕੋੜਾ) ਜੀ.ਆਰ.ਡੀ. ਕੋਐਜੂਕੇਸ਼ਨ ਕਾਲਜ ਫਗਵਾੜਾ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੁੱਲਾਰਾਈ ਦੇ ਵੋਕੇਸ਼ਨਲ ਸਟਰੀਮ ਟਰੇਡ ਟੈਕਸਟਾਈਲ ਡਿਜਾਈਨਜ਼ ਅਧੀਨ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਆਨ ਦੀ ਜੋਬ ਟ੍ਰੇਨਿੰਗ ਕਰਵਾਈ ਗਈ। ਜਿਸ ਵਿੱਚ 14 ਵਿਦਿਆਰਥੀਆਂ ਨੇ ਹਿੱਸਾ ਲਿਆ। ਕਾਲਜ ਦੇ ਡਰੈੱਸ ਡਿਜਾਇਨ ਅਤੇ ਟੇਲਰਿੰਗ ਦੇ ਪ੍ਰੋਫੈਸਰ ਮਿਸ ਅਮਰਜੋਤੀ ਅਤੇ ਰੇਸ਼ਮ ਕੌਰ ਨੇ ਵਿਦਿਆਰਥੀਆਂ ਨੂੰ ਬਲਾਕ ਪੇਂਟਿੰਗ, ਟਾਈ ਸਟਾਇਲ ਡਰਾਇੰਗ, ਸਕਰੀਨ ਪਿ੍ਰੰਟਿੰਗ, ਸਪ੍ਰੇਅ ਪਿ੍ਰੰਟਿੰਗ ਅਤੇ ਟੈਕਸਚਰ ਬਾਰੇ ਭਰਪੂਰ ਜਾਣਕਾਰੀ ਦਿੱਤੀ। ਇਸ ਦੌਰਾਨ ਕਾਲਜ ਦੇ ਡਾਇਰੈਕਟਰ ਆਫ ਐਜੂਕੇਸ਼ਨ ਡਾ. ਨੀਲਮ ਸੇਠੀ ਨੇ ਬੋਰਡ ਦੇ ਇਮਤਿਹਾਨ ਨਜਦੀਕ ਦੇਖਦੇ ਹੋਏ ਵਿਦਿਆਰਥੀਆਂ ਨੂੰ ਸਫਲਤਾ ਦੇ ਮੂਲ ਮੰਤਰ ਦਿੱਤੇ। ਪ੍ਰਿਸੀਪਲ ਗੁਰਜੀਤ ਕੌਰ ਨੇ ਵੀ ਬੱਚਿਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਭੁੱਲਾਰਾਈ ਸਕੂਲ ਤੋਂ ਵੋਕੇਸ਼ਨਲ ਮਾਸਟਰ ਰਾਮ ਲੁਭਾਇਆ ਉਚੇਰੇ ਤੌਰ ਤੇ ਹਾਜਰ ਆਏ ਅਤੇ ਬੱਚਿਆਂ ਨੂੰ ਟ੍ਰੇਨਿੰਗ ਦੇਣ ਦੇ ਕੀਤੇ ਉਪਰਾਲੇ ਲਈ ਸੰਸਥਾ ਦਾ ਧੰਨਵਾਦ ਕੀਤਾ। ਡਾ. ਨੀਲਮ ਸੇਠੀ ਨੇ ਦੱਸਿਆ ਕਿ ਇਸ ਸਕਿਲ ਟ੍ਰੇਨਿੰਗ ਦਾ ਉਦੇਸ਼ ਪਿਛੜ ਰਹੀ ਰਚਨਾਤਮਕਾ ਨੂੰ ਉਭਾਰਨਾ ਸੀ। ਵਿਦਿਆਰਥੀਆਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
